ਅੰਮ੍ਰਿਤਸਰ 9 ਦਸੰਬਰ - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਅਤੇ ਮਾਨਯੋਗ
ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹਜੀਆਂ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮਤੀ
ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸੇਸ਼ਨਜ—ਕਮ—ਚੇਅਰਮੈਨ, ਜਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਰਸ਼ਪਾਲ ਸਿੰਘ, ਸਿਵਲ
ਜੱਜ—ਸਹਿਤ—ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀਆਂ ਦੇ ਯਤਨਾ
ਸਦਕਾ ਅੱਜ ਨੈਸ਼ਨਲ ਲੋਕ ਅਦਾਲਤ ਦਾਆਯੋਜਨ ਕੀਤਾ ਗਿਆ। ਇਹ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ
ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ
ਵਿਖੇ ਵੀ ਲਗਾਈ ਗਈ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਚੈਕ, ਬੈਂਕਾਂ, ਜਮੀਨੀਵਿਵਾਦਾਂ,
ਘਰੇਲੂ ਝਗੜੀਆਂ ਅਤੇ ਹੋਰ ਤਕਰੀਬਨ ਸਾਰੇਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ
ਅਤੇ ਤਹਿਸੀਲਾਂਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 46ਬੈਂਚ ਬਣਾਏ ਗਏ ਸਨ।
ਜਿਸ ਵਿੱਚੋਂ 21 ਬੈਂਚ ਅੰਮ੍ਰਿਤਸਰ ਅਦਾਲਤਾਂ, 1 ਬੈਂਚ ਸਥਾਈ ਲੋਕ ਅਦਾਲਤ, 2ਬੈਂਚ
ਅਜਨਾਲਾ ਅਤੇ 2 ਬੈਂਚ ਬਾਬਾ ਬਕਾਲਾ ਸਾਹਿਬਤਹਿਸੀਲਾਂ ਵਿੱਚ ਲਗਾਏ ਗਏ। ਇਸ ਤੋਂ ਇਲਾਵਾ
ਰੇਵਿਨਿੳ ਅਦਾਲਤਾਂ ਵੱਲੋਂ ਅਪਣੇ ਪੱਧਰ ਤੇ 16 ਲੋਕ ਅਦਾਲਤ ਬੈਂਚ ਲਗਾਏ ਗਏ। ਪੁਲਿਸ
ਵਿਭਾਗ ਵੱਲੋਂ ਵੀਮਹਿਲਾਂ ਕਾਉਂਸਲਿੰਗ ਸੇਲਾਂ ਵਿੱਚ ਵੀ 02 ਬੈਂਚ ਪਰਿਵਾਰਿਕ ਝਗੜਿਆ
ਦੇਨਿਪਟਾਰੇ ਵਾਸਤੇ ਲਗਾਏ ਗਏ। ਇਸ ਦੇ ਨਾਲ ਹੀ ਕੋਪਰੇਟਿਵ ਸੋਸਾਇਟੀ ਵੱਲੋਂ 01 ਲੋਕ
ਅਦਾਲਤ ਬੈਂਚ ਅਤੇ ਨਗਰ ਨਿਗਮ ਅੰਮ੍ਰਿਤਸਰ ਵੱਲੋ 01 ਲੋਕ ਅਦਾਲਤ ਬੈਂਚ ਲੋਕਾ ਦੀਆਂ
ਸ਼ਿਕਾਇਤਾਂ ਅਤੇ ਪ੍ਰਦੁਸ਼ਨ ਦੇਚਲਾਨਾ ਦਾ ਲਗਾਇਆ ਗਿਆ। ਇਸ ਨੈਸ਼ਨਲ ਲੋਕ ਅਦਾਲਤ ਦੇ
ਸਾਰੇਬੈਂਚਾਂ ਵੱਲੋਂ ਕੁੱਲ 25450 ਕੇਸ ਸੁਣਵਾਈ ਵਾਸਤੇ ਰੱਖੇੇਗਏ ਸਨ, ਜਿਹਨਾਂ ਵਿੱਚੋਂ
22250 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕਿਤਾ ਗਿਆ। ਇਸ ਦੋਰਾਣ ਮਾਣਯੋਗ
ਜਿਲ੍ਹਾ ਅਤੇ ਸੇਸ਼ਨਜ਼ ਜੱਜ ਸ੍ਰੀ ਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਲੋਕਾਂ ਨੂੰ ਲੋਕ
ਅਦਾਲਤ ਦੇ ਮਹੱਤਵ ਤੋ ਜਾਣੂਕਰਵਾਇਆ ਗਿਆ। ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ
ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਲੋਕਅਦਾਲਤਾਂ ਰਾਹੀਂ ਸਸਤਾ ਤੇ ਛੇਤੀ
ਇਨਸਾਫ ਮਿਲਦਾ ਹੈ। ਲੋਕ ਅਦਾਲਤਾਂ ਦੇ ਫੇਸਲੇ ਦੀ ਕੋਈ ਅਪੀਲ ਨਹੀਹੁੰਦੀ। ਦੋਹਾਂ ਧਿਰਾਂ
ਵਿੱਚ ਪਿਆਰ ਵੱਧਦਾ ਹੈ। ਸ਼੍ਰੀ ਰਸ਼ਪਾਲ ਸਿੰਘ, ਸਿਵਲ ਜੱਜ, ਸਿਨਿਅਰ ਡਵੀਜਨ ਵੱਲੋਂ ਇਹ
ਸੁਨੇਹਾ ਦਿੱਤਾ ਗਿਆ ਕੀ ਲੋਕ ਅਦਾਲਤਜਿਸ ਨੂੰ ਦੁਜੇ ਸ਼ਬਦਾ ਵਿੱਚ ਲੋਕ ਨਿਆਇਕ ਪ੍ਰਣਾਲੀ
ਵੀ ਆਖਿਆ ਜਾਂਦਾ ਹੇ ਦੇ ਰਾਹੀਂ ਆਮ ਜਨਤਾ ਆਪਣੇਵਿਚਾਰ ਖੁੱਲ ਕੇ ਆਪਣੇ ਝਗੜੀਆਂ ਸਬੰਧੀ
ਸਬੰਧਤ ਅਦਾਤਲ ਜਿੱਥੇ ਉਹਨਾ ਦਾ ਕੇਸ ਲੰਭਿਤ ਹੇ ਬਗੇਰਕਿਸੇ ਵਕੀਲ ਸਾਹਿਬਾਨ ਤੋਂ ਰੱਖ
ਸਕਦੇ ਹਨ ਅਤੇ ਇਹਨਾਂ ਲੋਕ ਅਦਾਲਤਾਂ ਦੇ ਰਾਹੀਂ ਆਪਣੇ ਝਗੜੇ ਸ਼ਾਂਤ—ਮਈ ਢੰਗ ਨਾਲ,
ਸ਼ਾਂਤ—ਮਈ ਵਾਤਾਵਰਨ ਵਿੱਚ ਮੁੱਕਾ ਸਕਦੇ ਹਨ। ਇਸ ਤਰ੍ਹਾਂ ਜਦੋਂ ਸ਼ਾਂਤ—ਮਈ ਢੰਗ ਨਾਲ
ਕੇਸਾਂ ਦਾ ਨਿਪਟਾਰਾ ਹੁੰਦਾ ਹੇ ਤਾਂ ਸਮਾਜ ਵਿੱਚਇਹ ਸੰਦੇਸ਼ ਪਹੁੰਚਦਾ ਹੇ ਕਿ ਲੜਾਈ
ਝਗੜੀਆਂ ਵਿੱਚ ਕੁਝ ਨਹੀ ਰਖੀਆਂ ਅਤੇ ਜੋ ਜਿੰਦਗੀ ਪ੍ਰਮਾਤਮਾਂਨੇ ਸਾਨੂੰ ਬਖਸ਼ੀ ਉਸਨੂੰ
ਬਗੇਰ ਕਿਸੇ ਡਰ ਜਾ ਹੋਰ ਕਾਰਨਾਂ ਤੋਂ ਬਤੀਤ ਕਰ ਸਕਦੇ ਹ ਇਕ ਕੇਸ ਵਿੱਚ ਹੋਈ ਸਫਲਤਾ
ਬਾਰੇ ਦੱਸਦੇਜੱਜ ਸਾਹਿਬਾਨ ਨੇ ਦਸਿਆ ਕੀ ਕੇਸ 2017 ਤੋਂ ਅਦਾਲਤਾ ਵਿੱਚ ਲੰਭਿਤਸੀ ਅਤੇ
ਪਾਰਟੀਆਂ ਆਪਸ ਵਿੱਚ ਚੈਕ ਬਾਉਂਸ ਨੂੰ ਲੇ ਕੇ ਝਗੜ ਰਹਿਆਂ ਸਨ, ਜਿਸ ਕਾਰਨ ਦੋਹਾਂ
ਧਿਰਾਂ ਦਾ ਆਪਸੀ ਝਗੜਾ ਕਾਫੀ ਵੱਧ ਗਿਆ ਸੀ।ਇਹ ਕੇਸ ਅੱਜ ਮਾਨਯੌਗ ਅਦਾਲਤ ਸ਼੍ਰੀ ਦਰਬਾਰੀ
ਲਾਲ, ਵਧੀਕਜਿਲ੍ਹਾ ਅਤੇ ਸੇੇਸ਼ਨਜ ਜੱਜ ਸਾਹਿਬ ਵੱਲੋ ਸੁਣਿਆ ਗਿਆ ਅਤੇ ਜੱਜ ਸਾਹਿਬਾਨ
ਅਤੇ ਮੈਂਬਰਾਂ ਦੇ ਯਤਨਾਸਦਕਾਂ ਉਕਤ ਕੇਸ ਦਾ ਰਾਜੀਨਾਮਾ 5 ਲੱਖ 80 ਹਜਾਰ ਵਿੱਚ ਹੋ
ਗਿਆ।