ਧੁੰਦ ਦੇ ਮੌਸਮ ਦੌਰਾਨ ਅਤੇ ਠੰਡੀਆਂ ਹਵਾਵਾਂ ਤੋਂ ਬੱਚਣ ਲਈ ਜ਼ਿਲ੍ਹਾ ਵਾਸੀ ਰੱਖਣ ਵਿਸ਼ੇਸ਼ ਧਿਆਨ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 21 ਦਸੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦੀ
ਦੇ ਮੌਸਮ ਵਿਚ ਠੰਡੀਆਂ ਹਵਾਵਾਂ
ਚੱਲਣ ਦੇ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਾਅ ਲਈ ਲੋਕਾਂ ਨੂੰ ਪਹਿਲਾਂ ਤੋਂ ਹੀ ਤਿਆਰੀਆਂ
ਰੱਖਣ ਲਈ ਕਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਨਾਲ-ਨਾਲ ਪਸ਼ੂਆਂ, ਫ਼ਸਲਾਂ ਅਤੇ ਹੋਰ
ਵਸਤੂਆਂ ਦੀ ਸੰਭਾਲ ਲਈ ਪਹਿਲੇ ਤੋਂ ਹੀ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ
ਬੱਚਿਆਂ ਅਤੇ ਬਜ਼ੁਰਗਾਂ ਦਾ ਇਨ੍ਹਾਂ ਦਿਨਾਂ ਦੌਰਾਨ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ
ਜ਼ਰੂਰਤ ਅਨੁਸਾਰ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਸਰਦੀ ਦੇ ਮੌਸਮ ਵਿਚ ਕੋਲਡ ਵੇਵ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ
ਨਹੀਂ ਕਰਨਾ ਚਾਹੀਦਾ, ਇਸ ਬਾਰੇ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਠੰਡ ਤੋਂ ਬੱਚਣ ਲਈ ਮੋਟੇ
ਕੱਪੜਿਆ ਦੀ ਵਰਤੋਂ ਕਰਨ। ਇਸ ਤੋਂ ਇਲਾਵਾ ਘਰ ਦੇ ਦਰਵਾਜੇ ਅਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ
ਬੰਦ ਰੱਖਣ, ਤਾਂ ਜੋ ਕੋਲਡ ਵੇਵ ਘਰ ਅੰਦਰ ਦਾਖਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਫਲੂ, ਨੱਕ
ਦਾ ਵਗਣਾ ਜਾਂ ਹੋਰ ਬਿਮਾਰੀਆਂ ਦੇ ਲੱਛਣ ਹੋਣ 'ਤੇ ਪਹਿਲਾਂ ਹੀ ਡਾਕਟਰੀ ਸਹਾਇਤਾ ਲਈ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਦੀ ਗਤੀ ਘੱਟ
ਰੱਖਣੀ ਚਾਹੀਦੀ ਹੈ। ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਨੂੰ ਲੋ ਬੀਮ 'ਤੇ
ਰੱਖਣ, ਤਾਂ ਜੋ ਸਾਹਮਣੇ ਤੋਂ ਆ ਰਹੇ ਵਾਹਨ ਜਲਦੀ ਨਜ਼ਰ ਆ ਜਾਣ ਅਤੇ ਦੂਰ ਤੋਂ ਆਉਣ ਵਾਲੇ ਵਾਹਨ
ਦੀ ਸੜਕ 'ਤੇ ਰੌਸ਼ਨੀ ਨਜ਼ਰ ਆਵੇ। ਉਨ੍ਹਾਂ ਕਿਹਾ ਕਿ ਧੁੰਦ ਸਮੇਂ ਹਮੇਸ਼ਾ ਵਾਹਨ ਦੇ ਇੰਡੀਕੇਟਰ
ਦਾ ਪ੍ਰਯੋਗ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਮੋਬਾਇਲ
ਅਤੇ ਹੋਰ ਕਿਸੇ ਸਾਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬਲਕਿ ਹਮੇਸ਼ਾ ਸੜਕ ਵੱਲ ਧਿਆਨ ਦੇਣਾ
ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਤੋਂ ਆ ਰਹੇ ਵਾਹਨਾਂ ਦੀ ਵਿਜਿਬਿਲਟੀ ਘੱਟ ਹੋਣ ਕਾਰਨ
ਵਾਹਨ ਚਲਾਉਂਦੇ ਸਮੇਂ ਆਸ-ਪਾਸ ਦੀ ਆਵਾਜ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਕੋਹਰੇ
ਦੌਰਾਨ ਕੋਈ ਦੁਰਘਟਨਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਧੁੰਦ ਦੌਰਾਨ ਵਹੀਕਲ ਸੜਕ 'ਤੇ ਬਣੀ
ਹੋਈ ਲੇਨ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਅਤੇ ਵਾਹਨ ਓਵਰਟੇਕ ਕਰਨ ਤੋਂ ਵੀ ਗੁਰੇਜ਼ ਕਰਨਾ
ਚਾਹੀਦਾ ਹੈ।
ਕੋਮਲ ਮਿੱਤਲ ਨੇ ਸੜਕ ਦੁਰਘਟਨਾਵਾਂ ਤੋਂ ਬੱਚਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਹਮੇਸ਼ਾ ਆਪਣੇ
ਵਾਹਨ ਦੀ ਖਿੜਕੀਆਂ ਸਾਫ਼ ਰੱਖੀਆਂ ਜਾਣ ਅਤੇ ਵਾਹਨਾਂ ਦਰਮਿਆਨ ਜ਼ਰੂਰਤ ਅਨੁਸਾਰ ਦੂਰੀ ਯਕੀਨ
ਬਣਾਈ ਜਾਵੇ, ਤਾਂ ਜੋ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਲਡ
ਵੇਵ ਦੌਰਾਨ ਪਸ਼ੂਆਂ ਨੂੰ ਤਾਕਤ ਲਈ ਆਮ ਤੋਂ ਵਧੇਰੇ ਚਾਰੇ ਦੀ ਜ਼ਰੂਰਤ ਹੁੰਦੀ ਹੈ। ਪਸ਼ੂਆਂ ਦੇ
ਠਹਿਰਨ ਵਾਲੇ ਸਥਾਨ ਚਾਰੇ ਪਾਸਿਓਂ ਕਵਰ ਹੋਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਪਾਸੇ ਤੋਂ
ਹਵਾ ਦਾਖਲ ਨਾ ਹੋ ਸਕੇ। ਪੂਰੀ ਖੁਰਾਕ ਦੇ ਕੇ, ਚੰਗੀ ਕੁਆਲਟੀ ਦੇ ਚਾਰੇ ਦੀ ਵਰਤੋਂ, ਪਸ਼ੂਅ ਲਈ
ਸ਼ੈਡਾਂ ਵਿਚ ਸੂਰਜ ਦੀ ਰੌਸ਼ਨੀ ਦੀ ਆਮਦ ਨਾਲ ਅਤੇ ਪਸ਼ੂਆਂ ਦੇ ਥੱਲੇ ਪਰਾਲੀ ਵਿਛਾ ਕੇ ਅਤੇ ਹੋਰ
ਜ਼ਰੂਰੀ ਸਾਧਨਾਂ ਦੀ ਵਰਤੋਂ ਕਰਕੇ ਪਸ਼ੂਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।







जिला लोक संपर्क कार्यालय, होशियारपुर
धुंध के मौसम के दौरान व ठंडी हवाओं से बचने के लिए जिला वासी रखें विशेष
ध्यान: डिप्टी कमिश्नर
- सावधानी अपना कर बचा जा सकता है कोल्ड वेव से
होशियारपुर, 21 दिसंबर:
डिप्टी कमिश्नर कोमल मित्तल ने जिला वासियों को सर्दी के मौसम में ठंडी हवाएं
चलने के साथ होने वाले नुकसानों से बचने के लिए लोगों को पहले से ही तैयारियां
रखने के लिए कहा है। उन्होंने जिला वासियों को अपने साथ-साथ पशुओं, फसलों व
अन्य वस्तुओं की संभाल के लिए पहले से ही प्रबंध मुकम्मल करने के लिए कहा।
उन्होंने कहा कि बच्चों व बुजुर्गों का इन दिनों के दौरान विशेष ध्यान रखना
चाहिए व जरुरत के अनुसार ही घर से बाहर निकलना चाहिए।
डिप्टी कमिश्नर ने सर्दी के मौसम में कोल्ड वेव के दौरान क्या करना चाहिए और
क्या नहीं करना चाहिए, इस बारे में प्रेरित करते हुए कहा कि ठंड से बचने के
लिए मोटे कपड़ों का प्रयोग करना चाहिए। इसके अलावा घर के दरवाजों व खिड़कियों
को अच्छी तरह बंद रखना चाहिए ताकि कोल्ड वेव घर के अंदर दाखिल न हो सके।
उन्होंने कहा कि फ्लू, नाक का बहना या अन्य बीमारी के लक्षण होने पर पहले ही
डाक्टरी सहायता ले ली जाए।
डिप्टी कमिश्नर ने बताया कि धुंध के दौरान वाहन चालकों को अपने वाहन की गति
धीमी रखनी चाहिए। वाहन चालकों को अपने वाहनों की लाइटों को लो बीम पर रखना
चाहिए ताकि सामने से आ रहे वाहन जल्दी नजर आ जाएं और दूर से आने वाले वाहन की
सडक़ पर रोशनी नजर आए। उन्होंने कहा कि धुंध के समय हमेशा वाहन के इंडीकेटर का
प्रयोग करना यकीनी बनाया जाए। उन्होंने कहा कि वाहन चलाते समय मोबाइल या अन्य
किसी सामान का प्रयोग नहीं करना चाहिए बल्कि हमेशा सडक़ की ओर ध्यान देना
चाहिए। उन्होंने कहा कि सामने से आ रहे वाहनों की विजिबिलिटी कम होने के कारण
वाहन चलाते समय आस-पास की आवाज का ध्यान रखना चाहिए ताकि कोहरे के दौरान कोई
दुर्घटना न हो सके। उन्होंने कहा कि धुंध के दौरान व्हीकल सड़ पर बनी हुई लेन
अनुसार ही चलाना चाहिए और वाहन ओवरटेक करने से भी गुरेज करना चाहिए।
कोमल मित्तल ने सडक़ दुर्घटनाओं से बचने की सलाह देते हुए कहा कि हमेशा अपने
वाहन की खिड़कियां साफ रखी जाएं व वाहनों के बीच जरुरत अनुसार दूरी अनिवार्य
बना कर रखी जाए ताकि जान-माल के नुकसान से बचा जा सके। उन्होंने कहा कि कोल्ड
वेव के दौरान पशुओं को ताकत के लिए आम से अधिक चारे की जरुरत होती है। पशुओं
के ठहरने वाले स्थान चारों तरफ से कवर होने चाहिए ताकि किसी भी तरफ से हवा
दाखिल न हो सके। पूरी खुराक देकर, अच्छी क्वालिटी के चारे का प्रयोग, पशुओं के
लिए शैडों में सूर्य की रोशनी की आमद से व पशुओं के नीचे पराली बिछा कर व अन्य
जरुरी साधनों का प्रयोग कर पशुओं को ठंड से बचाया जा सकता है।
----