ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬਲਾਚੌਰ 'ਚ ਭਾਰੀ ਬਰਸਾਤ ਅਤੇ ਪਾਣੀ ਭਰਨ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ, ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ

ਕਾਠਗੜ੍ਹ ਅਤੇ ਭੋਲੇਵਾਲ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ
ਬਲਾਚੌਰ, 12 ਜੁਲਾਈ : ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਭਾਰੀ ਮੀਂਹ ਅਤੇ ਪਾਣੀ ਭਰਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਧਾਨ ਸਭਾ ਹਲਕਾ ਬਲਾਚੌਰ ਦਾ ਦੌਰਾ ਕੀਤਾ।  ਇਸ ਦੌਰਾਨ ਉਹ ਵੱਖ-ਵੱਖ ਪਿੰਡਾਂ ਟੋਂਸਾ, ਚਾਹਲ, ਰੱਤੇਵਾਲ, ਕਾਠਗੜ੍ਹ, ਭੋਲੇਵਾਲ, ਦੁੱਗਰੀ ਬੇਟ, ਜਾਡਲੀ ਵਿਖੇ ਪੁੱਜੇ ਅਤੇ ਇਲਾਕਾ ਨਿਵਾਸੀਆਂ ਨੂੰ ਮਿਲੇ ਤੇ ਨੁਕਸਾਨ ਦਾ ਜਾਇਜ਼ਾ ਵੀ ਲਿਆ।
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੱਸਿਆ ਕਿ ਮੀਂਹ ਅਤੇ ਪਾਣੀ ਭਰਨ ਕਾਰਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਨੁਕਸਾਨ ਹੋਇਆ ਹੈ।  ਇਸ ਸਮੇਂ ਦੌਰਾਨ ਵੱਖ-ਵੱਖ 40 ਪਿੰਡਾਂ ਨੂੰ ਜੋੜਨ ਵਾਲੀ ਸੜਕ ਦਾ ਵੀ ਬਹੁਤ ਬੁਰਾ ਹਾਲ ਹੋ ਗਿਆ ਹੈ, ਜਿਸ ਕਾਰਨ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ।  ਇਸ ਤੋਂ ਇਲਾਵਾ, ਕਈ ਏਕੜ ਫਸਲ ਵੀ ਨੁਕਸਾਨੀ ਗਈ ਹੈ ਅਤੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਪਿੰਡ ਕਾਠਗੜ੍ਹ ਅਤੇ ਭੋਲੇਵਾਲ ਵਿਖੇ ਵਾਪਰੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਗਵਾਉਣ ਵਾਲੇ ਮਹਿੰਦਰ ਪਾਲ ਅਤੇ ਵਿਜੇ ਕੁਮਾਰ ਦੇ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕੀਤਾ।  ਸੰਸਦ ਮੈਂਬਰ ਤਿਵਾੜੀ ਨੇ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਅਪੀਲ ਕੀਤੀ ਹੈ।  ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ।
ਜਿਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਹਰਜੀਤ ਸਿੰਘ ਜਾਡਲੀ ਚੇਅਰਮੈਨ ਜ਼ਿਲ੍ਹਾ ਕੋਆਪਰੇਟਿਵ ਬੈਂਕ ਨਵਾਂਸ਼ਹਿਰ, ਬਲਾਕ ਸਮਿਤੀ ਚੇਅਰਮੈਨ ਬਲਾਚੌਰ ਧਰਮਪਾਲ, ਪਿੰਡ ਨਿੱਘੀ ਦੇ ਸਰਪੰਚ ਕੁਲਦੀਪ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਵਿਜੇ ਕੁਮਾਰ, ਬਲਾਕ ਸਮਿਤੀ ਬਲਾਚੌਰ ਦੇ ਉਪ ਪ੍ਰਧਾਨ ਮਦਨ ਟੌਂਸਾ, ਚੌਧਰੀ ਮਹਾਂਵੀਰ ਚਹਿਲ, ਮਾਸਟਰ ਜਲਸੂ ਰਾਮ, ਮੋਹਨ ਸਿੰਘ ਸਰਪੰਚ, ਰਾਮ ਜੀ ਦਾਸ ਸਰਪੰਚ, ਵਿਦਿਆ ਸਾਗਰ ਪੂਰਬੀ ਸਰਪੰਚ, ਸ਼ਾਮ ਲਾਲ, ਸ਼ੰਮੀ ਖਟਾਣਾ ਸਰਪੰਚ ਰੱਤੇਵਾਲ, ਚੌਧਰੀ ਵਰਿੰਦਰ ਕੁਮਾਰ ਸਕੱਤਰ ਜ਼ਿਲ੍ਹਾ ਕਾਂਗਰਸ, ਸੁਭਾਸ਼ ਭੂੰਬਲਾ, ਸੁਰਿੰਦਰ ਭੂੰਬਲਾ, ਬਿੱਲੂ ਕਸਾਣਾ, ਸੇਠੀ ਕਸਾਣਾ, ਚੌਧਰੀ ਵਾਸੂਦੇਵ ਭੁੰਬਲਾ ਸਰਪੰਚ, ਗੁਰਨਾਮ ਸਿੰਘ ਸਰਪੰਚ ਕਾਠਗੜ੍ਹ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਬੌਬੀ ਸਰਪੰਚ ਭੋਲੇਵਾਲ, ਮਾਸਟਰ ਮਹਿੰਦਰਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਬੀਰੀ ਭੋਲੇਵਾਲ, ਗਿਰਧਾਰੀ ਲਾਲ, ਬਿੰਦਰ ਸਰਪੰਚ ਚੰਦਪੁਰ ਰੁੜਕੀ, ਬਲਵਿੰਦਰ ਸਿੰਘ ਸਰਪੰਚ ਦੁੱਗਰੀ ਬੇਟ ਵਿਜੈ ਸ਼ਰਮਾ ਸਰਪੰਚ ਆਦਿ ਹਾਜ਼ਰ ਸਨ |