ਵਲੰਟੀਅਰਾਂ ਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕੀਤਾ ਪ੍ਰੇਰਿਤ
ਬਲਾਚੌਰ, 19 ਦਸੰਬਰ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਲੈਮਰੀਨ ਟੈਕਨੀਕਲ
ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ ਆਪਦਾ ਮਿੱਤਰ ਸਿਖਲਾਈ ਦੇ ਆਖਰੀ ਦਿਨ ਮੁੱਖ ਮਹਿਮਾਨ
ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ
ਅਤੇ ਐਸ.ਡੀ.ਐਮ ਨਵਾਂਸ਼ਹਿਰ ਡਾ: ਅਕਸ਼ਿਤਾ ਜੈਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸਿਖਲਾਈ ਪ੍ਰੋਗਰਾਮ ਵਿੱਚ ਪਹੁੰਚਣ 'ਤੇ ਲੈਮਰੀਨ ਯੂਨੀਵਰਸਿਟੀ ਦੇ ਚਾਂਸਲਰ ਡਾ: ਸੰਦੀਪ
ਸਿੰਘ ਕੌੜਾ ਨੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵਲੰਟੀਅਰਾਂ ਨੂੰ ਕਿਸੇ
ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ
ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਾਨਵ ਰਚਿਤ ਆਫ਼ਤ ਦੌਰਾਨ ਰਾਹਤ ਪ੍ਰਦਾਨ
ਕਰਨ ਲਈ ਭਾਰਤ ਸਰਕਾਰ, ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ. ਐਸ.ਬੀ.ਐਸ.ਨਗਰ
ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ੍ਹ ਵੱਲੋਂ
ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਪ੍ਰੋ. ਭਾਟੀਆ ਜੀ ਨੇ ਕਿਹਾ ਕਿ ਸਾਡੇ ਅੱਜ ਖਰਚੇ ਗਏ 100
ਰੁਪਏ ਕੱਲ੍ਹ ਨੂੰ 1 ਕਰੋੜ ਦੀ ਬੱਚਤ ਕਰ ਸਕਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ
ਸਿਖਲਾਈ ਅੰਤਰਰਾਸ਼ਟਰੀ ਪੱਧਰ 'ਤੇ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਸਮੂਹ
ਟ੍ਰੇਨਰਾਂ ਨੂੰ ਇਹ ਸਿਖਲਾਈ ਅੰਤਰਰਾਸ਼ਟਰੀ ਮਿਆਰ ਅਨੁਸਾਰ ਕਰਵਾਉਣ ਦੀ ਹਦਾਇਤ ਕੀਤੀ।
ਇਸ ਸਕੀਮ ਤਹਿਤ ਇੱਕ ਲੱਖ ਪੂਰੀ ਤਰ੍ਹਾਂ ਤੰਦਰੁਸਤ ਵਲੰਟੀਅਰ ਭਾਰਤ ਦੇ 350 ਜ਼ਿਲ੍ਹਿਆਂ
ਨੂੰ ਆਫ਼ਤਾਂ ਦੌਰਾਨ ਬਚਾਅ ਕਾਰਜਾਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹਰੇਕ ਸਿੱਖਿਅਤ
ਕਮਿਊਨਿਟੀ ਵਾਲੰਟੀਅਰ ਨੂੰ ਇੱਕ ਨਿੱਜੀ ਸੁਰੱਖਿਆ ਐਮਰਜੈਂਸੀ ਐਕਸ਼ਨ ਕਿੱਟ ਦੇ ਨਾਲ ਨਾਲ
ਜੀਵਨ ਅਤੇ ਡਾਕਟਰੀ ਸਹੂਲਤਾਂ ਨੂੰ ਕਵਰ ਕਰਨ ਵਾਲਾ ਸਮੂਹ ਬੀਮਾ ਪ੍ਰਦਾਨ ਕੀਤਾ ਜਾਵੇਗਾ।
ਇਸ ਸਕੀਮ ਤਹਿਤ ਬੀਤੇ ਦਿਨੀਂ ਐਸ.ਬੀ.ਐਸ.ਨਗਰ ਪੰਜਾਬ ਵਿਖੇ 12 ਰੋਜ਼ਾ ਸਿਖਲਾਈ ਕੈਂਪ
ਦੀ ਸ਼ੁਰੂਆਤ ਕੋਰਸ ਡਾਇਰੈਕਟਰ ਪ੍ਰੋ. ਡਾ: ਜੋਗ ਸਿੰਘ ਭਾਟੀਆ (ਸੀਨੀਅਰ ਕੰਸਲਟੈਂਟ,
ਮੈਗਸੀਪਾ) ਦੀ ਅਗਵਾਈ ਹੇਠ ਜ਼ਿਲ੍ਹੇ ਦੇ 200 ਵਲੰਟੀਅਰਾਂ ਨੂੰ ਦੇਸ਼ ਭਰ ਦੇ ਤਜਰਬੇਕਾਰ
ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਮੌਕੇ ਤਹਿਸੀਲਦਾਰ ਪ੍ਰਵੀਨ ਛਿੱਬਰ, ਨਾਇਬ ਤਹਿਸੀਲਦਾਰ
ਅਮਰਪ੍ਰੀਤ ਕੁਮਾਰ ,ਸੰਯੁਕਤ ਰਜਿਸਟਰਾਰ ਸਤਬੀਰ ਸਿੰਘ ਬਾਜਵਾ, ਸ਼ਰੂਤੀ ਅਗਰਵਾਲ
ਸਲਾਹਕਾਰ, ਯੋਗੇਸ਼ ਉਨਿਆਲ, ਸੁਨੀਲ ਜਰਿਆਲ, ਗੁਲਸ਼ਨ ਹੀਰਾ, ਹਰਕੀਰਤ ਸਿੰਘ, ਅਮਨਪ੍ਰੀਤ
ਕੌਰ, ਯੋਗੇਸ਼ ਸ਼ਰਮਾ, ਸਟੈਨਜਿਨ ਸੈਲਾ, ਕੁਮਾਰੀ ਨੂਰਨਿਸ਼ਾ, ਸ਼ੁਭਮ ਵਰਮਾ, ਸਚਿਨ
ਸ਼ਰਮਾ ਅਤੇ ਅੰਸ਼ੁਮਨ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।