ਨਵਾਂਸ਼ਹਿਰ, 25 ਜੁਲਾਈ:- ਡਿਪਟੀ ਕਮਿਸ਼ਨਰ—ਕਮ—ਚੇਅਰਮੈਨ, ਡੀ.ਬੀ.ਈ.ਈ. ਨਵਜੋਤ ਪਾਲ
ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ
ਪੈਰਾਂ 'ਤੇ ਖੜਾ ਕਰਨ ਲਈ ਰੋਜ਼ਗਾਰ/ਸਵੈ— ਰੋਜ਼ਗਾਰ/ਹੁਨਰ ਸਿਖਲਾਈ ਰਾਹੀਂ ਹਰ ਸੰਭਵ ਯਤਨ
ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉੱਤਪਤੀ ਹੁਨਰ
ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਭਾਰਤੀ ਹਵਾਈ ਫੋਜ ਵਿੱਚ
ਅਗਨੀਵੀਰ ਸਕੀਮ ਅਧੀਨ ਅਗਨੀਵੀਰ ਦੀਆਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਉਮੀਦਵਾਰ
27.07.2023 ਤੋਂ 17.08.2023 ਸ਼ਾਮ 11:00
ਵਜੇ ਤੱਕ ਪ੍ਰਾਰਥੀ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਜਿਨ੍ਹਾਂ ਦਾ ਜਨਮ
07.06.2003 ਅਤੇ 27.12.2006 (ਦੋਨੋਂ ਦਿਨ ਸ਼ਾਮਿਲ) ਦੌਰਾਨ ਹੋਇਆ ਹੋਵੇ ਅਪਲਾਈ ਕਰ
ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਅਸਾਮੀ ਲਈ ਪ੍ਰਾਰਥੀ ਨੇ ਬਾਰਵੀਂ ਜਾਂ 3 ਸਾਲ
ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ,
ਅਟੋਮੋਬਾਈਲ, ਕੰਪਿਊਟਰ ਸਾਇੰਸ, ਇੰਸਟੂਕਮੈਂਟੇਸ਼ਨ ਤਕਨਾਲੋਜੀ ਅਤੇ ਆਈ.ਟੀ) ਜਾਂ ਫਿਰ ਦੋ
ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ
ਅਤੇ ਇਨ੍ਹਾਂ ਦਰਸਾਈਆਂ ਯੋਗਤਾ ਵਿੱਚ ਪ੍ਰਾਰਥੀ ਦੇ ਇਮਤਿਹਾਨਾਂ ਵਿੱਚੋਂ 50 ਫੀਸਦੀ
ਐਗਰੀਗੇਟ ਨੰਬਰ ਅਤੇ ਅੰਗਰੇਜੀ ਵਿੱਚ ਵੀ 50 ਫੀਸਦੀ ਨੰਬਰ ਹਾਸਿਲ ਕੀਤੇ ਹੋਣੇ ਚਾਹੀਦੇ
ਹਨ। ਪ੍ਰਾਰਥੀ ਦੀ ਲੰਬਾਈ ਘੱਟੋ ਘੱਟ 152.5 ਸ.ਸ. (ਲੜਕੇ) ਅਤੇ 152 ਸ.ਸ. (ਲੜਕੀਆਂ)
ਦੀ ਲੰਬਾਈ ਹੋਣੀ ਚਾਹੀਦੀ ਹੈ। ਇਸ ਇਮਤਿਹਾਨ ਵਿੱਚ ਰਜਿਸਟਰ ਕਰਨ ਲਈ ਫੀਸ 250 ਰੁਪਏ
ਹੈ। ਆਨਲਾਈਨ ਫਾਰਮ ਅਪਲਾਈ ਕਰਨ ਲਈ http://careerindianairforce.cdac.in ਅਤੇ
ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਲਈ
http://agnipathvayu.cdac.in 'ਤੇ ਵਿਜ਼ਟ ਕੀਤੀ ਜਾ ਸਕਦੀ ਹੈ।