ਮੈਸ ਵਿਜ਼ਨਵੇਅ ਆਈਲੈਟਸ ਐਂਡ ਇਮੀਗ੍ਰੇਸ਼ਨ ਦਾ ਲਾਇਸੰਸ ਕੀਤਾ ਰੱਦ

ਨਵਾਂਸ਼ਹਿਰ, 22 ਦਸੰਬਰ: ਮੈਸ ਵਿਜ਼ਨਵੇਅ ਆਈਲੈਟਸ ਐਂਡ ਇਮੀਗ੍ਰੇਸ਼ਨ ਪਹਿਲੀ ਮੰਜ਼ਿਲ,
ਸਵਰਨਕਾਰ ਭਵਨ ਰਾਹੋਂ
ਰੋਡ ਨਵਾਂਸ਼ਹਿਰ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ
ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਦੱਸਿਆ ਕਿ ਉਕਤ ਟ੍ਰੈਵਲ ਏਜੰਸੀ ਦੇ ਮਾਲਿਕ ਵਿਭਾ
ਗਾਂਧੀ ਵਾਸੀ ਵਿਕਾਸ ਨਗਰ ਨਵਾਂਸ਼ਹਿਰ ਨੂੰ ਕਨਸਲਟੈਂਸੀ ਐਂਡ ਆਈਲਟਸ ਲਈ ਇਸ ਦਫ਼ਤਰ ਵਲੋਂ
ਲਾਇਸੰਸ ਜਾਰੀ ਕੀਤਾ ਗਿਆ ਸੀ, ਪਰ ਇਸ ਫਰਮ ਵਲੋਂ ਬਿਨ੍ਹਾਂ ਕਿਸੇ ਮੰਨਜੂਰੀ ਤੋਂ ਆਪਣਾ ਦਫ਼ਤਰੀ
ਪਤਾ ਬਦਲ ਕੇ ਅਣਗਹਿਲੀ ਕੀਤੀ ਗਈ ਹੈ। ਇਸ ਸਬੰਧੀ ਫਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ
ਗਿਆ ਅਤੇ ਇਸ ਦਾ ਸਪੱਸ਼ਟੀਕਰਨ 7 ਦਿਨਾਂ ਦੇ ਅੰਦਰ-ਅੰਦਰ ਇਸ ਦਫ਼ਤਰ ਨੂੰ ਭੇਜਣ ਲਈ ਲਿਖਿਆ ਗਿਆ
ਸੀ, ਪਰ ਉਕਤ ਫਰਮ ਵਲੋਂ ਨੋਟਿਸ ਦਾ ਜਵਾਬ ਇਕ ਮਹੀਨਾ ਬੀਤ ਜਾਣ ਮਗਰੋਂ ਵੀ ਨਹੀਂ ਦਿੱਤਾ ਗਿਆ।
ਇਸ ਤੋਂ ਇਲਾਵਾ ਇਸ ਫਰਮ ਖਿਲਾਫ ਇਕ ਸ਼ਿਕਾਇਤ ਪਹਿਲਾਂ ਵੀ ਇਸ ਦਫ਼ਤਰ ਨੂੰ ਪ੍ਰਾਪਤ ਹੋਈ ਹੈ, ਜੋ
ਕਿ ਇਸ ਦਫ਼ਤਰ ਵਲੋਂ ਉਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਨੂੰ ਪੜਤਾਲ ਲਈ ਭੇਜੀ ਗਈ ਹੈ।

ਉਕਤ ਦਰਸਾਈ ਗਈ ਸਥਿਤੀ ਅਨੁਸਾਰ ਲਾਇਸੰਸੀ ਵਲੋਂ ਇਸ ਦਫ਼ਤਰ ਦੀ ਪ੍ਰਵਾਨਗੀ ਲਏ
ਬਿਨ੍ਹਾਂ ਕਿਸੇ ਹੋਰ ਸਥਾਨ 'ਤੇ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ
ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਜਾਣੀ ਪਾਈ ਗਈ
ਹੈ। ਇਸ ਲਈ ਉਕਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਜੇਕਰ ਭਵਿੱਖ ਦੇ ਵਿੱਚ
ਐਕਟ/ਰੂਲਜ਼ ਦੇ ਮੁਤਾਬਿਕ ਕਿਸੇ ਕਿਸਮ ਦੀ ਕੋਈ ਫਰਮ ਦੇ ਖਿਲਾਫ਼ ਸ਼ਿਕਾਇਤ ਆਉਂਦੀ ਹੈ ਤਾਂ ਇਸ ਦੀ
ਜ਼ਿੰਮੇਵਾਰੀ ਉਕਤ ਲਾਇਸੰਸੀ ਦੀ ਹੋਵੇਗੀ ਅਤੇ ਉਕਤ ਸੈਂਟਰ ਵਾਲੇ ਹੀ ਭਰਪਾਈ ਦੇ ਜ਼ਿੰਮੇਵਾਰ
ਹੋਣਗੇ।