ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ 56ਵੇਂ ਪਿੜਾਈ ਸੀਜ਼ਨ ਦੀ ਹੋਈ ਸ਼ੁਰੂਆਤ

35 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਨ ਦਾ ਰੱਖਿਆ ਗਿਆ ਟੀਚਾ
ਨਵਾਂਸ਼ਹਿਰ, 5 ਦਸੰਬਰ: ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ 56ਵੇਂ ਪਿੜਾਈ ਸੀਜ਼ਨ ਦੀ
ਸ਼ੁਰੂਆਤ ਮੰਗਲਵਾਰ
ਨੂੰ ਕਰਵਾਈ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਪੰਜਾਬ ਵਾਟਰ
ਰਿਸੋਰਸਿਸਜ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਅਤੇ ਹਲਕਾ
ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ
ਜਲਵਾਹਾ, ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ, ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ
ਅਗਨੀਹੋਤਰੀ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਰਾਜਦੀਪ ਸ਼ਰਮਾ, ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ
ਸੁਰਿੰਦਰ ਸਿੰਘ ਸੰਘਾ, ਯੂਥ ਆਗੂ ਯੁਧਵੀਰ ਕੰਗ ਅਤੇ ਹਰਭਿੰਦਰ ਸਿੰਘ ਵਲੋਂ ਸੰਯੁਕਤ ਤੌਰ 'ਤੇ
ਕਰਵਾਈ ਗਈ।

ਇਸ ਦੌਰਾਨ ਪਾਰਟੀ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਗੰਨਾ
ਉਤਪਾਦਕਾਂ ਦੀ ਬੇਹਤਰੀ ਲਈ ਵਚਨਬੱਧ ਹੈ।ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਪੱਖੀ ਨੇਕ-ਨੀਅਤੀ
ਸਦਕਾ ਪੰਜਾਬ 'ਚ ਇਸ ਸੀਜ਼ਨ ਦੀਆਂ ਸਰਕਾਰੀ ਗੰਨਾ ਮਿੱਲਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸੂਬੇ 'ਚ ਗੰਨਾ ਕਿਸਾਨਾਂ ਦੀ ਮੰਗ ਮੁਤਾਬਕ 391 ਰੁਪਏ ਪ੍ਰਤੀ ਕੁਇੰਟਲ ਦਾ
ਭਾਅ ਅਤੇ ਮਿੱਲਾਂ ਦੇ ਸ਼ੁਰੂ ਹੋਣ ਨਾਲ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।

ਸਹਿਕਾਰੀ ਖੰਡ ਮਿੱਲ ਦਾ ਸਾਲ 2023-24 ਦਾ ਪਿੜਾਈ ਸੀਜ਼ਨ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ
ਗ੍ਰੰਥ ਸਾਹਿਬ ਜੀ ਦੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ
ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਵਾਰ ਮਿੱਲ ਵਲੋਂ 35 ਲੱਖ ਕੁਇੰਟਲ ਗੰਨੇ ਦੀ ਪਿੜਾਈ ਦਾ
ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 32.18 ਲੱਖ ਕੁਇੰਟਲ ਗੰਨਾ ਪੀੜਿਆ ਗਿਆ
ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਵਾਰ ਵੀ ਮਿੱਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ
ਗੰਨਾ ਕਿਸਾਨਾਂ ਦੀ ਪੂਰੀ ਬੌਂਡ ਕੀਤੀ ਫ਼ਸਲ ਨੂੰ ਪੀੜਨ ਲਈ ਵਚਨਬੱਧ ਹੈ।
ਪਿੜਾਈ ਸੀਜ਼ਨ ਦੀ ਸ਼ੁਰੂਆਤ ਮੌਕੇ ਮਿੱਲ ਦੇ ਕੰਡੇ 'ਤੇ ਗੰਨਾ ਲੈ ਕੇ ਆਉਣ ਵਾਲੇ
ਪਹਿਲੇ ਤਿੰਨ ਜਿਮੀਂਦਾਰਾਂ ਨੂੰ ਹਾਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਪਾਰਟੀ
ਦੇ ਅਹੁੱਦੇਦਾਰਾਂ ਵੱਲੋਂ ਬਟਨ ਦਬਾ ਕੇ ਮਿੱਲ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ।
ਮਿੱਲ ਦੇ ਜਨਰਲ ਮੈਨੇਜਰ ਵੱਲੋਂ ਗੰਨਾ ਉਤਪਾਦਕਾਂ ਨੂੰ ਅਪੀਲ ਕੀਤੀ ਗਈ ਕਿ ਇਹ
ਗੰਨਾ ਮਿੱਲ ਇਲਾਕੇ ਦਾ ਸਾਂਝਾ ਅਦਾਰਾ ਹੋਣ ਕਾਰਨ, ਇਸ ਦੀ ਤਰੱਕੀ ਅਤੇ ਖੰਡ ਦੀ ਵਧੀਆ ਪੈਦਾਵਾਰ
ਲਈ ਉਹ ਛਿੱਲਿਆ ਹੋਇਆ ਤਾਜਾ ਅਤੇ ਸਾਫ-ਸੁਥਰਾ ਗੰਨਾ 24 ਘੰਟੇ ਵਿੱਚ ਮਿੱਲ ਵਿੱਚ ਲਿਆਉਣ ਤਾਂ
ਜੋ ਗੰਨੇ ਤੋਂ ਪੂਰੀ ਰਿਕਵਰੀ ਹਾਸਲ ਹੋ ਸਕੇ।
ਇਸ ਮੌਕੇ ਚੀਫ ਇੰਜੀਨੀਅਰ ਹਰਦੇਵ ਸਿੰਘ, ਚੀਫ ਕੈਮੇਸਟ ਅਨੁਰਾਗ ਕੋਵਾਤਰਾ, ਕਿਰਤ
ਭਲਾਈ ਅਫ਼ਸਰ ਸ਼ਾਮ ਸੁੰਦਰ, ਸੀ.ਸੀ.ਡੀ.ਓ ਮਨਦੀਪ ਸਿੰਘ, ਵਰਕਰ ਯੂਨੀਅਨ ਪੰਜਾਬ ਪ੍ਰਧਾਨ ਹਰਦੀਪ
ਸਿੰਘ ਮੁਗੋਵਾਲ, ਡਾਇਰੈਕਟਰ ਹਰੀ ਪਾਲ ਸਿੰਘ ਜਾਡਲੀ, ਡਾਇਰੈਕਟਰ ਸੋਹਣ ਸਿੰਘ ਉਪਲ, ਡਾਇਰੈਕਟਰ
ਚਰਨਜੀਤ ਸਿੰਘ, ਡਾਇਰੈਕਟਰ ਗੁਰਸੇਵਕ ਸਿੰਘ ਲਿਧੜ, ਡਾਇਰੈਕਟਰ ਕਸ਼ਮੀਰ ਸਿੰਘ, ਡਾਇਰੈਕਟਰ ਬੀਬੀ
ਸੁਰਿੰਦਰ ਕੌਰ, ਡਾਇਰੈਕਟਰ ਹਰਿੰਦਰ ਕੌਰ, ਡਾਇਰੈਕਟਰ ਮਹਿੰਦਰ ਸਿੰਘ, ਡਾਇਰੈਕਟਰ ਜਗਤਾਰ ਸਿੰਘ
ਵੀ ਮੌਜੂਦ ਸਨ।