ਜੰਡਿਆਲਾ ਗੁਰੁ ਸ਼ਹਿਰੀ ਦੇ ਚਾਰ ਮੌਜੂਦਾ ਕੌਂਸਲਰ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਸਮੇਤ ਕਾਂਗਰਸ ਛੱਡ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ

ਅੰਮ੍ਰਿਤਸਰ, 31 ਦਸੰਬਰ 2023 -ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ
ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਿਨਾਂ ਕਿਸੇ
ਪੱਖਪਾਤ ਦੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਹਲਕਾ
ਜੰਡਿਆਲਾ ਗੁਰੂ ਦੇ ਚਾਰ ਕੌਂਸਲਰ ਸਮੇਤ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ
ਵਿੱਚ ਸ਼ਾਮਲ ਕਰਦੇ ਸਮੇਂ ਕੀਤਾ। ਉਨਾਂ ਕਿਹਾ ਕਿ ਅੱਜ ਜੰਡਿਆਲਾ ਗੁਰੂ ਸ਼ਹਿਰੀ ਕਮੇਟੀ ਦੇ
ਸਾਬਕਾ ਵਾਈਸ ਪ੍ਰਧਾਨ ਨਿਰਮਲ ਸਿੰਘ ਲਾਹੋਰੀਆ ਕੌਂਸਲਰ ਵਾਰਡ ਨੰਬਰ 6, ਅਮਰਜੀਤ ਕੌਰ ਕੌਂਸਲਰ
ਵਾਰਡ ਨੰਬਰ 9, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ ਵਾਰਡ ਨੰਬਰ 10, ਹਰਦੇਵ ਸਿੰਘ ਰਿੰਕੂ
ਕੌਂਸਲਰ ਵਾਰਡ ਨੰਬਰ 11 ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ ।
ਮੰਤਰੀ ਈ ਟੀ ਓ ਨੇ ਕਿਹਾ ਸਾਡੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ
ਵਿੱਚ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਚੋਣਾਂ ਦੋਰਾਨ
ਲੋਕਾਂ ਨਾਲ ਜੋ ਵੀ ਗਰੰਟੀ ਕੀਤੀਆਂ ਸਨ ਨੂੰ ਪੂਰਾ ਕੀਤਾ ਹੈ ਉਹ ਚਾਹੇ ਬਿਜਲੀ ਮੁਫ਼ਤ ਦੀ
ਹੋਵੇ ਜਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ। ਉਨ੍ਹਾਂ ਕਿਹਾ ਕਿ ਅਸੀਂ ਡੇਢ ਸਾਲ ਦੇ ਅੰਦਰ
ਅੰਦਰ ਹੀ 40 ਹਜ਼ਾਰ ਤੋ ਵਧ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇਕ ਰਿਕਾਰਡ ਕਾਇਮ ਕੀਤਾ ਹੈ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਹੁਣ ਪਿੰਡ ਪਿੰਡ ਕੈਂਪ
ਲਗਾ ਕੇ ਲੋਕਾਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰੀ
ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ ਤਹਿਤ 43 ਸੇਵਾਵਾਂ ਲੋਕਾਂ ਨੂੰ ਘਰ ਬੈਠੇ ਹੀ ਮਿਲਣ
ਗੀਆ।ਉਨਾਂ ਦੱਸਿਆ ਕਿ ਸਾਡੀਆਂ ਨੀਤੀਆ ਨੂੰ ਦੇਖਦੇ ਹੋਏ ਹੀ ਵਦੀ ਗਿਣਤੀ ਵਿੱਚ ਲੋਕ ਆਪ ਵਿਚ
ਸ਼ਾਮਲ ਹੋ ਰਹੇ ਹਨ ਅਤੇ ਆਪ ਦਾ ਕੁਨਬਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ
ਵੀ ਸਰਕਾਰ ਦੀਆ ਨੀਤੀਆ ਤੂੰ ਖ਼ੁਸ਼ ਹੋ ਕੇ ਕਾਂਗਰਸ ਨੂੰ ਛੱਡ ਕੇ ਆਪਣੇ ਪਰਿਵਾਰਾਂ ਸਮੇਤ ਆਮ
ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸ੍ਰ: ਈ.ਟੀ.ਓ. ਨੇ ਸ਼ਾਮਲ ਹੋਣ ਵਾਲੇ ਪਰਵਾਰਾਂ ਨੂੰ
ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਵਿੱਚ ਤੁਹਾਡਾ ਪੂਰਾ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ
। ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਪ੍ਰਭਾਵਤ ਹੋ ਕੇ , ਅਸੀਮ ਮੀਤ ਪ੍ਰਧਾਨ
ਯੂਥ ਕਾਗਰਸ, ਸਿਮਰਨਦੀਪ ਸਿੰਘ ਵਾਰਡ 15 , ਕਵਲਜੀਤ ਕੌਰ ਸਾਬਕਾ ਕੌਂਸਲਰ ਪਤਨੀ ਹਰਜਿੰਦਰ
ਸਿੰਘ , ਰਾਜਦੀਪ ਸਿੰਘ ਸੈਣੀ ਪੁੱਤਰ ਬਲਦੇਵ ਹਲਵਾਈ, ਕ੍ਰਿਸ਼ਨਾ ਅਰੋੜਾ, ਗੁਰਪਾਲ ਸਿੰਘ,
ਪ੍ਰਭਜੋਤ ਵਿਰਕ, ਅਮਨ ਵਿਰਕ, ਅੰਮ੍ਰਿਤ ਜੰਡਿਆਲਾ, ਮਨਬੀਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ
ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਨਰਿੰਦਰ ਸਿੰਘ, ਮੀਤ ਪ੍ਰਧਾਨ
ਯੂਥ ਅਕਾਲੀ ਦਲ ,
ਅਕਾਲੀ ਦਲ ਬਾਦਲ ਛਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਮੰਤਰੀ ਈ ਟੀ ਓ ਨੇ ਦੱਸਿਆ ਕਿ ਇਸ ਤੋਂ
ਪਹਿਲਾਂ ਵਾਰਡ ਨੰਬਰ 3 ਦੇ ਕੌਸਲਰ ਬਲਜਿੰਦਰ ਕੌਰ ਪਤਨੀ ਗੁਰਵੇਲ ਸਿੰਘ ਪਹਿਲਾਂ ਹੀ ਕਾਂਗਰਸ ਛੱਡ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਸਨ ਇਸ ਮੌਕੇ ਬੋਲਦਿਆਂ ਕੌਂਸਲਰ ਨਿਰਮਲ
ਸਿੰਘ ਲਹੌਰੀਆ ਨੇ ਕਿਹਾ ਕਿ
ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆ ਅਤੇ ਕੈਬਿਨਟ ਮੰਤਰੀ eto ਜੀ ਦੀਆ ਜੰਡਿਆਲਾ ਹਲਕੇ ਦੇ
ਵਿਕਾਸ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਆਪ ਵਿਚ ਸ਼ਾਮਿਲ ਹੋਏ ਹਨ ਅਤੇ ਆਪ ਪਾਰਟੀ ਨੂੰ ਹੋਰ
ਮਜ਼ਬੂਤ ਕਰਨ ਲਈ ਕੰਮ ਕਰਨਗੇ ਇਸ ਮੌਕੇ ਆਮ ਆਦਮੀ ਪਾਰਟੀ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ
ਕੁਲਦੀਪ ਸਿੰਘ
ਮਤਰੇਵਾਲ, ਸੁਨੈਨਾ ਰੰਧਾਵਾ ਮਹਿਲਾ ਵਿੰਗ ਪ੍ਰਧਾਨ ਜੰਡਿਆਲਾ ਗੁਰੂ, ਸਰਬਜੀਤ ਸਿੰਘ
ਡਿੰਪੀ, ਸਤਿੰਦਰ ਸਿੰਘ,
ਸੁੱਖਵਿੰਦਰ ਸਿੰਘ, ਵਗੈਰਾ ਹਾਜ਼ਿਰ ਸਨ।