ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਵਿਸ਼ੇਸ਼ ਸੈਮੀਨਾਰ ਕਰਵਾਇਆ

ਨਵਾਂਸ਼ਹਿਰ 20 ਦਸੰਬਰ : ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ
ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਸਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ
ਪ੍ਰਚਾਰ ਕੇਂਦਰ ਗੁਜਰਪੁਰ ਵਲੋਂ ਸਸਸਸ ਲੰਗੜੋਆ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਜਿਸ ਵਿਚ ਭਾਈ ਸਿਮਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਲੈ ਕੇ
ਸਰਹਿੰਦ ਦੀਆਂ ਨੀਹਾਂ ਤੱਕ ਦੇ ਇਤਿਹਾਸ ਦੀ ਬੱਚਿਆਂ ਨਾਲ ਸਾਂਝ ਪਾਈ। ਉਹਨਾਂ
ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕਾਰਨ ਬਾਰੇ ਵਿਸਥਾਰਪੂਰਵਕ ਦਸਦਿਆਂ ਤੇ ਉਹਨਾਂ ਦੇ
ਜੀਵਨ ਫਲਸਫ਼ੇ ਤੇ ਬੋਲਦਿਆਂ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਜੀਵਨ
ਵਿੱਚ ਧਾਰਮਿਕ ਵਿਚਾਰਾਂ ਗ੍ਰਹਿਣ ਕਰਨ ਤੇ ਸਭ ਨੂੰ ਆਪਣੇ ਆਪਣੇ ਧਰਮ ਵਿੱਚ ਪਰਪੱਕ ਰਹਿਣ
ਦੀ ਗੱਲ ਕਹੀ। ਗੁਰਮਤਿ ਪ੍ਰਚਾਰ ਕੇਂਦਰ ਤੋਂ ਆਏ ਭਾਈ ਜਰਨੈਲ ਸਿੰਘ ਅਤੇ ਭਾਈ ਅਮਨਦੀਪ
ਸਿੰਘ ਨੇ ਬੱਚਿਆਂ ਨੂੰ ਸਮਾਜਿਕ ਅਲਾਮਤਾਂ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਮਾਪਿਆਂ ਤੇ
ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।‌ਇਸ ਮੌਕੇ ਮਾਸਟਰ ਮਨਮੋਹਣ ਸਿੰਘ
ਹਰਿੰਦਰ ਸਿੰਘ ਤੇ ਡਾਕਟਰ ਜਸਵਿੰਦਰ ਸਿੰਘ ਸੰਧੂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ
ਸਬੰਧ ਵਿੱਚ ਸੰਖੇਪ ਵਿਚਾਰ ਪੇਸ਼ ਕਰਦਿਆਂ ਇਤਿਹਾਸ ਦੀ ਸਾਂਝ ਪਾਈ। ਬੱਚਿਆਂ ਤੋਂ ਮਾਤਾ
ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਬਾਰੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ।
ਅਖੀਰ ਵਿੱਚ ਸਕੂਲ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਆਏ ਹੋਏ
ਪ੍ਰਚਾਰਕਾਂ ਦਾ ਮੰਚ ਤੋਂ ਧੰਨਵਾਦ ਤੇ ਸਨਮਾਨ ਵੀ ਕੀਤਾ ਗਿਆ। ਇਸ
ਮੌਕੇ ਸਕੂਲ ਦੇ ਗੁਨੀਤ,ਬਲਦੀਪ ਸਿੰਘ, ਅਮਨਦੀਪ ਕੌਰ, ਪ੍ਰਦੀਪ ਕੌਰ, ਅਸ਼ਵਨੀ ਕੁਮਾਰ,
ਸੁਖਵਿੰਦਰ ਲਾਲ ਸੁਸ਼ੀਲ ਕੁਮਾਰ, ਕਿਰਨਦੀਪ ਕੌਰ, ਸ਼ਰੂਤੀ ਸ਼ਰਮਾ, ਕੁਲਵਿੰਦਰ ਕੌਰ,
ਮੀਨਾ ਰਾਣੀ, ਸੁਮੀਤ ਸੋਢੀ,ਪਰਮਜੀਤ ਸਿੰਘ ਤੇ ਲਖਵੀਰ ਸਿੰਘ ਸੁਰੱਖਿਆ ਗਾਰਡ ਤੇ ਸਾਰੇ
ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ ਸਸਸਸ ਲੰਗੜੋਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਵਲੋਂ
ਕਰਵਾਏ ਗਏ ਸੈਮੀਨਾਰ ਮੌਕੇ ਹਾਜ਼ਰ ਪ੍ਰਚਾਰਕ, ਸਟਾਫ ਤੇ ਸਕੂਲ ਦੇ ਵਿਦਿਆਰਥੀ।