ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸਬਜੀਆਂ ਅਤੇ ਫਲਦਾਰ ਪੌਦਿਆਂ ਦੀ ਪਨੀਰੀ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ 21 ਜੁਲਾਈ ਤੋਂ ਸ਼ੁਰੂ

ਨਵਾਂਸ਼ਹਿਰ, 18, ਜੁਲਾਈ - ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ (ਸ਼ਹੀਦ ਭਗਤ ਸਿੰਘ
ਨਗਰ) ਵਿਖੇ ਸਬਜੀਆਂ ਅਤੇ ਫਲਦਾਰ ਪੌਦਿਆਂ ਦੀ ਪਨੀਰੀ ਤਿਆਰ ਕਰਨ ਸਬੰਧੀ ਕਿੱਤਾ-ਮੁਖੀ
ਸਿਖਲਾਈ ਕੋਰਸਾਂ ਦਾ ਆਯੋਜਨ ਮਿਤੀ 21 ਜੁਲਾਈ ਤੋਂ 27 ਜੁਲਾਈ, 2023 ਤੱਕ ਕੀਤਾ ਜਾ
ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ
ਕੇਂਦਰ, ਲੰਗੜੋਆ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ
ਮਾਹਿਰਾਂ ਵੱਲੋਂ ਵਿਸਥਾਰ ਨਾਲ ਸਬਜੀਆਂ ਅਤੇ ਫਲਦਾਰ ਪੌਦਿਆਂ ਦੀ ਪਨੀਰੀ ਤਿਆਰ ਕਰਨ
ਬਾਰੇ ਸਾਰੇ ਤਕਨੀਕੀ ਪਹਿਲੂ ਸਾਂਝੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੋਰਸ
ਪੂਰਾ ਹੋਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋ ਸਰਟੀਫਿਕੇਟ ਜਾਰੀ
ਕੀਤਾ ਜਾਵੇਗਾ। ਚਾਹਵਾਨ ਸਿਖਿਆਰਥੀ ਮਿਤੀ 21 ਜੁਲਾਈ, 2023 ਨੂੰ ਸਵੇਰੇ 10:00 ਵਜੇ
ਆਪਣੇ ਅਧਾਰ ਕਾਰਡ ਦੀ ਫੋਟੋਕਾਪੀ ਅਤੇ ਆਪਣੀ ਪਾਸਪੋਰਟ ਸਾਈਜ਼ ਦੀ ਫੋਟੋ ਲੈਕੇ ਕੇਂਦਰ
ਵਿਖੇ ਪਹੁੰਚਣ।