ਹੁਸ਼ਿਆਰਪੁਰ, 7 ਦਸੰਬਰ :ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ
ਹੁਸ਼ਿਆਰਪੁਰ ਵਲੋਂ ਸਾਂਝੇ ਤੌਰ
'ਤੇ ਸ਼ਾਇਰ ਨਵਤੇਜ ਗੜ੍ਹਦੀਵਾਲ਼ਾ ਦੇ ਤੀਜੇ ਕਾਵਿ ਸੰਗ੍ਰਹਿ 'ਅੰਮ੍ਰਿਤ ਕਾਲ ਤੱਕ' ਦਾ ਲੋਕ
ਅਰਪਣ ਅਤੇ ਗੋਸ਼ਟੀ ਸਮਾਗਮ ਮਿੰਨੀ ਸਕੱਤਰੇਤ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਵਿਖੇ ਕਰਵਾਇਆ
ਗਿਆ ਜਿਸ ਦੀ ਪ੍ਰਧਾਨਗੀ ਡਾ. ਹਰਜਿੰਦਰ ਅਟਵਾਲ, ਡਾ. ਸੁਰਜੀਤ ਜੱਜ, ਡਾ. ਜੇ.ਬੀ.ਸੇਖੋਂ,
ਸਾਂਵਲ ਧਾਮੀ, ਮਦਨ ਵੀਰਾ ਅਤੇ ਡਾ. ਜਸਵੰਤ ਰਾਏ ਨੇ ਕੀਤੀ। ਪੁਸਤਕ ਲੋਕ-ਅਰਪਣ ਉਪਰੰਤ ਜੀ
ਆਇਆਂ ਸ਼ਬਦ ਆਖਦਿਆਂ ਮਦਨ ਵੀਰਾ ਨੇ ਨਵਤੇਜ ਗੜ੍ਹਦੀਵਾਲਾ ਦੇ ਕਾਵਿ ਜਗਤ ਬਾਰੇ ਸੰਖੇਪ ਜਾਣਕਾਰੀ
ਸਾਂਝੀ ਕਰਦਿਆਂ ਕਿਹਾ ਕਿ ਇਹ ਸਾਂਝੀਆਂ ਧੁਨਾਂ ਦੀ ਕਵਿਤਾ ਹੈ। ਪ੍ਰਸਿੱਧ ਗਲਪ ਆਲੋਚਕ ਡਾ.
ਜੇ.ਬੀ. ਸੇਖੋਂ ਨੇ ਪੰਜਾਬ ਦੇ ਇਤਿਹਾਸ ਨੂੰ ਮੁਸ਼ਤਰਕਾ ਇਤਿਹਾਸ ਕਹਿੰਦਿਆਂ ਕਿਹਾ ਕਿ ਪੰਜਾਬੀ
ਕਵਿਤਾ ਦਰਬਾਰੀ ਕਵਿਤਾ ਨਹੀਂ ਸਗੋਂ ਵਿਦਰੋਹੀ ਕਵਿਤਾ ਹੈ ਅਤੇ ਨਵਤੇਜ ਦੀ ਕਵਿਤਾ ਇਸ ਵਿਦਰੋਹ
ਦੀ ਕਵਿਤਾ ਦਾ ਹੀ ਇਕ ਅੰਗ ਹੈ। ਪ੍ਰੋ. ਸੁਰਜੀਤ ਜੱਜ ਨੇ 'ਅੰਮ੍ਰਿਤ ਕਾਲ ਤੱਕ' ਸੰਗ੍ਰਹਿ
ਦੀਆਂ ਕੁਝ ਕਵਿਤਾਵਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਸਹਿਜ ਨਾਲ ਚੱਲਣ ਵਾਲੀ ਕਵਿਤਾ
ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਕਿਉਂਕਿ ਇਹ ਚੇਤਨਾ ਜਗਾਉਂਦੀ ਹੈ। ਇਹ ਨਾਅਰਿਆਂ ਤੋਂ ਪਾਰ ਦੀ
ਕਵਿਤਾ ਹੈ। ਡਾ. ਜਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਨਵਤੇਜ ਦੀ ਕਵਿਤਾ ਸਵਾਲ ਕਰਦੀ ਹੈ। ਇਹ
ਰਾਜਨੀਤਕ ਚੇਤਨਾ ਦੀ ਕਵਿਤਾ ਹੈ। ਨਵਤੇਜ ਦੀ ਕਵਿਤਾ ਦਾ ਨਾਇਕ ਅਜੋਕੇ ਦੌਰ ਵਿਚ ਸ਼ਬਦਾਂ ਦੇ
ਹਥਿਆਰਾਂ ਨਾਲ ਲੜਨ ਲਈ ਜੂਝ ਰਿਹਾ ਹੈ। ਪ੍ਰੋ ਕੇਵਲ ਕਲੋਟੀ, ਪ੍ਰੋ ਸ਼ਾਮ ਸਿੰਘ, ਸਤੀਸ਼ ਰਾਣਾ,
ਅਮਰੀਕ ਡੋਗਰਾ ਨੇ ਸੰਵਾਦ ਨੂੰ ਅੱਗੇ ਤੋਰਦਿਆਂ ਨਵਤੇਜ ਦੀ ਸ਼ਾਇਰੀ ਨੂੰ ਕਣੀ ਵਾਲੀ ਸ਼ਾਇਰੀ
ਕਿਹਾ ਜਿਹੜੀ ਸਦਾ ਮਾਤੜ੍ਹ ਦੀ ਬਾਂਹ ਫੜਦੀ ਹੈ ਅਤੇ ਜਾਬਰ ਨਾਲ ਟੱਕਰ ਲੈਣ ਦੀ ਪ੍ਰੇਰਣਾ
ਦਿੰਦੀ ਹੈ। ਨਵਤੇਜ ਨੇ ਇਤਿਹਾਸ ਅਤੇ ਮਿਥਿਹਾਸ ਵਿਚੋਂ ਘਟਨਾਵਾਂ ਨੂੰ ਲੈ ਕੇ ਇਨ੍ਹਾਂ ਨੂੰ
ਸਮਕਾਲੀ ਵਰਤਾਰਿਆਂ ਨਾਲ ਜੋੜ ਕੇ ਬਹੁਤ ਭਾਵਪੂਰਤ ਪੇਸ਼ਕਾਰੀ ਕੀਤੀ ਹੈ। ਭਾਸ਼ਾ ਵਿਭਾਗ ਅਤੇ
ਪ੍ਰਗਤੀਸ਼ੀਲ਼ ਲੇਖਕ ਸੰਘ ਵਲੋਂ ਡਾ. ਅਟਵਾਲ, ਪ੍ਰੋ ਸੁਰਜੀਤ ਜੱਜ, ਡਾ. ਜੇ.ਬੀ. ਸੇਖੋਂ, ਸਾਂਵਲ
ਧਾਮੀ, ਨਵਤੇਜ ਗੜ੍ਹਦੀਵਾਲ਼ਾ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਦਾ ਵਿਸ਼ੇਸ਼
ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਸਾਬਕਾ ਲੋਕ ਸੰਪਰਕ ਅਫ਼ਸਰ ਪ੍ਰੋ. ਬਲਦੇਵ ਬੱਲੀ ਨੇ ਆਪਣੀਆਂ
ਸਾਰਥਕ ਟਿੱਪਣੀਆਂ ਦਿੰਦਿਆਂ ਆਖੇ। ਸਮਾਗਮ ਦੌਰਾਨ ਸਟੇਜ ਦੀ ਸਮੱੁਚੀ ਕਾਰਵਾਈ ਡਾ. ਜਸਵੰਤ ਰਾਏ
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਾਹਿਤਕਾਰ ਦਰਸ਼ਨ ਸਿੰਘ ਦਰਸ਼ਨ, ਸੁਰਿੰਦਰ
ਸਿੰਘ ਨੇਕੀ, ਜਸਬੀਰ ਸਿੰਘ ਧੀਮਾਨ, ਬਲਜਿੰਦਰ ਮਾਨ, ਸੁਖਵੰਤ ਸੁਖਮਨ, ਸੁਰਿੰਦਰ ਕੰਗਵੀ, ਰਾਜ
ਕੁਮਾਰ ਘਾਸੀਪੁਰੀਆ, ਹਰਜਿੰਦਰ ਹਰਗੜ੍ਹੀਆ, ਲੋਕੇਸ਼ ਕੁਮਾਰ ਚੋਬੇ, ਕੁਲਤਾਰ ਸਿੰਘ ਕੁਲਤਾਰ,
ਅਜੇ ਕੁਮਾਰ, ਕੁਲਦੀਪ ਸਿੰਘ, ਪ੍ਰੋ ਗੁਰਦਿਆਲ ਸਿੰਘ ਫੁਲ, ਸਿਮਰਜੀਤ ਸ਼ੰਮੀ, ਪ੍ਰਿੰਸੀਪਲ
ਗੁਰਾਂਦਾਸ, ਜਰਨੈਲ ਸਿੰਘ ਘੁੰਮਣ, ਨਵਨੀਤ ਸਿੰਘ, ਮਨਸੀਰਤ ਕੌਰ, ਨੂਰੰਸ਼ਦੀਪ ਕੌਰ, ਲਾਲ ਸਿੰਘ,
ਸੁਰਿੰਦਰਪਾਲ ਅਤੇ ਪੁਸ਼ਪਾ ਰਾਣੀ ਹਾਜ਼ਰ ਸਨ।