ਨਵਾਂਸ਼ਹਿਰ, 18 ਦਸੰਬਰ: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ
ਚੋਣਕਾਰ ਅਫ਼ਸਰ ਸਾਗਰ ਸੇਤੀਆ
ਨੇ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵਲੋਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ
ਕਰਵਾਉਣ ਲਈ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੇ ਮੁੱਦਿਆਂ
ਸਬੰਧੀ ਵਿਚਾਰ-ਵਟਾਂਦਰਾਂ ਕੀਤਾ ਗਿਆ। ਮੀਟਿੰਗ ਵਿੱਚ ਰਾਜ ਚੋਣ ਕਮਿਸ਼ਨ ਵਲੋਂ ਉਲੀਕੇ ਗਏ
ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਤਿਆਰੀ 18 ਦਸੰਬਰ 2023 ਤੱਕ ਮੁਕੰਮਲ ਕਰਨ, ਵੋਟਰ
ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾਂ 20 ਦਸੰਬਰ 2023 ਤੱਕ ਕਰਨੀ ਯਕੀਨੀ ਬਣਾਉਣ, ਇਨ੍ਹਾਂ ਵੋਟਰ
ਸੂਚੀਆਂ ਪ੍ਰਤੀ ਦਾਅਵੇ ਅਤੇ ਇੰਤਰਾਜ 29 ਦਸੰਬਰ 2023 ਤੱਕ ਪ੍ਰਾਪਤ ਕਰਨ ਅਤੇ ਇਨ੍ਹਾਂ ਦਾ
ਨਿਪਟਾਰਾ 5 ਜਨਵਰੀ 2024 ਨੂੰ ਮੁਕੰਮਲ ਕਰਕੇ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾਂ 7
ਜਨਵਰੀ 2024ਤੱਕ ਕਰਵਾਉਣ ਸਬੰਧੀ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ
ਹਦਾਇਤ ਕੀਤੀ ਗਈ। ਇਸ
ਕੰਮ ਦੌਰਾਨ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀਆਂ 10-10 ਕਾਪੀਆਂ
ਨਿਰਧਾਰਤ ਸਮੇਂ 'ਤੇ ਪ੍ਰਿਟਿੰਗ ਕਰਵਾਉਣ ਅਤੇ ਕਾਪੀਆਂ ਪਿੰਡ ਵਿੱਚ ਪੰਚਾਇਤ ਘਰ/ ਜਨਤਕ ਸਾਂਝੀ
ਥਾਂ ਚਸਪਾ ਕੇ ਅਨਾਊਂਸਮੈਂਟ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ 'ਤੇ ਐਸ.ਡੀ.ਐਮ ਨਵਾਂਸ਼ਹਿਰ ਮਿਸ ਅਕਸ਼ਿਤਾ ਗੁਪਤਾ, ਐਸ.ਡੀ.ਐਮ ਬਲਾਚੌਰ
ਰਵਿੰਦਰ ਬਾਂਸਲ, ਨਾਇਬ ਤਹਿਸੀਲਦਾਰ ਬੰਗਾ ਜਸਬੀਰ ਸਿੰਘ ਸੰਧੂ, ਬੀ.ਡੀ.ਪੀ.ਓ ਨਵਾਂਸ਼ਹਿਰ
ਰਾਜਵਿੰਦਰ ਕੌਰ, ਬੀ.ਡੀ.ਪੀ.ਓ ਔੜ ਹੇਮ ਰਾਜ, ਬੀ.ਡੀ.ਪੀ.ਓ ਬਲਾਚੌਰ/ਸੜੋਆ ਚੰਦ ਸਿੰਘ,
ਬੀ.ਡੀ.ਪੀ.ਓ ਬੰਗਾ ਲਖਵਿੰਦਰ ਕਲੇਰ, ਇਲੈਕਸ਼ਨ ਇੰਚਾਰਜ ਐਸ.ਡੀ.ਐਮ ਦਫ਼ਤਰ ਬੰਗਾ ਅਮਨਦੀਪ ਸਿੰਘ,
ਇਲੈਕਸ਼ਨ ਇੰਚਾਰਜ ਐਸ.ਡੀ.ਐਮ ਦਫ਼ਤਰ ਨਵਾਂਸ਼ਹਿਰ ਰਣਜੀਤ ਸਿੰਘ, ਇਲੈਕਸ਼ਨ ਇੰਚਾਰਜ ਐਸ.ਡੀ.ਐਮ
ਦਫ਼ਤਰ ਬਲਾਚੌਰ ਮਨਿੰਦਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।