ਨਵਾਂਸ਼ਹਿਰ, 22 ਦਸੰਬਰ: ਜ਼ਿਲਾ ਪੁਲਸ ਸ਼ਹੀਦ ਭਗਤ ਸਿੰਘ ਨਗਰ ਅਤੇ ਦਿੱਲੀ ਦੀ ਇੱਕ ਐਪ
ਕੰਪਨੀ ਦੇ ਸਹਿਯੋਗ ਨਾਲ ਆਮ
ਲੋਕਾਂ ਦੀ ਸਹੂਲਤ ਲਈ ਵਧੀਆ ਟ੍ਰੈਫਿਕ ਸਹੂਲਤਾਂ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਅੱਜ
ਐਸ.ਐਸ.ਪੀ ਦਫਤਰ ਕਾਨਫਰੰਸ ਹਾਲ ਨਵਾਸ਼ੁਹਿਰ ਵਿਖੇ ਜ਼ਿਲਾ ਪੁਲਸ ਮੁਖੀ ਡਾ. ਅਖਿਲ ਚੌਧਰੀ ਦੀ
ਰਹਿਨੁਮਾਈ ਹੇਠ ਪੁਲਸ ਅਧਿਕਾਰੀਆਂ ਅਤੇ ਐਪ ਕੰਪਨੀ ਦੇ ਅਧਿਕਾਰੀ ਅਲੀ ਰਿਜਵੀ ਵਲੋਂ ਇੱਕ ਰੋਡ
ਐਪ ਮੈਪ ਮਾਈ ਇੰਡੀਆ ਦੀ ਸ਼ੁਰੂਆਤ ਕੀਤੀ ਗਈ ਜੋ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਵਿਚ
ਸਹਾਇਤਾ ਕਰੇਗੀ ਅਤੇ ਐਪ ਰਾਹੀਂ ਜਾਣਕਾਰੀ ਦੇਵੇਗੀ ਕਿ ਜ਼ਿਲੇ ਦੀ ਕਿਹੜੀ ਸੜਕ 'ਤੇ ਜਾਮ ਲੱਗਾ
ਹੋਇਆ ਹੈ, ਸੜਕ 'ਤੇ ਕੋਈ ਦਰੱਖਤ ਡਿੱਗਾ ਹੋਇਆ ਹੈ, ਸੜਕ ਟੁੱਟੀ ਹੋਈ ਹੈ, ਵਹੀਕਲ ਦੀ ਸਪੀਡ
ਲਿਮਟ ਸਬੰਧੀ ਅਤੇ ਅਜਿਹੀਆਂ ਹੋਰ ਜਾਣਕਾਰੀਆਂ ਉਪਲੱਬਧ ਕਰਵਾਏਗੀ ਤਾਂ ਕਿ ਆਮ ਲੋਕਾਂ ਨੂੰ ਇਸਦਾ
ਭਰਪੂਰ ਲਾਭ ਪ੍ਰਾਪਤ ਹੋ ਸਕੈ।
ਸ਼ਹਿਬਾਜ ਸਿੰਘ ਡੀ.ਐਸ.ਪੀ (ਸੀ.ਏ ਡਬਲਯੂ) ਨਵਾਂਸ਼ਹਿਰ ਨੇ ਦੱਸਿਆ ਕਿ ਜ਼ਿਲਾ ਪੁਲਸ ਜ਼ਿਲੇ
ਵਿਚ ਦਿਨ ਰਾਤ ਸਾਰੀਆਂ ਸੜਕਾਂ ਦੀ ਨਿਗਰਾਨੀ ਕਰੇਗੀ ਅਤੇ ਕਿਸੇ ਵੀ ਸੜਕ 'ਤੇ ਜਾਮ ਆਦਿ ਜੋ ਵੀ
ਸੂਚਨਾ ਹੋਵੇਗੀ ਉਹ ਇਸ ਐਪ ਕੰਪਨੀ ਨੂੰ ਭੇਜੀ ਜਾਵੇਗੀ ਜੋ ਅੱਗੇ ਆਮ ਲੋਕਾਂ ਨੂੰ ਐਪ ਰਾਹੀਂ ਇਹ
ਜਾਣਕਾਰੀ ਉਪਲੱਬਧ ਕਰਵਾਏਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਸੜਕ ਆਵਾਜਾਈ ਵਿਚ ਕਾਫੀ
ਫਾਇਦਾ ਪੁੱਜੇਗਾ ਅਤੇ ਲੋਕਾਂ ਦਾ ਪੁਲਸ ਸੇਵਾਵਾਂ ਨਾਲ ਸੰਪਰਕ ਬਣਿਆ ਰਹੇਗਾ।
ਇਸ ਮੌਕੇ ਐੱਸ.ਆਈ. ਪਵਨ ਕੁਮਾਰ ਇੰਚਾਰਜ ਜਿਲਾ ਟ੍ਰੈਫਿਕ, ਐਸ.ਆਈ ਹਰਭਜਨ ਦਾਸ ਇੰਚਾਰਜ
ਟ੍ਰੈਫਿਕ ਨਵਾਂਸ਼ਹਿਰ, ਏ.ਐਸ.ਆਈ ਗੁਰਦੇਵ ਸਿੰਘ, ਏ.ਐਸ.ਆਈ ਗੁਰਮੇਲ ਸਿੰਘ, ਏ.ਐਸ.ਆਈ ਜੋਗਿੰਦਰ
ਪਾਲ ਅਤੇ ਜਿਲਾ ਦੇ ਹੋਰ ਟ੍ਰੇਫਿਕ ਕਰਮਚਾਰੀ ਮੌਜੂਦ ਸਨ।