ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਕੇ.ਵਾਈ.ਸੀ. ਤੇ ਲੈਂਡ ਸੀਡਿੰਗ ਕਰਵਾਉਣ ਲਈ ਲਗਾਏ ਜਾਗਣੇ ਵਿਸ਼ੇਸ਼ ਕੈਂਪ

ਨਵਾਂਸ਼ਹਿਰ, 15 ਦਸੰਬਰ:ਭਾਰਤ ਸਰਕਾਰ ਵੱਲੋਂ 'ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ
ਯੋਜਨਾ ਤਹਿਤ ਕਿਸਾਨਾਂ ਨੂੰ ਸਾਲ
ਦੌਰਾਨ ਛੇ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ
ਦਿੰਦਿਆਂ ਜ਼ਿਲ੍ਹੇ ਦੇ ਨਵ-ਨਿਯੁਕਤ ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਨੇ ਦੱਸਿਆ ਕਿ
ਸਰਕਾਰ ਵੱਲੋਂ ਹੁਣ ਤੱਕ ਇਸ ਯੋਜਨਾ ਤਹਿਤ ਪੰਦਰਾਂ ਕਿਸ਼ਤਾਂ ਕਿਸਾਨਾਂ ਦੇ ਖਾਤਿਆ ਵਿੱਚ
ਭੇਜੀਆਂ ਜਾ ਚੁੱਕੀਆਂ ਹਨ ਪਰ ਇਸ ਸਕੀਮ ਦਾ ਲਾਭ ਲੈ ਰਹੇ ਬਹੁਤ ਸਾਰੇ ਕਿਸਾਨਾਂ ਦੀ
ਈ.ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਦੀ ਅਦਾਇਗੀ ਨਹੀਂ ਹੋ
ਰਹੀ। ਇਸ ਸਬੰਧੀ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ
ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ
ਵਿੱਚ 18 ਦਸੰਬਰ 2023 ਨੂੰ ਬੰਗਾ ਬਲਾਕ ਦੇ ਪਿੰਡ ਬਾਹੜੋਵਾਲ, ਗੋਸਲ, ਸੋਤਰਾਂ ਅਤੇ 19 ਦਸੰਬਰ
2023 ਨੂੰ ਨਵਾਂਸ਼ਹਿਰ ਬਲਾਕ ਦੇ ਪਿੰਡ ਭੀਣ, ਗੁੱਜਰਪੁਰ, ਜੱਬੋਵਾਲ ਅਤੇ ਮਹਾਲੌਂ ਅਤੇ ਬਲਾਚੌਰ
ਬਲਾਕ ਦੇ ਪਿੰਡ ਏ.ਡੀ.ਬੀ. ਪਰਾਗਪੁਰ, ਕੁਹਾਰ, ਔਲੀਆ ਪੁਰ ਅਤੇ ਉਲੱਧਣੀ ਵਿਖੇ ਲਗਾਏ ਜਾਣਗੇ। 21
ਦਸੰਬਰ 2023 ਨੂੰ ਬਲਾਕ ਸੜੋਆ ਦੇ ਪਿੰਡ ਪੋਜੇਵਾਲ, ਸਿੰਘਪੁਰ, ਟੋਰੋਵਾਲ ਅਤੇ ਰੌੜੀ ਵਿਖੇ ਇਹ
ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਹਨ, ਉਹ
ਉਕਤ ਦਰਸਾਈਆਂ ਮਿਤੀਆਂ ਨੂੰ ਆਪਣੇ ਆਧਾਰ ਕਾਰਡ ਅਤੇ ਆਧਾਰ ਨੰਬਰ ਨਾਲ ਜੁੜੇ ਮੋਬਾਇਲ ਫੋਨ
ਨੰਬਰ ਸਮੇਤ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਹਾਜਰ ਹੋ ਕਿ ਈ.ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ
ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਾਈ ਜ਼ਿਲ੍ਹੇ ਦੇ ਹੋਰ ਕਿਸਾਨ ਵੀ ਆਪਣੇ ਬਲਾਕ ਦੇ
ਖੇਤੀਬਾੜੀ ਦਫਤਰ ਨਾਲ ਤੁਰੰਤ ਸੰਪਰਕ ਕਰਕੇ ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ ਕਰਵਾਉਣ ਤਾਂ ਜੋ
ਉਨ੍ਹਾਂ ਨੂੰ ਬਕਾਇਆ ਅਤੇ ਅਗਾਂਹ ਆਉਣ ਵਾਲੀਆਂ ਕਿਸ਼ਤਾ ਦਾ ਭੁਗਤਾਨ ਹੋ ਸਕੇ।