2 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਥਾਣੇ ਦੀ ਇਮਾਰਤ
ਨਵਾਂਸ਼ਹਿਰ, 13 ਜੁਲਾਈ : ਆਈ.ਜੀ ਲੁਧਿਆਣਾ ਰੇਂਜ ਡਾ. ਕੌਸਤੁਭ ਸ਼ਰਮਾ ਨੇ ਔੜ ਵਿਖੇ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ ਭਾਗੀਰਥ ਮੀਣਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਆਈ.ਜੀ ਲੁਧਿਆਣਾ ਰੇਂਜ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ ਔੜ ਵਿਖੇ ਬਣੇ ਨਵੇਂ ਥਾਣੇ ਦਾ ਉਦਘਾਟਨ ਕੀਤਾ ਗਿਆ ਹੈ। ਔੜ ਵਿਖੇ ਥਾਣੇ ਦੀ ਇਮਾਰਤ ਬਣਾਉਣ ਲਈ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਥਾਣੇ ਦੇ ਬਣਨ ਨਾਲ ਆਪ-ਪਾਸ ਦੇ ਪਿੰਡਾਂ ਨੂੰ ਵੀ ਕਾਫੀ ਲਾਭ ਪਹੁੰਚੇਗਾ। ਪਿੰਡ ਵਾਸੀ ਆਸਾਨੀ ਦੇ ਨਾਲ ਇਸ ਥਾਣੇ ਦੇ ਨਾਲ ਆਪਣੀ ਪਹੁੰਚ ਕਰ ਸਕਣਗੇ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਜੋ ਵੀ ਕੰਮ ਹੋਣਗੇ, ਇਸ ਥਾਣੇ ਰਾਹੀਂ ਆਸਾਨੀ ਨਾਲ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਥਾਣੇ ਨੂੰ ਆਧੂਨਿਕ ਸਹੂਲਤਾ ਨਾਲ ਲੈਸ ਕੀਤਾ ਜਾਵੇਗਾ। ਇਸ ਦੇ ਬਣਨ ਨਾਲ ਪੁਲਿਸ ਮੁਲਾਜ਼ਿਮਾਂ ਨੂੰ ਵੀ ਆਪਣਾ ਕੰਮ ਕਰਨ ਵਿੱਚ ਆਸਾਨੀ ਹੋਵੇਗੀ। ਇਸ ਮੌਕੇ 'ਤੇ ਐਸ.ਪੀ. ਐਡਕੁਆਰਟਰ ਗੁਰਮੀਤ ਕੌਰ, ਐਸ.ਪੀ.ਡੀ. ਡਾ. ਮੁਕੇਸ਼ ਕੁਮਾਰ, ਡੀ.ਐਸ.ਪੀ ਸੁਰਿੰਦਰ ਚੰਦ, ਜ਼ਿਲ੍ਹਾ ਇੰਚਾਰਜ ਲਲਿਤ ਮੋਹਨ ਸ਼ਰਮਾ, ਐਸ.ਐਚ.ਓ ਬਖ਼ਸ਼ੀਸ਼ ਸਿੰਘ ਤੋਂ ਇਲਾਵਾ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ