Fwd: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ

ਨਵਾਂਸ਼ਹਿਰ, 14 ਦਸੰਬਰ :-   ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ ਜਗਰੂਪ ਸਿੰਘ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਦਿਵਿਆਂਗਜਨ ਦਿਵਸ ਮਨਾਇਆ ਗਿਆ। ਇਸ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਰਾਜੀਵ ਵਰਮਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਸਤਨਾਮ ਸਿੰਘ ਜਲਾਲਪੁਰ, ਹਲਕਾ ਇਨਚਾਰਜ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਲਲਿਤ ਮੋਹਨ ਪਾਠਕ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

            ਵਧੀਕ ਡਿਪਟੀ ਕਮਿਸ਼ਨਰ(ਜ) ਵਲੋਂ ਆਪਣੇ ਸੰਬੋਧਨ ਵਿੱਚ ਦਿਵਿਆਂਗਜਨਾਂ ਨੂੰ ਸਰਕਾਰ ਦੇ ਪਧੱਰ ਤੇ ਦਿੱਤੀਆ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ.ਐਮ.ਓ ਡਾ. ਸਤਵਿੰਦਰ ਪਾਲ ਸਿੰਘ ਅਤੇ ਏ.ਸੀ.ਐਸ. ਡਾ. ਬਲਬੀਰ ਕੁਮਾਰ ਵਲੋਂ ਦਿਵਿਆਂਗਜਨਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਸਿਹਤ ਵਿਭਾਗ ਵਲੋਂ ਦਿਤੀਆ ਜਾਂਦੀਆ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਚੇਅਰਮੈਨ ਜਿਲ੍ਹਾ ਪਲਾਨਿੰਗ ਕਮੇਟੀ ਸਤਨਾਮ ਸਿੰਘ ਜਲਾਲਪੁਰ ਅਤੇ ਹਲਕਾ ਇਨਚਾਰਜ ਲਲਿਤ ਮੋਹਨ ਪਾਠਕ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ 42 ਸੇਵਾਵਾਂ ਨੂੰ ਆਨ-ਲਾਈਨ ਸੇਵਾ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਕਾਰਨ ਬਿਨੇਕਾਰਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਹੀ ਲਗਾਉਣੇ ਪੈਣਗੇ।

            ਇਸ ਮੌਕੇ ਤੇ ਸਰਦਾਰ ਤਾਰਾ ਸਿੰਘ ਕਾਹਮਾ ਸਪੈਸ਼ਲ ਸਕੂਲ ਰੈਡ ਕਰਾਸ ਸੁਸਾਇਟੀ ਨਵਾਂਸ਼ਹਿਰ ਦੇ ਦਿਵਿਆਂਗਜਨ ਬੱਚਿਆ ਵਲੋਂ ਕੋਰੀਓਗਰਾਫੀ, ਭੰਗੜਾ ਅਤੇ ਹੋਰ ਕਲਚਰਲ ਆਇਟਮਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤੇ ਦਿਵਿਆਂਗਜਨ ਹੋਣ ਦੇ ਬਾਵਜੂਦ ਵੀ ਵਿਸ਼ੇਸ਼ ਪ੍ਰਾਪਤੀਆਂ ਲਈ ਗੁਰਵੀਰ ਕੁਮਾਰ (ਦਿਵਿਆਂਗਜਨ) ਅਤੇ ਸਪੈਸ਼ਲ ਸਕੂਲ ਦੇ ਹੋਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ 54 ਕੇਸ UDID ਵਾਸਤੇ ਰਜਿਸਟਰਡ ਕੀਤੇ ਗਏ। ਇਸ ਤੋਂ ਇਲਾਵਾ 34 ਕੇਸਾਂ ਵਿੱਚ ਪਹਿਲੀ ਵਾਰੀ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਬਿਨੈਪੱਤਰ ਆਨ-ਲਾਈਨ ਕੀਤੇ ਗਏ ਅਤੇ 30 ਕੇਸਾਂ ਵਿੱਚ ਮੌਕੇ ਤੇ ਯੂ.ਡੀ.ਆਈ.ਡੀ (UDID) ਬਣਾਏ ਗਏ ਹਨ।