ਹਲਕਾ ਇੰਚਾਰਜ ਸਰਹਾਲ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਵਾਲਬੋ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬੰਗਾ, 12 ਦਸੰਬਰ: ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੰਗਾ ਤੋਂ ਸ੍ਰੀ
ਅੰਮ੍ਰਿਤਸਰ ਸਾਹਿਬ ਅਤੇ
ਤਲਬੰਡੀ ਸਾਬੋ ਲਈ 43 ਸ਼ਰਧਾਲੂਆਂ ਦੀ ਇਕ ਵਾਲਬੋ ਬੱਸ ਨੂੰ ਪੰਜਾਬ ਵਾਟਰ ਰਿਸੋਰਸਿਸਜ
ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਅਤੇ ਹਲਕਾ ਇੰਚਾਰਜ ਬੰਗਾ
ਕੁਲਜੀਤ ਸਿੰਘ ਸਰਹਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਦੌਰਾਨ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਸੂਬਾ ਸਰਕਾਰ
ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਵੱਖ-ਵੱਖ ਤੀਰਥ ਸਥਾਨਾਂ ਦੀ
ਯਾਤਰਾ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਬਾਲੋ ਬੱਸ ਭੇਜੀ ਗਈ ਹੈ ਅਤੇ ਜਿਸ
ਵਿੱਚ 43 ਸ਼ਰਧੂ ਸ਼੍ਰੀ ਅੰਮ੍ਰਿਤਸਰ ਅਤੇ ਤਲਵੰਡੀ ਸਾਬੋ ਭੇਜੀ ਗਈ ਹੈ।
ਇਸ ਮੌਕੇ 'ਤੇ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਕਰਨਾਣਾ, ਅਮਰਦੀਪ ਬੰਗਾ, ਸਾਗਰ
ਅਰੋੜਾ, ਨਰਿੰਦਰ ਰੱਤੂ, ਸੁਰਿੰਦਰ ਘਈ, ਬਲਿਹਾਰ ਮਾਨ, ਪਲਵਿੰਦਰ ਮਾਨ, ਕੁਲਵੀਰ ਪਾਬਲਾ, ਬਲਵੀਰ
ਪਾਬਲਾ, ਨਰਿੰਦਰ ਭਰੋਮਜਾਰਾ, ਰਜਿੰਦਰ ਕਟਾਰੀਆਂ,ਇੰਦਰਜੀਤ, ਸਤਨਾਮ ਝਿੱਕਾ, ਸੁਰਿੰਦਰ ਢੀਂਡਸਾ,
ਜਗਜੀਤ ਬਲਾਕੀਪੁਰ, ਗੁਰਚੇਤਨ ਸਿੰਘ ਗੜ੍ਹੀ, ਗੁਰਨਾਮ ਸਕੋਹਪੁਰ, ਲਸ਼ਮਣ ਗੜੁੱਪੜ, ਹਰਬੰਸ ਸਿੰਘ
ਨਾਮਧਾਰੀ, ਲਖਵੀਰ ਸਿੰਘ ਨੰਬਰਦਾਰ, ਦਲਜੀਤ ਖਟਕੜ, ਰਣਜੀਤ ਖਟਕੜ, ਸੋਮਨਾਥ ਬੰਗੜ, ਗੌਰਵ ਕੁਮਾਰ,
ਲਖਵੀਰ ਸਿੰਘ ਨੰਬਰਦਾਰ, ਜੀ. ਐਮ. ਰੋਡਵੇਜ਼ ਜਸ਼ਨਪ੍ਰੀਤ ਸਿੱਧੂਐਸ.ਡੀ ਓ. ਕ੍ਰਿਸ਼ਨ ਦੁੱਗਲ,
ਸੁਪਰਡੈਂਟ ਐਸ.ਡੀ.ਐਮ. ਬਲਦੇਵ ਸਿੰਘ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।