ਜ਼ਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਵਾਕਾਥੋਨ ਵਿਚ ਸ਼ਾਮਿਲ ਹੋਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 7 ਦਸੰਬਰ :ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ
ਪੰਜਾਬ ਸ੍ਰੀ ਗੌਰਵ ਯਾਦਵ ਦੇ
ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਅਤੇ ਨਸ਼ੇ ਨੂੰ ਜੜ੍ਹੋਂ ਖ਼ਤਮ
ਕਰਨ ਦੇ ਅਹਿਦ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ 'ਜ਼ਿੰਦਗੀ ਨੂੰ
ਹਾਂ, ਨਸ਼ਿਆਂ ਨੂੰ ਨਾਂਹ' ਸਿਰਲੇਖ ਤਹਿਤ ਪੁਲਿਸ ਲਾਈਨ ਹੁਸ਼ਿਆਰਪੁਰ ਤੋਂ 9 ਦਸੰਬਰ 2023 ਨੂੰ
ਸਵੇਰੇ 9 ਵਜੇ 5 ਕਿਲੋਮੀਟਰ ਵਾਕਾਥੋਨ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਐਸ.
ਪੀ ਹੁਸ਼ਿਆਰਪੁਰ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਹ ਵਾਕਾਥੋਨ ਪੁਲਿਸ ਲਾਈਨ ਹੁਸ਼ਿਆਰਪੁਰ
ਤੋਂ ਸ਼ੁਰੂ ਹੋ ਕੇ ਸਦਰ ਚੌਕ, ਸ਼ਿਮਲਾ ਪਹਾੜੀ ਚੌਕ, ਬੀ. ਐਸ. ਐਨ. ਐਲ ਟੈਲੀਫੋਨ ਐਕਸਚੇਂਜ,
ਕੋਟੂ ਟੀ ਪੁਆਇੰਟ, ਸੈਸ਼ਨ ਚੌਕ, ਮਾਹਿਲਪੁਰ ਅੱਡਾ, ਸਦਰ ਚੌਕ ਤੋਂ ਹੁੰਦੀ ਹੋਈ ਪੁਲਿਸ ਲਾਈਨ
ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਇਸ ਵਾਕਾਥੋਨ ਵਿਚ ਭਾਗ ਲੈਣਾ
ਚਾਹੁੰਦਾ ਹੈ, ਉਹ ਮਿਤੀ 9 ਦਸੰਬਰ 2023 ਨੂੰ ਸਵੇਰੇ 9 ਵਜੇ ਸਫੈਦ ਟੀ-ਸ਼ਰਟ, ਕਾਲਾ ਜਾਂ ਨੀਲਾ
ਲੋਅਰ ਅਤੇ ਸਪੋਰਟਸ ਸ਼ੂਜ਼ ਪਹਿਨ ਕੇ ਇਸ ਵਾਕਾਥੋਨ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਦੱਸਿਆ
ਕਿ ਵਾਕਾਥੋਨ ਦੀ ਸਮਾਪਤੀ ਉਪਰੰਤ ਪੁਲਿਸ ਲਾਈਨ ਵਿਖੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ
ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਇਸ ਵਾਕਾਥੋਨ ਵਿਚ ਸ਼ਾਮਲ ਹੋਣ ਦਾ
ਸੱਦਾ ਦਿੱਤਾ।