ਆਪਦਾ ਮਿੱਤਰ ਯੋਜਨਾ ਦੇ ਤਹਿਤ ਪੰਜਵੇਂ ਦਿਨ ਆਫ਼ਤ ਨਾਲ ਨਜਿੱਠਣ ਲਈ ਡ੍ਰਿਲ ਰਿਹਰਸਲ ਕਰਵਾਈ

ਕੋਰਸ ਡਾਇਰੈਕਟਰ ਪ੍ਰੋ.ਜੇ.ਐਸ.ਭਾਟੀਆ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਭੂਮਿਕਾ ਨਿਭਾਈ
ਬਲਾਚੌਰ, 20 ਦਸੰਬਰ: ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫ਼ਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ
ਭਾਰਤ ਸਰਕਾਰ ਵੱਲੋਂ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਮਹਾਤਮਾ
ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਅਤੇ ਡੀ.ਡੀ.ਐਮ.ਏ. ਐਸ.ਬੀ
.ਐਸ ਨਗਰ ਵੱਲੋਂ ਬੀਤੇ ਦਿਨੀਂ ਜ਼ਿਲ੍ਹੇ ਵਿੱਚ ਆਪਦਾ ਮਿੱਤਰ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ,
ਜਿਸ ਦੇ ਅੱਜ ਪੰਜਵੇਂ ਦਿਨ ਕੋਰਸ ਡਾਇਰੈਕਟਰ ਡਾ. ਪ੍ਰੋ.ਜੇ.ਐਸ.ਭਾਟੀਆ ਜੀ (ਸੀਨੀਅਰ ਸਲਾਹਕਾਰ,
ਮਗਸੀਪਾ) ਦੀ ਟੀਮ ਨੇ ਆਪਦਾ ਨਾਲ ਨਜਿੱਠਣ ਲਈ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ। ਪੰਜਵੇਂ ਦਿਨ
ਵਾਲੰਟੀਅਰਾਂ ਨੂੰ ਭੂਚਾਲ ਦੌਰਾਨ ਬਚਾਅ ਲਈ ਡਰਿੱਲ ਰਿਹਰਸਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ
ਨਾਲ ਹੀਟ ਵੇਵ, ਲੋਡ ਚੁੱਕਣ ਅਤੇ ਸਥਿਰ ਕਰਨ, ਬੇਸਿਕ ਲਾਈਫ ਸਪੋਰਟ, ਕੋਲਡ ਵੇਵ, ਮੁੱਢਲੀ ਫਸਟ
ਏਡ ਅਤੇ ਭੂਚਾਲ ਦੇ ਨਾਲ-ਨਾਲ ਹੋਰ ਆਫਤਾਂ ਬਾਰੇ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਸ਼ਰੂਤੀ ਅਗਰਵਾਲ ਸਲਾਹਕਾਰ, ਯੋਗੇਸ਼ ਉਨਿਆਲ ਕੋਆਰਡੀਨੇਟਰ, ਗੁਲਸ਼ਨ ਹੀਰਾ,
ਅਮਨਪ੍ਰੀਤ ਕੌਰ, ਸੁਨੀਲ ਜਰਿਆਲ, ਹਰਕੀਰਤ ਸਿੰਘ, ਸਟੈਨਜਿਨ ਸੇਲਾ, ਕੁਮਾਰੀ ਨੂਰਨਿਸ਼ਾ,
ਯੋਗੇਸ਼ ਭਾਰਦਵਾਜ, ਸ਼ੁਭਮ ਵਰਮਾ, ਅੰਸ਼ੁਮਨ ਸ਼ਾਰਦਾ ਅਤੇ ਸਚਿਨ ਸ਼ਰਮਾ ਬਤੌਰ ਇੰਸਟਰੱਕਟਰ ਇਸ
ਕੈਂਪ ਵਿੱਚ ਵਲੰਟੀਅਰਜ਼ ਨੂੰ ਟ੍ਰੇਨਿੰਗ ਦੇ ਰਹੇ ਹਨ।