ਨਵਾਂਸ਼ਹਿਰ, 7 ਦਸੰਬਰ:ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਅਗਾਮੀ
ਲੋਕ ਸਭਾ ਚੋਣਾਂ-2024 ਦੇ
ਸਬੰਧ ਵਿੱਚ ਆਮ ਲੋਕਾ ਦੀ ਜਾਣਕਾਰੀ ਲਈ ਜ਼ਿਲ੍ਹੇ ਵਿੱਚ 7 ਅਤੇ 8 ਦਸੰਬਰ 2023 ਨੂੰ ਦੋ ਦਿਨ
ਲਈ ਈ.ਵੀ.ਐਮ ਪਰਦਰਸ਼ਨੀ ਵੈਨ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ
ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ
ਤੋਂ ਈ.ਵੀ.ਐਮ ਪਰਦਰਸ਼ਨੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਉਨ੍ਹਾਂ ਦੱਸਿਆ ਕਿ
ਅਗਾਮੀ ਲੋਕ ਸਭਾ ਚੋਣਾਂ-2024 ਲਈ ਵੋਟਰਾਂ ਦੀ ਲੋਕਤੰਤਰ ਵਿੱਚ ਭਾਗੀਦਾਰੀ ਨੂੰ ਵਧਾਉਣ ਅਤੇ
ਟਰਨਆਊਟ ਵਿੱਚ ਵਾਧਾ ਕਰਨ ਲਈ ਇਹ ਈ.ਵੀ.ਐਮ ਪਰਦਰਸ਼ਨੀ ਵੈਨ ਚਲਾਈ ਗਈ ਹੈ, ਤਾਂ ਜੋੋ ਵੋਟਰਾਂ
ਨੂੰ ਵੋਟਿੰਗ ਮਸ਼ੀਨਾਂ ਨੂੰ ਚਲਾਉਣ ਸਬੰਧੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਈ.ਵੀ.ਐਮ ਪਰਦਰਸ਼ਨੀ ਵੈਨ 7 ਦਸੰਬਰ ਨੂੰ ਵਿਧਾਨ ਸਭਾ ਚੋਣ ਹਲਕਾ ਬੰਗਾ ਅਤੇ ਨਵਾਂਸ਼ਹਿਰ ਦੇ
ਪੋਲਿੰਗ ਸਟੇਸ਼ਨ ਅਤੇ ਉਘੀਆਂ ਥਾਂਵਾ 'ਤੇ ਚੱਲੇਗੀ। ਇਸੇ ਤਰ੍ਹਾਂ 8 ਦਸੰਬਰ ਨੂੰ ਨਵਾਂਸ਼ਹਿਰ ਦੇ
ਨਾਲ-ਨਾਲ ਵਿਧਾਨ ਸਭਾ ਚੋਣ ਹਲਕਾ ਬਲਾਚੌਰ ਦੇ ਪੋਲਿੰਗ ਸਟੇਸ਼ਨ ਲੁਕੇਸ਼ਨ ਨੂੰ ਕਵਰ ਕਰੇਗੀ।