ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਖੰਡ ਮਿੱਲ ਦੇ 34ਵੇਂ ਗੰਨਾ ਪਿੜਾਈ ਸੀਜਨ ਦੀ ਕੀਤੀ ਸ਼ੁਭ ਸ਼ੁਰੂਆਤ

ਅੰਮ੍ਰਿਤਸਰ 6 ਦਸੰਬਰ - ਅੱਜ ਅਜਨਾਲਾ ਵਿਖੇ ਭੱਲਾ ਪਿੰਡ ਸ਼ੁਗਰ ਮਿੱਲ ਦੇ 34ਵੇਂ
ਪਿੜਾਈ ਸੀਜਨ 2023-24 ਦੀ ਸ਼ੁਭ ਸ਼ਰੂਆਤ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ
ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਸ਼ੁਭ ਮੌਕੇ ਪਹਿਲਾਂ ਮਿਲ ਮੈਨੇਜਮੈਂਟ ਅਤੇ ਸਮੂਹ
ਸਟਾਫ ਵਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ
ਗਏ।
ਇਸ ਮੌਕੇ ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ
ਅਗਵਾਈ ਹੇਠ ਪੰਜਾਬ ਸਰਕਾਰ ਹਰ ਸਮੇਂ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸਾਨਾਂ ਦੇ
ਹਿੱਤ ਵਿੱਚ ਕੰਮ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਹਾਲ ਦੀ ਘੜੀ ਹੀ ਮੁੱਖ ਮੰਤਰੀ ਸ:
ਮਾਨ ਨੇ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਹੈ ਜਿਸ ਕਰਕੇ ਕਿਸਾਨ ਭਰਾ ਖੁਸ਼ ਹਨ। ਉਨਾਂ
ਕਿਹਾ ਕਿ ਸਾਡਾ ਸੂਬਾ ਦੇਭ ਭਰ ਵਿਚੋਂ ਕਿਸਾਨਾਂ ਨੂੰ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ
ਵਾਲਾ ਸੂਬਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਵਾਇਤੀ ਫਸਲਾਂ ਦੇ
ਚੱਕਰ ਵਿਚੋਂ ਨਿਕਲ ਕੇ ਸਹਾਇਕ ਧੰਦੇ ਅਪਣਾਉੂਣ। ਸ: ਧਾਲੀਵਾਲ ਨੇ ਕਿਹਾ ਕਿ ਖੇਤੀਬਾੜੀ
ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵਲੋਂ ਗੰਨੇ ਦੀਆਂ ਨਵੀਆਂ ਕਿਸਮਾਂ ਦੇ ਬੀਜ ਉਨਤ
ਕੀਤੇ ਜਾ ਰਹੇ ਹਨ ਜੋ ਜਲਦੀ ਹੀ ਕਿਸਾਨ ਭਰਾਵਾਂ ਨੂੰ ਮੁਹੱਈਆ ਕਰਵਾਏ ਜਾਣਗੇ। ਉਨਾਂ
ਕਿਹਾ ਕਿ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਸਬਜੀਆਂ ਅਤੇ ਮੱਕੀ ਦੀ
ਫਸਲ ਤੇ ਐਮ.ਐਸ.ਪੀ ਦੇਵੇ ਤਾਂ ਜੋ ਕਿਸਾਨ ਝੋਨੇ ਦੀ ਰਵਾਇਤੀ ਚੱਕਰ ਤੋਂ ਬਾਹਰ ਨਿਕਲ
ਸਕਣ।
ਸ: ਧਾਲੀਵਾਲ ਨੇ ਕਿਹਾ ਕਿ ਸਰਕਾਰ ਵਲੋਂ ਗੰਨਾ ਮਾਹਿਰਾਂ, ਕਿਸਾਨਾਂ ਅਤੇ
ਅਧਿਕਾਰੀਆਂ ਨਾਲ ਇਕ ਸਬੰਧਤ ਕਮੇਟੀ ਬਣਾ ਦਿੱਤੀ ਹੈ ਜੋ ਗੰਨੇ ਦੀ ਲਾਗਤ ਦੇਖ ਕੇ ਇਸਦਾ
ਰੇਟ ਤੈਅ ਕਰੇਗੀ। ਅਤੇ ਗੰਨਾ ਲਗਾਉਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਗੰਨੇ ਦੀ ਫਸਲ ਦੇ
ਰੇਟ ਤੈਅ ਕਰਕੇ ਦੱਸ ਦਿੱਤੇ ਜਾਣਗੇ।
ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚੱ ਆਪਣੀਆਂ ਫਸਲਾਂ ਦਾ ਪੂਰਾ
ਭਾਅ ਮਿਲਿਆ ਹੈ ਅਤੇ ਖੇਤੀ ਲਈ ਨਿਰਵਿਘਨ ਸਪਲਾਈ ਮਿੱਲ ਰਹੀ ਹੈ। ਉਨਾਂ ਕਿਹਾ ਕਿ ਮਾਨ
ਸਰਕਾਰ ਵਲੋਂ ਹਰ ਵਰਗ ਦਾ ਖਿਆਲ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਐਸ.ਡੀ.ਐਮ. ਰਵਿੰਦਰਪਾਲ ਸਿੰਘ, ਜਨਰਲ ਮੈਨੇਜਰ ਰਜਿੰਦਰ ਪ੍ਰਤਾਪ
ਸਿੰਘ, ਤਹਿਸੀਲਦਾਰ ਜਗਤਾਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਸਫ਼ਰ ਸ: ਕੁਲਜੀਤ ਸਿੰਘ
ਬਾਜਵਾ, ਸ; ਖੁਸ਼ਪਾਲ ਸਿੰਘ ਧਾਲੀਵਾਲ, ਸ: ਗੁਰਜੰਟ ਸਿੰਘ ਸੋਹੀ, ਨਗਰ ਪ੍ਰੀਸ਼ਦ ਅਜਨਾਲਾ
ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ: ਹਰਬੀਰ ਸਿੰਘ ਬੱਬਲੂ, ਸ: ਸਵਿੰਦਰ ਸਿੰਘ, ਸ:
ਸਤਿੰਦਰਬੀਰ ਸਿੰਘ, ਪਲਵਿੰਦਰ ਸਿੰਘ ਗਿੱਲ, ਸ: ਗੁਰਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ
ਵਿੱਚ ਕਕਿਸਾਨ ਵੀਰ ਹਾਜ਼ਰ ਸਨ।