ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ


ਨਵਾਂਸ਼ਹਿਰ:10 ਦਸੰਬਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇ ਪ੍ਰਕਾਸ਼ ਪੁਰਬ ਮੌਕੇ ਮੁਹੱਲਾ ਗੁਰੂ ਅੰਗਦ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਈਆਂ। ਸੰਧਿਆ ਵੇਲੇ ਛੇ ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਗੁਰਦੀਪ ਸਿੰਘ ਉੜਾਪੜ ਵਾਲਿਆਂ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪ੍ਰਿੰਸੀਪਲ ਗਿਆਨੀ ਬਲਜੀਤ ਸਿੰਘ ਕਥਾਵਾਚਕ ਵਲੋਂ ਜਾਹਰ 'ਪੀਰ ਜਗਤ ਗੁਰ ਬਾਬਾ' ਦੇ ਪ੍ਰਕਾਸ਼ ਪੁਰਬ ਦੀ ਗਾਥਾ ਨਨਕਾਣਾ ਸਾਹਿਬ ਦਾ ਬਿਰਤਾਂਤ, ਚਾਰ ਉਦਾਸੀਆਂ ਤੇ ਕਰਤਾਪੁਰ ਸਾਹਿਬ ਤੱਕ ਦਾ ਸਫ਼ਰ ਦੇ ਵਿਖਿਆਨ ਨਾਲ ਵਰਨਣ ਕਰਦਿਆਂ ਸੰਗਤਾਂ ਨੂੰ ਬਾਬੇ ਨਾਨਕ ਦੇ ਉਪਦੇਸ਼ ਨੂੰ ਧਾਰਨ ਕਰਨ ਲਈ ਬੇਨਤੀ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਖਾਲਸਾ (ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਵਲੋਂ ਹਾਜ਼ਰ ਸੰਗਤਾਂ ਨੂੰ ਇਸ ਸ਼ੁਭ ਅਵਸਰ ਦੀ ਵਧਾਈ ਦਿੱਤੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਫਲਸਫ਼ੇ ਨੂੰ ਆਧਾਰ ਬਣਾ ਕੇ ਜੀਵਨ ਜਿਊਣ ਦੀ ਗੱਲ ਕਹੀ । ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਹਿੰਦਰ ਸਿੰਘ ਸੈਣੀ, ਪਿਆਰਾ ਸਿੰਘ ਪੰਜਾਬੀ, ਸੁਰਜੀਤ ਸਿੰਘ ਸੋਇਤਾ, ਬਲਵੀਰ ਸਿੰਘ,ਤੇਜਾ ਸਿੰਘ, ਗੁਰਮੁਖ ਸਿੰਘ,ਜੋਗਾ ਸਿੰਘ ਐਸ.ਡੀ.ਓ,ਅਮਰੀਕ ਸਿੰਘ ਗੁਰੂ ਕੀ ਰਸੋਈ, ਜੁਝਾਰ ਸਿੰਘ, ਗੁਰਦੀਪ ਸਿੰਘ, ਤਰਸੇਮ ਸਿੰਘ, ਤਰਲੋਚਨ ਸਿੰਘ, ਸੁਰਜੀਤ ਸਿੰਘ ਮਹਿਤਪੁਰ, ਤਰਸੇਮ ਸਿੰਘ ਬਾਬਾ, ਨਰਿੰਦਰ ਸਿੰਘ, ਹਰਜਿੰਦਰ ਸਿੰਘ, ਅਜੀਤ ਸਿੰਘ, ਰਜਿੰਦਰ ਪਾਲ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ ਸੈਂਭੀ, ਅਵਤਾਰ ਸਿੰਘ ਪੰਜਾਬੀ, ਅਸ਼ੋਕ ਕੁਮਾਰ ਐਸ.ਡੀ.ਓ, ਬਲਵੀਰ ਸਿੰਘ ਖਾਲਸਾ, ਰਾਜਾ ਖਟਕੜ,ਤੇ ਕਰਨਜੀਤ ਸਿੰਘ ਹਾਜ਼ਰ ਸਨ ।