ਪਾਰਟੀ ਦੀ ਮਜ਼ਬੂਤੀ 'ਚ ਮਹਿਲਾ ਸ਼ਕਤੀ ਦੀ ਅਹਿਮ ਭੂਮਿਕਾ
ਹੁਸ਼ਿਆਰਪੁਰ, 11 ਦਸੰਬਰ - ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ
ਵਿਚ ਆਮ ਆਦਮੀ ਪਾਰਟੀ ਦੇ ਮਹਿਲਾ ਮੋਰਚਾ ਦੀ ਸੂਬਾ ਜੁਆਇੰਟ ਸਕੱਤਰ ਸੰਤੋਸ਼ ਸੈਣੀ ਦੀ
ਅਗਵਾਈ ਵਿਚ ਵੱਡੀ ਗਿਣਤੀ ਵਿੱਚ ਔਰਤਾਂ
ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈਆਂ। ਕੈਬਨਿਟ ਮੰਤਰੀ ਜਿੰਪਾ ਨੇ ਪਾਰਟੀ ਵਿਚ ਸ਼ਾਮਲ
ਕੀਤੇ ਗਏ ਨਵੇਂ ਮੈਂਬਰਾਂ ਨੂੰ ਪਾਰਟੀ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ
ਕਿਹਾ ਕਿ ਕਿਸੇ ਵੀ ਪਾਰਟੀ ਦੀ ਮਜ਼ਬੂਤੀ ਵਿਚ ਮਹਿਲਾ ਸ਼ਕਤੀ ਦਾ ਅਹਿਮ ਯੋਗਦਾਨ ਹੁੰਦਾ
ਹੈ ਅਤੇ ਇਨ੍ਹਾਂ ਭੈਣਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਦਾ ਕਾਡਰ ਹੋਰ
ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ
ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ
ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱ ਕ
ਪਹੁੰਚਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਰਟੀ ਵਿਚ ਹਰੇਕ ਵਰਕਰ ਨੂੰ ਪੂਰਾ
ਮਾਣ- ਸਤਿਕਾਰ ਦਿੱਤਾ ਜਾਵੇਗਾ ਤਾਂ ਜੋ ਉਹ ਪਾਰਟੀ ਦੀ ਹੋਰ ਮਜ਼ਬੂਤੀ ਲਈ ਤਨਦੇਹੀ ਨਾਲ
ਕੰਮ ਕਰ ਸਕੇ। ਪਾਰਟੀ ਵਿਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੇ ਕਿਹਾ ਕਿ ਉਹ ਅਰਵਿੰਦ
ਕੇਜਰੀਵਾਲ ਦੀ ਸਾਫ਼-ਸੁਥਰੀ ਰਾਜਨੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਗਏ
ਲੋਕ ਭਲਾਈ ਅਤੇ ਵਿਕਾਸ ਪੱਖੀ ਫੈਸਲਿਆਂ ਕਾਰਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸਦਕਾ ਹੀ ਪੰਜਾਬ ਦਾ ਸਰਬਪੱਖੀ
ਵਿਕਾਸ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦੇ
ਸਮਰਥਕ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਆਪਣੀ ਪੂਰੀ ਵਾਹ ਲਾਉਣਗੇ ਤਾਂ ਜੋ ਸੂਬੇ ਦੇ
ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋ ਸਕੇ।
ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੇਰਾਜਿਮ ਥੈਰੇਪੀ ਸੈਂਟਰ ਦੀ ਮਾਲਕ
ਸਿਮਰਨ ਕੌਰ, ਪ੍ਰੇਮ ਜੋਤ ਕੌਰ, ਤੇਜਿੰਦਰ ਕੌਰ, ਐਡਵੋਕੇਟ ਭਾਵਨਾ ਸਿੰਘ, ਪੂਜਾ
ਸਹਿਦੇਵ, ਆਸ਼ਾ ਰਾਣੀ, ਅਵਿਨਾਸ਼ ਕੁਮਾਰੀ, ਸਤਵਿੰਦਰ ਕੌਰ, ਪਿੰਕੀ, ਰਜਿੰਦਰ ਕੌਰ,
ਰਵਿੰਦਰ ਕੌਰ, ਲਖਵਿੰਦਰ ਕੌਰ, ਰਣਦੀਪ ਕੌਰ, ਰੇਨੂੰ, ਸਰਬਜੀਤ, ਤਰਲੋਚਨ ਬੰਗਾ, ਕਿਰਨ,
ਤੋਸ਼ੀ, ਮਨਜੀਤ ਕੌਰ, ਜੋਗਿੰਦਰ ਕੌਰ, ਸੋਨੀਆ, ਸਰਿਤਾ ਕੁਮਾਰੀ, ਸਪਨਾ ਠਾਕੁਰ,
ਮੋਨਿਕਾ, ਸ਼ਸ਼ੀ ਬਾਲਾ, ਪਰਮਜੀਤ ਕੌਰ, ਅਨੂ,
ਵਰਿੰਦਰ ਸਿੰਘ, ਦਲਜੀਤ ਕੌਰ, ਬਲਜੀਤ ਕੌਰ, ਤੇਜਿੰਦਰ ਸ਼ਾਮਲ ਸਨ।