ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਨੇ ਮੀਡੀਏਸ਼ਨ ਸੈਂਟਰ ਦੇ ਸਬੰਧ ‘ਚ ਕੀਤੀ ਮੀਟਿੰਗ

ਨਵਾਂਸ਼ਹਿਰ, 7 ਦਸੰਬਰ: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ-
ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਮੀਡੀਏਸ਼ਨ ਸੈਟਰ ਜ਼ਿਲ੍ਹਾਂ ਕਾਨੂੰਨੀ
ਸੇਵਾਵਾਂ ਅਥਾਰਟੀ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ
ਜ਼ਿਲ੍ਹਾਂ ਤੇ ਸ਼ੈਸਨ ਜੱਜ ਕਰੂਨੇਸ਼ ਕੁਮਾਰ ਸੀ. ਜੇ. ਐਮ-ਕਮ-ਸਕੱਤਰ ਕਮਲਦੀਪ ਸਿੰਘ ਧਾਲੀਵਾਲ ਅਤੇ
ਮੀਡੀਏਟਰ ਸੁਰੇਸ਼ ਕਟਾਰੀਆ ਅਤੇ ਅਮਿਤ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ।
ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਕੰਵਲਜੀਤ ਸਿੰਘ ਬਾਜਵਾ ਨੇ ਮੀਡੀਏਸ਼ਨ
ਸੈਟਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਚੱਲ ਰਹੇ ਕੇਸਾਂ ਬਾਰੇ ਗੱਲਬਾਤ
ਕੀਤੀ । ਇਸ ਤੋ ਇਲਾਵਾ
ਉਨ੍ਹਾਂ ਨੇ ਕਿਹਾ ਕਿ ਮੀਡੀਏਸ਼ਨ ਸੈਂਟਰ ਵਿਵਾਦਾਂ ਨੂੰ ਨਿਪਟਾਉਣ ਦੀ ਸਰਲ ਅਤੇ ਨਿਰਪੱਖ
ਨਵੀਨ ਪ੍ਰਕ੍ਰਿਆ ਹੈ, ਇਸ ਵਿੱਚ ਮੀਡੀਏਟਰ ਵੱਲੋ ਦਬਾਅ ਰਹਿਤ ਵਾਤਾਵਰਣ ਅਧੀਨ ਵਿਚਾਰ
ਵਟਾਂਦਰਾ ਕਰਕੇ ਸਭ ਧਿਰਾਂ ਦੀ ਮਨਜੂਰੀ ਨਾਲ ਵਿਵਾਦਾਂ ਦਾ ਹੱਲ ਕੱਢਿਆ ਜਾਂਦਾ ਹੈ । ਇਸ ਤੋਂ
ਇਲਾਵਾ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਸਹਿਮਤੀ ਨਾਲ ਮੀਡੀਏਸ਼ਨ ਸੈਂਟਰ
ਵਿੱਚ ਕੇਸ ਲਗਵਾਉਂਣ ਅਤੇ ਇਸ ਨਾਲ ਵਿਵਾਦਾਂ ਦਾ ਬਿਨਾਂ ਦੇਰੀ ਅਤੇ ਜਲਦੀ ਹੱਲ, ਸਮੇਂ ਅਤੇ
ਖਰਚੇ ਦੀ ਬਚਤ, ਕਚਹਿਰੀਆਂ ਦੇ ਚੱਕਰ ਲਾਉਣ ਤੋਂ ਰਾਹਤ ਮਿਲਦੀ ਹੈ । ਇਸ ਦੇ ਨਾਲ ਸਮਾਂ ਅਤੇ
ਪੈਸੇ ਦੀ ਬਚਤ ਹੁੰਦੀ ਹੈ । ਮੀਡੀਏਸ਼ਨ ਸੈਂਟਰ ਝਗੜਿਆਂ ਨੂੰ ਨਿਪਟਾਉਣ ਲਈ ਇੱਕ ਬਹੁਤ ਹੀ
ਤਸੱਲੀਬਖਸ ਤਰੀਕਾ ਹੈ ।