ਔਰਤਾਂ ਸੈਲਫ ਹੈਲਪ ਗਰੁੱਪ ਬਣਾ ਕੇ ਆਪਣਾ ਕੋਈ ਕੰਮ ਕਰਨ ਲਈ ਲੋਨ ਵੀ ਲੈ ਸਕਦੀਆਂ ਹਨ
ਨਵਾਂਸ਼ਹਿਰ, 11 ਦਸੰਬਰ- ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ
ਨਗਰ ਸ਼ਹਿਰ ਅਧੀਨ ਸਰਕਾਰ ਵਲੋਂ ਚਲਾਈ ਜਾ ਰਹੀ ਡੇ ਨੂਲਮ ਸਕੀਮ ਤਹਿਤ ਬਣਾਏ ਗਏ ਸੈਲਫ ਹੈਲਪ
ਗਰੁੱਪਾਂ ਵਿਚੋਂ 6 ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਗਰੁੱਪ ਦੇ
ਚੈਕ ਵੰਡੇ ਅਤੇ ਸੈਲਫ ਹੈਲਪ ਗਰੁੱਪਾਂ ਨੂੰ ਨਵਾਂ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ, ਤਾਂ
ਜੋ ਉਨ੍ਹਾਂ ਦੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋ ਸਕੇ।
ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਸ਼ਹਿਰ ਦੀਆਂ ਔਰਤਾਂ ਇਸ
ਸਕੀਮ ਅਧੀਨ ਸੈਲਫ ਹੈਲਪ ਗਰੁੱਪ ਬਣਾ ਕੇ ਆਪਣਾ ਕੋਈ ਕੰਮ ਕਰਨ ਲਈ ਲੋਨ ਵੀ ਲੈ ਸਕਦੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੀ.ਐਮ.ਐਮ.ਈ (ਪ੍ਰਧਾਨ ਮੰਤਰੀ ਫਾਰਮੇਸ਼ਨਲ ਆਫ਼ ਮਾਈਕਰੋ ਫੂਡ
ਪ੍ਰੋਸੈਸਿੰਗ ਇੰਟਰਪ੍ਰਾਈਸਸ) ਸਕੀਮ ਅਧੀਨ ਘਰ ਵਿੱਚ ਆਚਾਰ ਅਤੇ ਪਾਪੜ ਬਣਾਉਣ ਵਾਲੀਆਂ ਔਰਤਾਂ
ਨੂੰ ਇਸ ਸਕੀਮ ਦਾ ਲਾਹਾ ਲੈ ਕੇ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ
ਅਖੀਰ ਵਿੱਚ ਉਨ੍ਹਾਂ ਨੇ ਸ਼ਹਿਰੀ ਲੋੜਮੰਦ ਔਰਤਾਂ ਨੂੰ ਵੱਧ ਤੋਂ ਵੱਧ ਗਰੁੱਪ ਬਣਾਉਣ ਦੀ ਅਪੀਲ
ਕੀਤੀ, ਤਾਂ ਜੋ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਗਰੁੱਪ ਦੇ
ਮੈਂਬਰਾਂ ਨੂੰ ਦਿੱਤਾ ਜਾ ਸਕੇ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਲੋਕ ਭਲਾਈ ਦੀਆਂ ਹੋਰ ਚਲਾਈਆਂ
ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ 'ਤੇ ਸਹਾਇਕ ਕਮਿਸ਼ਨਰ (ਜ) ਗੁਰਲੀਨ ਕੌਰ, ਕਮਿਊਨਿਟੀ ਆਰਗਾਈਨੇਜਰ ਸਾਲੂ
ਭੁੱਚਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।