Fwd: ਵਿਜੀਲੈਂਸ ਵਿਊਰੋ ਵਲੋਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਰੋਕਣ ਸਬੰਧੀ ਚੁਕਾਈ ਸਹੁੰ



-ਵਿਜੀਲੈਂਸ ਵਿਊਰੋ ਵਲੋਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਰੋਕਣ ਸਬੰਧੀ ਚੁਕਾਈ ਸਹੁੰ

ਜ਼ਿਲ੍ਹੇ ਵਿੱਚ 30 ਅਕਤੂਬਰ ਤੋਂ 5 ਨਵੰਬਰ ਤੱਕ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ

ਨਵਾਂਸ਼ਹਿਰ, 30 ਅਕਤੂਬਰ:ਵਿਜੀਲੈਂਸ ਵਿਊਰੋ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵਲੋਂ 30 ਅਕਤੂਬਰ ਤੋਂ 5 ਨਵੰਬਰ 2023 ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਸਹੁੰ ਚੁਕਾਈ ਗਈ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਅਰਮਿੰਦਰ ਸਿੰਘ  ਨੇ ਦੱਸਿਆ ਕਿ ਭ੍ਰਿਸ਼ਟਾਚਾਰ ਸਾਡੇ ਦੇਸ਼ ਦੀ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਤਰੱਕੀ ਵਿੱਚ ਇੱਕ ਵੱਡੀ ਰੁਕਾਵਟ ਹੈ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਰਕਾਰ, ਨਾਗਰਿਕ ਅਤੇ ਨਿੱਜੀ ਖੇਤਰ ਵਿੱਚ ਸਾਰਿਆਂ ਨੂੰ ਮਿਲ ਕੇ ਕੰਮ ਦੀ ਲੋੜ ਹੈ।

       ਇਸ ਦੌਰਾਨ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ, ਰਿਸ਼ਵਤ ਦੀ ਪੇਸ਼ਕਸ਼ ਜਾਂ ਸਵੀਕਾਰ ਨਾ ਕਰਨ, ਪਾਰਦਰਸ਼ਤਾ, ਜਵਾਬਦੇਹੀ ਤੇ ਅਧਾਰਿਤ ਚੰਗੇ ਕਾਰਪੋਰੇਟ ਗਵਰਨੈਂਸ, ਕਾਨੂੰਨਾਂ ਅਤੇ ਨਿਯਮਾਂ ਅਤੇ ਪਾਲਣਾ ਸਮੇਤ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਸਬੰਧੀ ਸਹੁੰ ਚੁਕਾਈ ਗਈ।

       ਇਸ ਮੌਕੇ 'ਤੇ ਇੰਸਪੈਕਟਰ ਚਮਕੌਰ ਸਿੰਘ, ਏ.ਐਸ.ਆਈ ਅਵਤਾਰ ਚੰਦ, ਏ ਐਸ ਆਈ ਕੁਲਵਿੰਦਰ ਸਿੰਘ, ਏ ਐਸ ਆਈ ਅਮਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਟਰੈਕਟਰਾਂ ਦੇ ਨਾਲ ਵੱਖ-ਵੱਖ ਕਿਸਮ ਦੇ ਸਟੰਟ/ਕਰਤਬ ਕਰਨ ’ਤੇ ਪਾਬੰਦੀ - ਡਿਪਟੀ ਕਮਿਸ਼ਨਰ

ਅੰਮ੍ਰਿਤਸਰ 31 ਅਕਤੂਬਰ ਡਿਪਟੀ ਕਮਿਸ਼ਨਰ ਜਿਲ੍ਹਾ ਮੈਜਿਸਟਰੇਟਸ੍ਰੀ ਘਨਸ਼ਾਮ ਥੋਰੀਅੰਮ੍ਰਿਤਸਰ ਜ਼ਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂਜਿਲ੍ਹਾ ਅੰਮ੍ਰਿਤਸਰ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਅਤੇ ਜ਼ਿਲ੍ਹਾ ਪੁਲਿਸ ਮੁੱਖੀਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿੱਚ ਮੇਲਿਆਂ ਜਾਂ ਤਿਉਹਾਰਾਂ 'ਤੇ ਟਰੈਕਟਰਾਂ ਨਾਲ ਕੀਤੇ ਜਾਣ ਵਾਲੇ ਸਟੰਟਾਂ/ਕਰਤਬਾਂ ਤੇ ਪੂਰਨ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਮੇਲਿਆਂਤਿਉਹਾਰਾਂ ਦੌਰਾਨ ਲੋਕਾਂ ਦੁਆਰਾ ਟਰੈਕਟਰਾਂ ਦੇ ਨਾਲ ਵੱਖ-ਵੱਖ ਕਿਸਮ ਦੇ ਸਟੰਟ/ਕਰਤੱਬ ਆਦਿ ਕੀਤੇ ਜਾਂਦੇ ਹਨ। ਇਹ ਸਟੰਟ/ਕਰਤੱਬ ਕਰਨ ਵਿੱਚ ਸਟੰਟ/ਕਰਤੱਬ ਕਰਨ ਵਾਲੇ ਵਿਅਕਤੀਆਂ ਅਤੇ ਦੂਜਿਆਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਜਾਂਦਾ ਹੈਜਿਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇਨਾਂ ਮੇਲਿਆਂ ਜਾਂ ਤਿਉਹਾਰਾਂ ਤੇ ਟਰੈਕਟਰਾਂ ਨਾਲ ਕੀਤੇ ਜਾਣ ਵਾਲੇ ਸਟੰਟਾਂ/ਕਰਤਬਾਂ ਤੇ ਰੋਕ ਲਗਾਈ ਜਾਣੀ ਬਹੁਤ ਜ਼ਰੂਰੀ ਹੈ। ਇਹ ਹੁਕਮ ਮਿਤੀ 31 ਅਕਤੂਬਰ 2023 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

Fwd: -ਪਰਾਲੀ ਪ੍ਰਬੰਧਨ ਕਰਨ ਵਾਲੀ ਮਸ਼ੀਨਾਂ ਦੀ ਭੋਤਿਕ ਪੜਤਾਲ ਕੀਤੀ ਜਾਵੇਗੀ: ਡਾ. ਗੁਰਦੇਵ ਸਿੰਘ

ਪਰਾਲੀ ਪ੍ਰਬੰਧਨ ਕਰਨ ਵਾਲੀ ਮਸ਼ੀਨਾਂ ਦੀ ਭੋਤਿਕ ਪੜਤਾਲ ਕੀਤੀ ਜਾਵੇਗੀ: ਡਾ. ਗੁਰਦੇਵ ਸਿੰਘ

 ਨਵਾਂਸ਼ਹਿਰ, 31 ਅਕਤੂਬਰ:    ਸਰਕਾਰ ਵਲੋਂ ਫ਼ਸਲੀ ਰਹਿੰਦ-ਖੂੰਹਦ ਖਾਸ ਤੌਰ 'ਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ 'ਤੇ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਸਾਲ 2023-24 ਦੌਰਾਨ ਇਸ ਸਕੀਮ ਅਧੀਨ ਮਸ਼ੀਨਾਂ ਦੀ ਖਰੀਦ ਕਰ ਚੁੱਕੇ ਕਿਸਾਨਾਂ ਦੀਆਂ ਇਹਨਾਂ ਮਸ਼ੀਨਾਂ ਦੀ ਭੋਤਿਕ ਪੜਤਾਲ 1 ਨਵੰਬਰ ਦਿਨ ਬੁੱਧਵਾਰ ਨੂੰ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਹੋਵੇਗੀ ਕਿਸਾਨ ਮਸ਼ੀਨਾਂ ਦੀ ਵੈਰੀਫਿਕੇਸ਼ਨ ਲਈ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ ਬਲਾਕ ਔੜ ਲਈ 88720-06794, ਬਲਾਕ ਬਲਾਚੌਰ ਲਈ 88720-06796, ਬਲਾਕ ਨਵਾਂਸਹਿਰ ਲਈ 98881-35451, ਬਲਾਕ ਬੰਗਾ ਲਈ 88720-06795 ਅਤੇ ਬਲਾਕ ਸੜੋਆ ਲਈ 99425-00076 'ਤੇ ਸੰਪਰਕ ਕੀਤਾ ਜਾ ਸਕਦਾ ਹੈ

          ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਇਨ੍ਹਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਹੋਰ ਕਿਸਾਨਾਂ ਖਾਸ ਤੌਰ 'ਤੇ ਛੋਟੇ ਕਿਸਾਨਾਂ ਨੂੰ ਵੀ ਇਹ ਮਸ਼ੀਨਾਂ ਉਪਲਬੱਧ ਕਰਵਾਉਣ, ਤਾਂ ਜੋ ਸਮੇਂ ਸਿਰ ਪਰਾਲੀ ਦਾ ਪ੍ਰਬੰਧਨ ਕਰਕੇ ਇਸ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾ ਸਕੇ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖੀ ਜਾ ਸਕੇ

Fwd: -ਵਧੀਕ ਡਿਪਟੀ ਕਮਿਸ਼ਨਰ ਨੇ ਸੈਂਪਲ ਫੇਲ ਹੋਣ ‘ਤੇ 2 ਦੁਕਾਨਦਾਰਾਂ ਨੂੰ ਕੀਤੇ 55 ਹਜ਼ਾਰ ਰੁਪਏ ਦੇ ਜ਼ੁਰਮਾਨੇ


-ਵਧੀਕ ਡਿਪਟੀ ਕਮਿਸ਼ਨਰ ਨੇ ਸੈਂਪਲ ਫੇਲ ਹੋਣ 'ਤੇ 2 ਦੁਕਾਨਦਾਰਾਂ ਨੂੰ ਕੀਤੇ 55 ਹਜ਼ਾਰ ਰੁਪਏ ਦੇ ਜ਼ੁਰਮਾਨੇ

ਨਵਾਂਸਹਿਰ, 31 ਅਕਤੂਬਰ  :     ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਅਤੇ ਰੂਲਜ਼ 2011 ਦੇ ਤਹਿ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਫੇਲ ਹੋਣ 'ਤੇ 2 ਦੁਕਾਨਦਾਰਾਂ ਨੂੰ 55 ਹਜ਼ਾਰ ਰੁਪਏ ਦੇ ਜ਼ੁਰਮਾਨੇ ਕੀਤੇ ਹਨ।     ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਮਹੀਨੇ ਵੱਖ-ਵੱਖ ਖਾਣ ਪੀਣ ਦੀਆਂ ਦੁਕਾਨਾਂ ਤੋਂ 25 ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 2 ਸੈਂਪਲ ਫੇਲ ਪਾਏ ਗਏ ਹਨ। ਇਸ 'ਤੇ ਕਾਰਵਾਈ ਕਰਦੇ ਹੋਏ 2 ਦੁਕਾਨਦਾਰਾਂ ਨੂੰ 55 ਹਜ਼ਾਰ ਰੁਪਏ ਜ਼ੁਰਮਾਨਾਂ ਕੀਤਾ ਗਿਆ ਹੈ।
       ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿਊਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸੇ ਤਰ੍ਹਾਂ ਦਾ ਮਿਲਾਵਟੀ ਖਾਣ ਪੀਣ ਦਾ ਸਮਾਨ ਨਾ ਵੇਚਿਆ ਜਾਵੇ। ਇਸਦੇ ਲਈ ਸਮੇਂ ਸਮੇਂ 'ਤੇ ਖਾਣ ਪੀਣ ਦੀਆਂ ਦੁਕਾਨਾਂ ਤੋਂ ਸੈਂਪਲ ਭਰੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸਾਫ ਸੁਥਰਾ ਅਤੇ ਵਧੀਆ ਕੁਆਲਿਟੀ ਦਾ ਸਮਾਨ ਹੀ ਦੁਕਾਨਾਂ 'ਤੇ ਵੇਚਿਆ ਜਾਵੇ। ਜੇਕਰ ਕਿਸੇ ਦੁਕਾਨ ਦੇ ਖਾਣ ਪੀਣ ਦੇ ਸੈਂਪਲ ਫੇਲ ਪਾਏ ਜਾਂਦੇ ਹਨ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।    ਇਸ ਮੌਕੇ 'ਤੇ ਫੂਡ ਸੇਫਟੀ ਅਫ਼ਸਰ ਵਿਕਰਮ ਜੀਤ ਸਿੰਘ ਅਤੇ ਸੰਗੀਤਾ ਸਹਿਦੇਵ ਵੀ ਮੌਜੂਦ ਸਨ।

Fwd: ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਆਪਣੇ ਆਪ ਤੋਂ ਕੀਤੀ ਜਾਵੇ ਸ਼ੁਰੂਆਤ : ਡਿਪਟੀ ਕਮਿਸ਼ਨਰ ਕੋਮਲ ਮਿੱਤਲ


'ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਪ੍ਰਤੀ ਵਚਨਬੱਧ ਬਣੋ' -ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਆਪਣੇ ਆਪ ਤੋਂ ਕੀਤੀ ਜਾਵੇ ਸ਼ੁਰੂਆਤ : ਡਿਪਟੀ ਕਮਿਸ਼ਨਰ ਕੋਮਲ ਮਿੱਤਲ
-ਨੌਜਵਾਨਾਂ ਦੇ ਸਹਿਯੋਗ ਨਾਲ ਭ੍ਰਿਸ਼ਟਾਚਾਰ ਦੀ ਬੁਰਾਈ ਨੂੰ ਸੁਚਾਰੂ ਢੰਗ ਨਾਲ ਰੋਕਿਆ ਜਾ ਸਕਦੈ: ਐਸ.ਐਸ.ਪੀ ਰਾਜੇਸ਼ਵਰ ਸਿੱਧੂ

ਹੁਸ਼ਿਆਰਪੁਰ, 31 ਅਕਤੂਬਰ :ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤੇ ਸਬੰਧੀ 'ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਪ੍ਰਤੀ ਵਚਨਬੱਧ ਬਣੋ' ਥੀਮ ਤਹਿਤ ਅੱਜ ਐਸ. ਡੀ ਕਾਲਜ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਗਏ ਇਸ ਸੈਮੀਨਾਰ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਐਸ. ਐਸ. ਪੀ ਵਿਜੀਲੈਂਸ ਰਾਜੇਸ਼ਵਰ ਸਿੰਘ ਸਿੱਧੂ ਅਤੇ ਐਸ. ਐਸ. ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਪ੍ਰਚਲਿਤ ਭ੍ਰਿਸ਼ਟ ਕਾਰਵਾਈ ਦੀ ਅਸਰਦਾਰ ਰੋਕਥਾਮ ਲਈ ਬੇਝਿੱਜਕ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮਾਗਮ ਦੌਰਾਨ ਮੌਜੂਦ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ, ਆਮ ਲੋਕਾਂ, ਸਮਾਜਿਕ ਪ੍ਰਤੀਨਿਧੀਆਂ ਆਦਿ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੇ ਆਪ ਤੋਂ ਸ਼ੁਰੂਆਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰੇ ਪ੍ਰਣ ਲੈਣ ਕਿ ਉਹ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟ ਕਾਰਵਾਈ ਦਾ ਹਿੱਸਾ ਨਹੀਂ ਬਣਨਗੇ ਅਤੇ ਇਸ ਤਰ੍ਹਾਂ ਦੀ ਕਾਰਵਾਈ ਸਾਹਮਣੇ ਆਉਣ 'ਤੇ ਸਮਰੱਥ ਅਥਾਰਟੀ ਨੂੰ ਰਿਪੋਰਟ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਨੇਕ ਨੀਅਤੀ ਅਤੇ ਵਿਧੀ ਵਿਧਾਨ ਦਾ ਪਾਲਣ ਕਰਦੇ ਹੋਏ ਸਾਰੇ ਕੰਮ ਇਮਾਨਦਾਰੀ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਵਿਜੀਲੈਂਸ ਰਾਜੇਸ਼ਵਰ ਸਿੰਘ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਇਸ ਸਮਾਜਿਕ ਬੁਰਾਈ ਨੂੰ ਸੁਚਾਰੂ ਢੰਗ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਉਨ੍ਹਾਂ ਦੇ ਧਿਆਨ ਵਿਚ ਆਉਂਦੀ ਹੈ, ਤਾਂ ਉਹ ਵਿਭਾਗ ਦੇ ਟੋਲ ਫਰੀ ਨੰਬਰ 1800-1800-1000, ਐਂਟੀ ਕਰੱਪਸ਼ਨ ਲਾਈਨ ਨੰਬਰ 95012-00200 ਜਾਂ ਵਿਜੀਲੈਂਸ ਬਿਊਰੋ ਦੇ ਨਜ਼ਦੀਕੀ ਦਫ਼ਤਰ ਵਿਚ ਇਸ ਦੀ ਜਾਣਕਾਰੀ ਦੇ ਸਕਦੇ ਹਨ।
ਐਸ. ਐਸ. ਪੀ ਸਰਤਾਜ ਸਿੰਘ ਚਾਹਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਰਿਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼, ਸਮਾਜ ਅਤੇ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਦੇ ਪ੍ਰਤੀ ਆਵਾਜ਼ ਬੁਲੰੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਬਰਦਾਸ਼ਤਯੋਗ ਨਹੀਂ ਹੈ, ਜਿਸ ਦੇ ਖਾਤਮੇ ਲਈ ਸਾਰੇ ਵਰਗਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਡੀ.ਐਸ.ਪੀ ਵਿਜੀਲੈਂਸ ਮਨੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਾਰਿਆਂ ਨੂੰ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਚੁਕਾਉਂਦੇ ਹੋਏ ਇਸਦੇ ਖਿਲਾਫ਼ ਖੜ੍ਹੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿਚ ਵਿਦਿਆਰਥੀਆਂ ਤੇ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇਸ ਮੌਕੇ ਐਸ.ਡੀ. ਕਾਲਜ ਪ੍ਰਬੰਧਕ ਕਮੇਟੀ ਹੁੁਸ਼ਿਆਰਪੁਰ ਦੇ ਪ੍ਰਧਾਨ ਹੇਮਾ ਸ਼ਰਮਾ, ਕਾਰਜਕਾਰੀ ਪ੍ਰਿੰਸੀਪਲ ਪ੍ਰੋ: ਪ੍ਰਸ਼ਾਂਤ ਸੇਠੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਕੈਸ਼ੀਅਰ ਨੈਸ਼ਨਲ ਐਵਾਰਡੀ ਪ੍ਰਮੋਦ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਕਾਲਜ ਸਟਾਫ਼, ਵਿਦਿਆਰਥੀ ਅਤੇ ਹੋਰ ਪਤਵੰਤੇ ਮੌਜੂਦ ਸਨ। 

Fwd: pbi and hindi pn with pics ===ਸਮਾਜ ਨੂੰ ਸਿੱਖਿਅਤ ਕਰਨਾ ਹੀ ਭਗਵਾਨ ਵਾਲਮੀਕਿ ਨੂੰ ਸੱਚੀ ਸਰਧਾਂਜਲੀ - ਚੀਮਾ

ਸਮਾਜ ਨੂੰ  ਸਿੱਖਿਅਤ ਕਰਨਾ ਹੀ ਭਗਵਾਨ ਵਾਲਮੀਕਿ ਨੂੰ ਸੱਚੀ ਸਰਧਾਂਜਲੀ - ਚੀਮਾ

ਰਾਮਤੀਰਥ (ਅੰਮ੍ਰਿਤਸਰ), 28 ਅਕਤੂਬਰ 2023:  ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਲੋਕਾਂ ਨੂੰ ਕਰੁਣਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਵਧਾਈ ਦਿੰਦੇ ਕਿਹਾ ਕਿ ਆਪਣੀ ਪੀੜੀ ਨੂੰ ਸਿੱਖਿਆ ਦੇ ਖੇਤਰ ਵਿੱਚ ਕਾਮਯਾਬ ਕਰਨਾ ਹੀ ਉਨ੍ਹਾਂ ਮਹਾਪੁਰਖਾਂ ਨੂੰ ਸੱਚੀ ਸਰਧਾਂਜਲੀ ਹੈ। ਭਗਵਾਨ ਵਾਲਮੀਕਿ ਮੰਦਿਰ ਵਿਖੇ ਮੱਥਾ ਟੇਕਣ ਮਗਰੋਂ ਸੰਗਤ ਨੂੰ ਸੰਬੋਧਨ ਕਰਦੇ ਉਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਕੂਲ ਆਫ਼ ਐਮੀਨੈਂਸ ਵਰਗੇ ਅਦਾਰੇ ਸ਼ੁਰੂ ਕੀਤੇ ਹਨ, ਸੋ ਸਾਰੇ ਇਸ ਮੌਕੇ ਦਾ ਲਾਹ ਲੈਂਦੇ ਹੋਏ ਆਪਣੀਆਂ ਪੀੜ੍ਹੀਆਂ ਨੂੰ ਸਿੱਖਿਅਤ ਕਰੋ। ਉਨਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਸਿੱਖਿਆ ਤੋਂ ਬਿਨਾਂ ਤਰੱਕੀ ਅਸੰਭਵ ਹੈ। ਸ: ਚੀਮਾ ਨੇ ਦੱਸਿਆ ਕਿ ਵਾਲਮੀਕਿ ਤੀਰਥ ਵਿਖੇ ਪੰਜਾਬ ਸਰਕਾਰ ਵਲੋਂ ਕਰੀਬ 33 ਕਰੋੜ ਦੀ ਲਾਗਤ ਨਾਲ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਪੈਨੋਰਮਾ ਬਣਾਇਆ ਗਿਆ ਹੈ ਜਿਸਦਾ ਉਦਘਾਟਨ ਜਲਦੀ ਹੀ ਮੁੱਖ ਮੰਤਰੀ ਵਲੋਂ ਕੀਤਾ ਜਾਵੇਗਾ।

ਇਸ ਮੌਕੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੁਆਰਾ ਦਿਖਾਏ ਉੱਚ ਆਦਰਸ਼ਾਂ ਉੱਤੇ ਚੱਲਣ ਲਈ ਪ੍ਰੇਰਿਆ ਤਾਂ ਜੋ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸ਼ਾਂਤੀ, ਇਕਸੁਰਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਤੁਹਾਡੇ ਨਾਲ ਹੈ ਅਤੇ ਸਮਾਜ ਦੇ ਹਰ ਵਰਗ ਦੀ ਬਹਿਤਰੀ ਲਈ ਯਤਨਸੀਲ ਹੈ। ਇਸ ਮੌਕੇ  ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਸਿੱਖਿਅਤ ਕਰਨ ਲਈ ਅੱਗੇ ਆਉਣ ਤਾਂ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਲਗਾਤਾਰ ਪੰਜਾਬ ਨੂੰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਮਜਬੂਤ ਕਰ ਰਹੀ ਹੈ, ਪਰ ਇਨ੍ਹਾਂ ਦਾ ਲਾਭ ਲੈਣ ਲਈ ਸਮਾਜ ਨੂੰ ਅੱਗੇ ਆਉਣਾ ਪਵੇਗਾ।

               ਇਸ ਮੌਕੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ, ਵਿਧਾਇਕ ਸ ਜਸਬੀਰ ਸਿੰਘ ਸੰਧੂ, ਵਿਧਾਇਕ ਡਾ. ਅਜੈ ਕੁਮਾਰ ਗੁਪਤਾ, ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ: ਦਲਬੀਰ ਸਿੰਘ ਟੌਂਗ, ਵਿਧਾਇਕ ਅਮਰਪਾਲ ਸਿੰਘ, ਵਿਧਾਇਕ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ, ਚੇਅਰਮੈਨ ਸ ਬਲਦੇਵ ਸਿੰਘ ਮਿਆਦੀਆਂ, ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ, ਚੇਅਰਮੈਨ ਸ: ਜਸਪ੍ਰੀਤ ਸਿੰਘ, ਚੇਅਰਮੈਨ ਸ੍ਰੀ ਵਰੁਣ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਪ੍ਰੀਤ ਸਿੰਘ, ਐਸ ਡੀ ਐਮ ਅਰਵਿੰਦਰਪਾਲ ਸਿੰਘ, ਸ੍ਰੀ ਰਵਿੰਦਰ ਹੰਸ, ਜੀ.ਐਮ. ਸ੍ਰੀ ਕੁਸ਼ਰਾਜ, ਸ੍ਰੀ ਸਤਪਾਲ ਸਿੰਘ ਸੋਖੀ, ਸ੍ਰੀ ਓਮ ਪ੍ਰਕਾਸ਼ ਗੱਬਰ, ਸ੍ਰੀ ਕੁਮਾਰ ਦਰਸ਼ਨ, ਸ੍ਰੀ ਸ਼ਸ਼ੀ ਗਿੱਲ ਵੀ ਹਾਜਰ ਸਨ। ਜੀ.ਐਮ. ਸ਼ਰਾਈਨ ਬੋਰਡ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।  


Fwd: ਪ੍ਰਾਈਵੇਟ ਸਕੂਲਾਂ ਦੇ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਸਬੰਧੀ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ

ਪ੍ਰਾਈਵੇਟ ਸਕੂਲਾਂ ਦੇ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਸਬੰਧੀ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ
ਪਟਿਆਲਾ, 28 ਅਕਤੂਬਰ - ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਾਉਣ ਸਬੰਧੀ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਪਟਿਆਲਾ ਦੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।  ਇਸ ਮੀਟਿੰਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਵੱਖ ਵੱਖ ਬਲਾਕਾਂ ਦੇ ਆਏ ਹੋਏ ਸਿੱਖਿਆ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪ੍ਰਾਈਵੇਟ ਸਕੂਲਾਂ ਦੇ ਬੋਰਡ ਪੰਜਾਬੀ ਵਿੱਚ ਲਿਖਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ 21 ਨਵੰਬਰ 2023 ਤੱਕ ਇਹ ਕਾਰਜ ਮੁਕੰਮਲ ਕਰਨ ਲਈ ਕਿਹਾ ਗਿਆ।    ਇਸ ਦੌਰਾਨ ਡਾ. ਅਰਚਨਾ ਮਹਾਜਨ ਜ਼ਿਲ੍ਹਾ ਸਿਖਿਆ ਅਫਸਰ (ਐ. ਸਿ.) ਪਟਿਆਲਾ  ਵੱਲੋਂ ਸਮੂਹ ਅਧਿਕਾਰੀਆਂ ਨੂੰ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਦੀ ਤਾਕੀਦ ਕੀਤੀ ਗਈ ਅਤੇ ਅਗਲੇ ਕੁਝ ਦਿਨਾਂ ਤੱਕ ਇਸ ਕੰਮ ਦੇ ਮੁਕੰਮਲ ਹੋਣ ਬਾਬਤ ਸਰਟੀਫਿਕੇਟ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਲਈ ਕਿਹਾ।   ਇਸ ਮੌਕੇ ਸ੍ਰੀਮਤੀ ਮਨਵਿੰਦਰ ਕੌਰ ਭੁੱਲਰ ਉਪ ਜ਼ਿਲ੍ਹਾ ਸਿਖਿਆ ਅਫਸਰ (ਐ. ਸਿ.) ਪਟਿਆਲਾ, ਬੀ ਪੀ ਈ ਓਜ਼, ਹੰਸ ਰਾਜ, ਜਗਜੀਤ ਸਿੰਘ , ਜਸਵਿੰਦਰ ਸਿੰਘ, ਧਰਮਿੰਦਰ ਸਿੰਘ, ਮਨੋਜ ਕੁਮਾਰ, ਨੀਰੂ ਬਾਲਾ, ਪ੍ਰਿਥੀ ਸਿੰਘ, ਭਾਰਤ ਭੂਸ਼ਣ, ਬਲਜੀਤ ਕੌਰ, ਮਨਜੀਤ ਕੌਰ, ਸੁਰਜੀਤ ਸਿੰਘ, ਬਲਵਿੰਦਰ ਕੁਮਾਰ, ਪ੍ਰੇਮ ਕੁਮਾਰ, ਬੀ.ਐੱਸ.ਓਜ਼, ਲਖਵਿੰਦਰ ਕੌਲੀ, ਰਾਜਵੰਤ ਸਿੰਘ, ਡਾ. ਨਰਿੰਦਰ ਸਿੰਘ, ਜਗਜੀਤ ਸਿੰਘ ਵਾਲੀਆ, ਅਵਤਾਰ ਸਿੰਘ, ਦਲਜੀਤ ਸਿੰਘ ਆਦਿ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Fwd: ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਸਮਾਣਾ ਵਿਖੇ 18 ਤੇ 19 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਮਜਲਿਸ ਦੀਆਂ ਤਿਆਰੀਆਂ ਬਾਰੇ ਬੈਠਕ

ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਸਮਾਣਾ ਵਿਖੇ 18 ਤੇ 19 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਮਜਲਿਸ ਦੀਆਂ ਤਿਆਰੀਆਂ ਬਾਰੇ ਬੈਠਕ
 ਪੁਲਿਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣਗੇ, ਤਿਆਰੀਆਂ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ: ਏ.ਡੀ.ਜੇ.ਪੀ. ਐਮ.ਐਫ.ਫਾਰੂਕੀ 
ਸਮਾਣਾ/ਪਟਿਆਲਾ, 28 ਅਕਤੂਬਰ: ਸਮਾਣਾ ਵਿੱਚ ਸਥਿਤ ਦੇਸ਼ ਦੀਆਂ ਸਭ ਤੋਂ ਵੱਡੀਆਂ ਦਰਗਾਹਾਂ ਵਿੱਚੋਂ ਇੱਕ ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਵਿਖੇ 18 ਅਤੇ 19 ਨਵੰਬਰ ਨੂੰ ਸਾਲਾਨਾ ਦੋ ਰੋਜ਼ਾ ਮਜਲਿਸ ਦਾ ਆਯੋਜਨ ਕੀਤਾ ਜਾਵੇਗਾ। ਜਿਸ ਸਬੰਧੀ ਇੱਕ ਮੀਟਿੰਗ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਤੇ ਏ.ਡੀ.ਜੀ.ਪੀ., ਐਮ.ਐਫ.ਫਾਰੂਕੀ ਦੀ ਅਗਵਾਈ ਹੇਠ ਹੋਈ, ਇਸ ਵਿੱਚ ਜਮੀਲ ਅਹਿਮਦ ਦੇ ਨਾਲ ਸੀਈਓ ਲਤੀਫ ਅਹਿਮਦ ਅਤੇ ਦਰਗਾਹ ਦੀਆਂ ਵੱਖ-ਵੱਖ ਕਮੇਟੀਆਂ ਦੇ ਰਜ਼ਾਕਾਰ ਮੌਜੂਦ ਸਨ। ਏ.ਡੀ.ਜੀ.ਪੀ. ਐੱਮਐੱਫ ਫਾਰੂਕੀ ਨੇ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵੱਲੋਂ ਦੋ ਰੋਜ਼ਾ ਸਾਲਾਨਾ ਮਜਲਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿਚ ਸਾਲਾਨਾ ਦੋ ਰੋਜ਼ਾ ਮਜਲਿਸ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਲਈ ਕਈ ਅਹਿਮ ਫੈਸਲੇ ਲਏ ਗਏ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਵਿਚ ਮੁੱਖ ਤੌਰ 'ਤੇ ਸ਼ਰਧਾਲੂਆਂ ਦੇ ਠਹਿਰਨ, ਸੁਰੱਖਿਆ ਦੇ ਪੂਰੇ ਪ੍ਰਬੰਧ ਸ਼ਾਮਲ ਹਨ। ਦਰਗਾਹ ਸਮੇਤ ਇਲਾਕੇ ਵਿੱਚ ਸ਼ਰਧਾਲੂਆਂ ਦੀ ਰਿਹਾਇਸ਼, ਲੰਗਰ, ਸਫ਼ਾਈ ਅਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲਾਨਾ ਮਜਲਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਇਸ ਤੋਂ ਇਲਾਵਾ ਪੰਜਾਬ ਵਕਫ਼ ਬੋਰਡ ਵੀ ਦਰਗਾਹ ਦੇ ਅੰਦਰ ਅਤੇ ਬਾਹਰ ਆਪਣੇ ਕਰਮਚਾਰੀ ਤਾਇਨਾਤ ਕਰੇਗਾ।
 ਉਨ੍ਹਾਂ ਦੱਸਿਆ ਕਿ ਇਨ੍ਹੀਂ ਦਿਨੀਂ ਦਰਗਾਹ ਦੇ ਅੰਦਰ ਸ਼ਰਧਾਲੂਆਂ ਦੇ ਠਹਿਰਣ ਅਤੇ ਆਰਾਮ ਕਰਨ ਲਈ ਵੱਡੇ ਸ਼ੈੱਡ ਬਣਾਉਣ ਦੇ ਨਾਲ-ਨਾਲ ਪਖਾਨੇ ਵੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਵੀ ਹਰ ਸੰਭਵ ਮੱਦਦ ਲਈ ਜਾਵੇਗੀ ਤਾਂ ਜੋ ਪੂਰੀ ਸ਼ਰਧਾ ਭਾਵਨਾ ਨਾਲ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਾਣਾ ਵਿੱਚ ਇੱਕ ਵੱਡੀ ਮੀਟਿੰਗ ਵੀ ਕੀਤੀ ਜਾਵੇਗੀ, ਜਿਸ ਵਿੱਚ ਪ੍ਰਬੰਧਾਂ ਨੂੰ ਲੈ ਕੇ ਅੰਤਿਮ ਰੂਪ ਵਿੱਚ ਜਾਇਜ਼ਾ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਾਰ ਸਲਾਨਾ ਮਜਲਿਸ ਦਾ ਆਯੋਜਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਈਅਦ ਯਾਕੂਬ ਹੁਸੈਨ ਨਕਵੀ, ਸਿਰਾਜ ਹੁਸੈਨ ਨਕਵੀ, ਯਾਸਿਰ ਹੁਸੈਨ ਨਕਵੀ, ਖਤੀਬ ਹੈਦਰ, ਆਬਿਦ ਅੱਬਾਸ, ਮੁਨੀਲ ਅੱਬਾਸ, ਆਜ਼ਾਦ ਜ਼ੈਦੀ, ਅੱਬਾਸ ਰਾਜਾ, ਜੌਨ ਹੈਦਰ ਆਦਿ ਵੱਡੀ ਗਿਣਤੀ ਵਿਚ ਰਜ਼ਾਕਾਰ ਹਾਜ਼ਰ ਸਨ।

Fwd: ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ



---------- Forwarded message ---------
From: Deepak Kumar <deepbhawna096@gmail.com>
Date: Sat, Oct 28, 2023 at 5:05 PM
Subject: ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ
To:



  ਪਿੰਡ ਪੱਟੀ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ
ਵਿਧਾਇਕ ਡਾ. ਰਾਜ ਕੁਮਾਰ ਭਗਵਾਨ ਵਾਲਮੀਕ ਜੀ ਦੇ ਚਰਨਾ ਚ ਹੋਏ ਨਤਮਸਤਕਸ਼ੋਭਾ ਯਾਤਰਾ 'ਚ ਦੌਰਾਨ ਸੰਗਤਾਂ ਦੀ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਨਾਲ ਕੀਤੀ ਗਈ ਸੇਵਾ
ਹੁਸ਼ਿਆਰਪੁਰ, 28 ਅਕਤੂਬਰ: ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਜਿਥੇ ਪੂਰੀ ਦੁਨੀਆਂ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ, ਉਥੇ ਚੱਬੇਵਾਲ ਅਧੀਨ ਪੈਂਦੇ ਪਿੰਡ ਪੱਟੀ 'ਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੋਹਣ ਲਾਲ ਨੇ ਦੱਸਿਆ ਕਿ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗੲ, ਹਵਨ ਪਾਏ ਗਏ ਅਤੇ ਗਾਇਕ ਸੁਰਦੀਪਕ ਮਾਹਿਲਪੁਰ, ਉਪਕਾਰ ਪੱਟੀ ਅਤੇ ਕੇ. ਮੀਤ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀ ਲਗਾਈ ਗਈ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਉਨ੍ਹਾਂ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਵਲੋਂ ਭਗਵਾਨ ਵਾਲਮੀਕ ਜੀ ਦੇ ਚਰਨਾ ਵਿੱਚ ਹਾਜ਼ਰੀ ਲਗਵਾਈ ਗਈ। ਇਸ ਮੌਕੇ ਉਨ੍ਹਾਂ ਵਾਲਮੀਕ ਕਮੇਟੀ ਤੇ ਸਮੂਹ ਇਲਾਕਾ ਵਾਸੀਆਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕ ਜੀ ਪਹਿਲੇ ਕਵੀਂ ਹੋਏ ਹਨ, ਜਿਨ੍ਹਾਂ ਨੇ ਸ੍ਰੀ ਰਮਾਇਣ ਗ੍ਰੰਥ ਦੀ ਰਚਨਾ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕ ਜੀ ਦਾ ਸੰਦੇਸ਼ ਹੀ ਸਮਾਜ ਨੂੰ ਸਿੱਖਿਅਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਹੈ ਤਾਂ ਪੜ੍ਹਾਈ ਤੋਂ ਬਿਨ੍ਹਾਂ ਦੂਜਾ ਕੋਈ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੀ ਅਹਿਮੀਅਤ ਨੂੰ ਸਭ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਨੇ ਗੱਲ ਕੀਤੀ। ਅੰਤ ਵਿੱਚ ਵਾਲਮੀਕ ਕਮੇਟੀ ਵਲੋ ਯਾਦਗਿਰੀ ਚਿੰਨ ਤੇ ਸਿਰੋਪਾਓ ਪਾ ਕੇ  ਡਾ. ਰਾਜ ਕੁਮਾਰ ਨੂੰ ਸਨਮਾਇਤ ਕੀਤਾ ਗਿਆ।
ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਭਗਵਾਨ ਵਾਲਮੀਕ ਜੀ ਦੇ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾਂ ਕਰਦੀ ਹੋਈ ਦੇਰ ਸ਼ਾਮ ਨੂੰ ਭਗਵਾਨ ਵਾਲਮੀਕ ਜੀ ਦੇ ਮੰਦਿਰ ਤੇ ਸਮਾਪਤ ਹੋਈ। ਇਸ ਦੌਰਾਨ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਸੰਗਤਾਂ ਦੀ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਨਾਲ ਸੇਵਾ ਕੀਤੀ ਗਈ। ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਪੰਜ ਪ੍ਰਭਾਤ ਫੇਰੀਆਂ ਵੀ ਉਲੀਕੀਆਂ ਗਈਆਂ ਸਨ। ਸੋਭਾ ਯਾਤਰਾ ਦਾ ਆਗਾਜ਼ ਪਿੰਡ ਦੇ ਸਰਪੰਚ ਸ਼ਿੰਦਰ ਪਾਲ ਵਲੋਂ ਹਾਜ਼ਰੀ ਲਗਵਾ ਕੇ ਕੀਤਾ ਗਿਆ।
ਇਸ ਮੌਕੇ 'ਤੇ ਪੰਚ ਸੋਹਣ ਲਾਲ, ਦੀਪਕ, ਨਿਸ਼ਾਂਤ,  ਰਾਜੇਸ਼ ਕੁਮਾਰ, ਰੋਹਿਤ, ਪੁਨੀਤ, ਸਾਬੀ, ਸੰਦੀਪ, ਆਸ਼ੂ, ਤਰਨਜੀਤ, ਜਗਜੀਤ ਸਿੰਘ ਗਿੱਲ, ਸੋਹਣ ਸਿੰਘ ਬਡਵਾਲ, ਡਾ. ਕਰਨੈਲ ਸਿੰਘ, ਸਤਨਾਮ ਸਿੰਘ, ਦੁਸਹਿਰਾ ਕਮੇਟੀ, ਪ੍ਰਗਟ ਸਿੰਘ ਖਾਬੜਾ, ਪਾਲ ਸਿੰਘ, ਪਵਨ ਨਿਊਜੀਲੈਂਡ, ਪਰਮਜੀਤ, ਅਸ਼ੋਕ ਕੁਮਾਰ, ਸੁਨੀਲ ਕੁਮਾਰ, ਸ਼ਿਵਾ, ਮਾਨਵ, ਜੱਸੀ, ਸ਼ਿਬੂ, ਮੋਹਣ ਲਾਲ ਬੰਗੜ,  ਬਿੰਦਰ ਕੁਮਾਰ, ਸੁਰਿੰਦਰ ਕੁਮਾਰ, ਰਾਜੇਸ਼ ਕੁਮਾਰ, ਰਾਗਵ, ਰਵੀ, ਪੁਸ਼ਕਰ, ਵਿਕਰਾਂਤ, ਵਿਸ਼ੂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।






Thanks & Regards
Deepak
Mob No. 8725914343
Hoshiarpur











 

ਸੂਬਾ ਪੱਧਰੀ ਖੇਡਾਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵੇਟ ਲਿਫਟਰਾਂ ਨੇ ਜਿੱਤੇ ਦੋ ਚਾਂਦੀ ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ

ਸੂਬਾ ਪੱਧਰੀ ਖੇਡਾਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵੇਟ ਲਿਫਟਰਾਂ ਨੇ ਜਿੱਤੇ ਦੋ ਚਾਂਦੀ ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ
ਬੰਗਾ : 28 ਅਕਤੂਬਰ ()  ਗੁਰੂ ਨਾਨਕ ਮਿਸ਼ਨ ਪਬਲਿਕ  ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਵੇਟ ਲਿਫਟਰਾਂ ਨੇ ਬੀਤੇ ਦਿਨੀ ਖੰਨਾ (ਜ਼ਿਲ੍ਹਾ ਲੁਧਿਆਣਾ) ਅਤੇ ਸੁਨਾਮ (ਜ਼ਿਲ੍ਹਾ ਸੰਗਰੂਰ) ਵਿਖੇ ਹੋਏ ਵੱਖ ਵੱਖ ਸੂਬਾ ਪੱਧਰੀ ਵੇਟ ਲਿਫਟਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿਚੋ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਦਾ ਸਮਾਚਾਰ ਹੈ । ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਦੋਵਾਂ ਵੇਟ ਲਿਫਟਰਾਂ ਹਰਜੋਤ ਕੌਰ ਮਜਾਰਾ ਨੌ ਅਬਾਦ ਅਤੇ ਹਰਜੋਤ ਸਿੰਘ ਭਰੋ ਮਜਾਰਾ ਨੂੰ ਆਪਣਾ, ਆਪਣਾ ਮਾਪਿਆਂ ਦਾ, ਸਕੂਲ ਦਾ ਨਾਮ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਮ ਰੋਸ਼ਨ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਸਨਮਾਨ ਕੀਤਾ । ਇਸ ਮੌਕੇ ਸਕੂਲ ਦੇ ਡਾਇਰੈਕਟਰ ਸਿੱਖਿਆ ਪ੍ਰੌ ਹਰਬੰਸ ਸਿੰਘ ਬੋਲੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਖੰਨਾ (ਜ਼ਿਲ੍ਹਾ ਲੁਧਿਆਣਾ) ਵਿਖੇ ਹੋਈਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023-24 ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੇਟ ਲਿਫਟਰ ਟੀਮ ਵਿਚ ਸ਼ਾਮਿਲ ਸਕੂਲ ਦੀ ਹੋਣਹਾਰ 10+2 ਦੀ ਵਿਦਿਆਰਥਣ ਵੇਟ ਲਿਫਟਰ ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਵਾਸੀ ਮਜਾਰਾ ਨੌ ਅਬਾਦ ਨੇ ਅੰਡਰ 19 ਸਾਲ, +87 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ  ਚਾਂਦੀ ਦਾ ਮੈਡਲ ਜਿੱਤਿਆ ਹੈ। ਇਸ ਹੋਣਹਾਰ ਵੇਟ ਲਿਫਟਰ ਹਰਜੋਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ ਹੋਏ ਸੂਬਾ ਪੱਧਰੀ ਮੁਕਾਬਲੇ ਦੌਰਾਨ ਅੰਡਰ 21 ਸਾਲ + 87 ਕਿਲੋਗ੍ਰਾਮ ਭਾਰ ਵਰਗ ਵਿਚ  ਪੂਰੇ ਪੰਜਾਬ ਦੇ ਵੇਟ ਲਿਫਟਰਾਂ ਨਾਲ ਸਖਤ ਮੁਕਾਬਲਾ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਚਾਂਦੀ ਦਾ ਮੈਡਲ ਜਿੱਤਿਆ ਹੈ।  ਜਦ ਕਿ ਢਾਹਾਂ ਕਲੇਰਾਂ ਸਕੂਲ ਦੇ ਹੀ ਵੇਟ ਲਿਫਟਰ  ਹਰਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਰੋ ਮਜਾਰਾ 9ਵੀਂ ਕਲਾਸ ਨੇ ਵੀ ਸੁਨਾਮ ਵਿਖੇ ਅੰਡਰ 17 ਸਾਲ 96 ਕਿਲੋਗ੍ਰਾਮ ਭਾਰ ਵਰਗ ਵਿਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤਿਆ ਹੈ। ਦੋ ਚਾਂਦੀ ਅਤੇ ਇੱਕ ਚਾਂਦੀ ਦਾ ਮੈਡਲ ਜਿੱਤਣ ਵਾਲੇ ਦੋਵਾਂ ਵੇਟ ਲਿਫਟਰਾਂ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸਮਾਜ ਸੇਵਕ ਗੁਰਦੀਪ ਸਿੰਘ ਢਾਹਾਂ, ਪ੍ਰਿੰਸੀਪਲ ਵਨੀਤਾ ਚੋਟ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਮਹਿੰਦਰਪਾਲ ਸਿੰਘ ਸੁਪਰਡੈਂਟ, ਜਸਬੀਰ ਕੌਰ ਡੀ ਪੀ ਈ, ਅਰਵਿੰਦਰ ਬਸਰਾ ਡੀ ਪੀ ਈ ਅਤੇ ਕੋਮਲ ਕੌਰ ਡੀ ਪੀ ਈ ਵੀ ਹਾਜ਼ਰ ਸਨ ।
ਫੋਟੋ : ਢਾਹਾਂ ਕਲੇਰਾਂ ਸਕੂਲ ਦੀ ਸੂਬਾ ਪੱਧਰੀ ਜੇਤੂ ਵੇਟ ਲਿਫਟਰ ਹਰਜੋਤ ਕੌਰ ਮਜਾਰਾ ਨੌ ਅਬਾਦ ਅਤੇ ਵੇਟ ਲਿਫਟਰ ਹਰਜੋਤ ਸਿੰਘ ਭਰੋ ਮਜਾਰਾ ਦਾ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਪ੍ਰਿੰਸੀਪਲ ਵਨੀਤਾ ਚੋਟ ਅਤੇ ਸਟਾਫ

ਸੂਬਾ ਪੱਧਰੀ ਖੇਡਾਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵੇਟ ਲਿਫਟਰਾਂ ਨੇ ਜਿੱਤੇ ਦੋ ਚਾਂਦੀ ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ

ਸੂਬਾ ਪੱਧਰੀ ਖੇਡਾਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵੇਟ ਲਿਫਟਰਾਂ ਨੇ ਜਿੱਤੇ ਦੋ ਚਾਂਦੀ ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ
ਬੰਗਾ  28 ਅਕਤੂਬਰ ()  ਗੁਰੂ ਨਾਨਕ ਮਿਸ਼ਨ ਪਬਲਿਕ  ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਵੇਟ ਲਿਫਟਰਾਂ ਨੇ ਬੀਤੇ ਦਿਨੀ ਖੰਨਾ (ਜ਼ਿਲ੍ਹਾ ਲੁਧਿਆਣਾ) ਅਤੇ ਸੁਨਾਮ (ਜ਼ਿਲ੍ਹਾ ਸੰਗਰੂਰ) ਵਿਖੇ ਹੋਏ ਵੱਖ ਵੱਖ ਸੂਬਾ ਪੱਧਰੀ ਵੇਟ ਲਿਫਟਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿਚੋ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਦਾ ਸਮਾਚਾਰ ਹੈ । ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਦੋਵਾਂ ਵੇਟ ਲਿਫਟਰਾਂ ਹਰਜੋਤ ਕੌਰ ਮਜਾਰਾ ਨੌ ਅਬਾਦ ਅਤੇ ਹਰਜੋਤ ਸਿੰਘ ਭਰੋ ਮਜਾਰਾ ਨੂੰ ਆਪਣਾ, ਆਪਣਾ ਮਾਪਿਆਂ ਦਾ, ਸਕੂਲ ਦਾ ਨਾਮ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਮ ਰੋਸ਼ਨ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਸਨਮਾਨ ਕੀਤਾ । ਇਸ ਮੌਕੇ ਸਕੂਲ ਦੇ ਡਾਇਰੈਕਟਰ ਸਿੱਖਿਆ ਪ੍ਰੌ ਹਰਬੰਸ ਸਿੰਘ ਬੋਲੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਖੰਨਾ (ਜ਼ਿਲ੍ਹਾ ਲੁਧਿਆਣਾ) ਵਿਖੇ ਹੋਈਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023-24 ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੇਟ ਲਿਫਟਰ ਟੀਮ ਵਿਚ ਸ਼ਾਮਿਲ ਸਕੂਲ ਦੀ ਹੋਣਹਾਰ 10+2 ਦੀ ਵਿਦਿਆਰਥਣ ਵੇਟ ਲਿਫਟਰ ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਵਾਸੀ ਮਜਾਰਾ ਨੌ ਅਬਾਦ ਨੇ ਅੰਡਰ 19 ਸਾਲ, +87 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ  ਚਾਂਦੀ ਦਾ ਮੈਡਲ ਜਿੱਤਿਆ ਹੈ। ਇਸ ਹੋਣਹਾਰ ਵੇਟ ਲਿਫਟਰ ਹਰਜੋਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ ਹੋਏ ਸੂਬਾ ਪੱਧਰੀ ਮੁਕਾਬਲੇ ਦੌਰਾਨ ਅੰਡਰ 21 ਸਾਲ + 87 ਕਿਲੋਗ੍ਰਾਮ ਭਾਰ ਵਰਗ ਵਿਚ  ਪੂਰੇ ਪੰਜਾਬ ਦੇ ਵੇਟ ਲਿਫਟਰਾਂ ਨਾਲ ਸਖਤ ਮੁਕਾਬਲਾ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਚਾਂਦੀ ਦਾ ਮੈਡਲ ਜਿੱਤਿਆ ਹੈ।  ਜਦ ਕਿ ਢਾਹਾਂ ਕਲੇਰਾਂ ਸਕੂਲ ਦੇ ਹੀ ਵੇਟ ਲਿਫਟਰ  ਹਰਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਰੋ ਮਜਾਰਾ 9ਵੀਂ ਕਲਾਸ ਨੇ ਵੀ ਸੁਨਾਮ ਵਿਖੇ ਅੰਡਰ 17 ਸਾਲ 96 ਕਿਲੋਗ੍ਰਾਮ ਭਾਰ ਵਰਗ ਵਿਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤਿਆ ਹੈ। ਦੋ ਚਾਂਦੀ ਅਤੇ ਇੱਕ ਚਾਂਦੀ ਦਾ ਮੈਡਲ ਜਿੱਤਣ ਵਾਲੇ ਦੋਵਾਂ ਵੇਟ ਲਿਫਟਰਾਂ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰਿੰਸੀਪਲ ਵਨੀਤਾ ਚੋਟ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਮਹਿੰਦਰਪਾਲ ਸਿੰਘ ਸੁਪਰਡੈਂਟ, ਜਸਬੀਰ ਕੌਰ ਡੀ ਪੀ ਈ, ਅਰਵਿੰਦਰ ਬਸਰਾ ਡੀ ਪੀ ਈ ਅਤੇ ਕੋਮਲ ਕੌਰ ਡੀ ਪੀ ਈ ਵੀ ਹਾਜ਼ਰ ਸਨ ।
ਫੋਟੋ : ਢਾਹਾਂ ਕਲੇਰਾਂ ਸਕੂਲ ਦੀ ਸੂਬਾ ਪੱਧਰੀ ਜੇਤੂ ਵੇਟ ਲਿਫਟਰ ਹਰਜੋਤ ਕੌਰ ਮਜਾਰਾ ਨੌ ਅਬਾਦ ਅਤੇ ਵੇਟ ਲਿਫਟਰ ਹਰਜੋਤ ਸਿੰਘ ਭਰੋ ਮਜਾਰਾ ਦਾ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਰ ਸਿੱਖਿਆ, ਪ੍ਰਿੰਸੀਪਲ ਵਨੀਤਾ ਚੋਟ ਅਤੇ ਸਟਾਫ

Fwd: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਸਿੱਖਿਆ ਮੰਤਰੀ ਤੇ ਪਰਚਾ ਦਰਜ਼ ਕੀਤਾ ਜਾਵੇ: ਡੀ. ਟੀ.ਐਫ.



 
ਨਵਾਂਸ਼ਹਿਰ 27 ਅਕਤੂਬਰ: ਉਚੇਰੀ ਸਿੱਖਿਆ ਵਿੱਚ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਕਰਵਾਉਣ ਲਈ ਅਤੇ ਬੇਰੁਜਗਾਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਸਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ ਸ਼ ਭ ਸ ਨਗਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਜਿਲ੍ਹਾ ਡੀ ਸੀ ਕੰਪਲੈਕਸ ਅੱਗੇ ਫੂਕਿਆ ਗਿਆ । ਡੈਮੋਕਰੇਟਿਕ ਟੀਚਰਜ਼ ਫਰੰਟ ਜਿਲ੍ਹਾ ਸ਼ ਭ ਸ ਨਗਰ ਦੇ ਪ੍ਰਧਾਨ ਜਸਵਿੰਦਰ ਔਜਲਾ,ਸਕੱਤਰ ਮਨੋਹਰ ਲਾਲ,ਮੀਤ ਪ੍ਧਾਨ ਸ਼ੰਕਰ ਦਾਸ,ਮੀਤ ਪ੍ਰਧਾਨ ਅਜੇ ਚਾਹੜ ਮਜਾਰਾ ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ(ਜਿਲ੍ਹਾ ਰੂਪਨਗਰ) ਵਿਖੇ ਪਿਛਲੇ 50 ਦਿਨਾਂ ਤੋਂ ਪੱਕੇ ਧਰਨੇ ਤੇ ਬੈਠੇ ਬੇਰੁਜਗਾਰਾਂ ਵਿੱਚੋ ਇੱਕ ਅਧਿਆਪਿਕਾ ਬਲਵਿੰਦਰ ਕੌਰ ਵੱਲੋਂ 21 ਅਕਤੂਬਰ ਨੂੰ ਆਤਮ ਹੱਤਿਆ ਦੀ ਦੁਖਦਾਇਕ ਘਟਨਾ ਵਾਪਰੀ ਸੀ । ਆਤਮ ਹੱਤਿਆ ਨੋਟ ਵਿੱਚ ਲਿਖੇ ਬਿਆਨਾਂ 'ਤੇ ਸੁਹਿਰਦਤਾ ਨਾਲ ਗੱਲਬਾਤ ਕਰਕੇ ਮਾਮਲੇ ਦਾ ਵਾਜਿਬ ਹੱਲ ਕਰਨ ਦੀ ਥਾਂ ਸਰਕਾਰ ਵਲੋਂ ਗੈਰ ਸੰਵੇਦਨਸ਼ੀਲ ਰਵੱਈਆਂ ਦਿਖਾਉਣ ਵਾਲੇ ਸਿੱਖਿਆ ਮੰਤਰੀ ਨੂੰ ਸਪਸ਼ਟ ਤੌਰ ਤੇ ਜਿੰਮੇਵਾਰ ਹੋਣ ਦੇ ਬਾਵਜੂਦ ਆਪ ਸਰਕਾਰ ਵਲੋਂ ਸਿੱਖਿਆ ਮੰਤਰੀ ਨੂੰ ਬਚਾਉਣ ਤੇ ਲੱਗੀ ਹੋਈ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਬਣਦਾ ਇਨਸਾਫ ਨਾ ਦੇਣ ਕਾਰਨ ਲੋਕਾਂ ਵਿੱਚ ਸਖਤ ਰੋਸ ਹੈ ।  ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ , ਜਿਸ ਵਿੱਚ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਸੰਘਰਸ਼ੀ 1158 ਸਹਾਇਕ ਪੋ੍ਰਫੈਸਰ ਅਤੇ ਲਾਇਬਰੇਰੀਅਨ ਫਰੰਟ ਨਾਲ ਗੱਲਬਾਤ ਕਰਕੇ ਭਰਤੀ ਤੁਰੰਤ ਮੁਕੰਮਲ ਕੀਤੀ ਜਾਵੇ । ਅੱਜ ਦੇ ਧਰਨੇ ਵਿੱਚ  ਕੁਲਵਿੰਦਰ ਖਟਕੜ, ਸਤਨਾਮ ਮੀਰਪੁਰੀ, ਚੰਦਰ ਸ਼ੇਖਰ,ਸਤਵਿੰਦਰ ਸੈਂਭੀ, ਜਗਦੀਪ ਸੈਂਪਲੇ, ਬਲਵੀਰ ਰੱਕੜ, ਸੁਰਿੰਦਰ ਨਾਈਮਜਾਰਾ, ਅਮਰਜੀਤ ਜਾਡਲਾ, ਵਿਨਾਇਕ ਲਖਨਪਾਲ, ਜੋਧਪਾਲ ਮਝੂਰ, ਨਰਿੰਦਰ ਪਾਲ ਸੋਇਤਾ , ਸੁਖਜਿੰਦਰ ਸਿੰਬਲ ਮਜਾਰਾ, ਨਿਰਮਲ ਮਾਹੀ, ਗਗਨ ਸੁਨਿਆਰਾ, ਨਰਿੰਦਰ ਲੰਗੜੋਆ ਆਦਿ ਵੱਡੀ ਗਿਣਤੀ ਵਿੱਚ ਇਨਸਾਫ ਪਸੰਦ ਅਧਿਆਪਕ ਸਾਥੀ ਧਰਨੇ ਵਿੱਚ ਸ਼ਾਮਲ ਹੋਏ।

ਕੰਨਿਆਂ ਸਕੂਲ ਰਾਂਹੋ ਨੇ ਜਿਲ੍ਹਾ ਪੱਧਰੀ ਏਕ ਭਾਰਤ ਸ੍ਰੇਸ਼ਠ ਭਾਰਤ ਮੁਕਾਬਲਿਆਂ ਵਿੱਚ ਗੱਡੀ ਝੰਡੀ


 ਨਵਾਂਸ਼ਹਿਰ 27 ਅਕਤੂਬਰ: ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋਂ ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਤੇ ਰਾਜੇਸ਼ ਕੁਮਾਰ ਉੱਪ- ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਏਕ ਭਾਰਤ ਸ੍ਰੇਸ਼ਠ ਭਾਰਤ ਤਹਿਤ ਆਨਲਾਈਨ ਮੋਡ ਤੇ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਆਂਧਰਾ ਪ੍ਰਦੇਸ਼ ਦੇ ਸੱਭਿਆਚਾਰ ਨਾਲ਼ ਸੰਬੰਧਿਤ ਜਿਲ੍ਹਾ ਪੱਧਰੀ ਫੋਕ ਡਾਂਸ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੇ ਦਆਰਥੀਆਂ ਨੇ ਹਰੇਕ ਈਵੈਂਟ ਵਿੱਚ ਵੱਧ ਚੜ੍ਹ ਕੇ ਭਾਗ ਲਿਆ । ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ  ਜਮਾਤ ਦੇ ਵਰਗ ਵਿੱਚ ਫੋਕ ਡਾਂਸ ਮੁਕਾਬਲੇ ਵਿਚ ਨਗਮਾ ਨੇ ਤੀਸਰਾ ਸਥਾਨ ਹਾਸਲ ਕੀਤਾ। ਨੌਵੀਂ ਤੋਂ ਬਾਰਵੀਂ ਜਮਾਤ ਦੇ ਵਰਗ ਵਿੱਚ ਨੰਦਿਨੀ ਸ਼ਰਮਾ ਜਮਾਤ ਨੌਵੀਂ ਨੇ ਫੋਕ ਡਾਂਸ ਵਿੱਚ ਦੂਸਰਾ, ਪੇਂਟਿੰਗ ਮੁਕਾਬਲੇ ਵਿੱਚ  ਮੰਨਤ ਧੀਰ ਜਮਾਤ ਬਾਰਵੀਂ ਨੇ ਪਹਿਲਾ ਅਤੇ ਸੰਜਨਾ ਕੁਮਾਰੀ ਜਮਾਤ ਬਾਰਵੀਂ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਛੋਕਰਾਂ ਵਿਖੇ ਸ਼੍ਰੀ ਗੁਰੁ ਹਰ ਰਾਏ ਮੰਦਿਰ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜਸਮੀਨ ਕੌਰ ਜਮਾਤ ਦਸਵੀਂ ਬੀ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ  ਦਾ ਨਾਮ ਰੌਸ਼ਨ ਕੀਤਾ। ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰ ਕੌਰ, ਸਤਨਾਮ ਸਿੰਘ,ਗੁਰਸ਼ਰਨਦੀਪ, ਰਾਜਨ ਰਾਣਾ, ਅਜੀਤ ਸਿੰਘ, ਸੁਖਮਿੰਦਰ ਕੌਰ, ਗਗਨਦੀਪ, ਗੁਰਮੀਤ ਸਿੰਘ ਸਿਆਣ,ਅਲਕਾ ਅਰੋੜਾ, ਸੋਨਾ ਸ਼ਰਮਾ, ਸਤਿੰਦਰਪਾਲ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਨੀਲਮ ਰਾਣੀ, ਰਘਵਿੰਦਰ ਕੌਰ, ਕਮਲਦੀਪ, ਬਲਵਿੰਦਰ ਕੌਰ, ਕਰਮਜੀਤ ਕੌਰ, ਰੇਨੂੰ, ਨਿਧੀ ਉੱਮਟ, ਰਾਕੇਸ਼ ਰਾਣੀ, ਸੰਗੀਤਾ ਰਾਣੀ, ਰਮਨਦੀਪ, ਸੰਜੀਵ ਕੁਮਾਰ, ਸੁਮਿਤ ਕੁਮਾਰ, ਆਦਿ ਹਾਜ਼ਰ ਸਨ।

ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਸਿੱਖਿਆ ਮੰਤਰੀ ਤੇ ਪਰਚਾ ਦਰਜ਼ ਕੀਤਾ ਜਾਵੇ: ਡੀ. ਟੀ.ਐਫ.

 
ਨਵਾਂਸ਼ਹਿਰ 27 ਅਕਤੂਬਰ: ਉਚੇਰੀ ਸਿੱਖਿਆ ਵਿੱਚ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਕਰਵਾਉਣ ਲਈ ਅਤੇ ਬੇਰੁਜਗਾਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਸਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ ਸ਼ ਭ ਸ ਨਗਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਜਿਲ੍ਹਾ ਡੀ ਸੀ ਕੰਪਲੈਕਸ ਅੱਗੇ ਫੂਕਿਆ ਗਿਆ । ਡੈਮੋਕਰੇਟਿਕ ਟੀਚਰਜ਼ ਫਰੰਟ ਜਿਲ੍ਹਾ ਸ਼ ਭ ਸ ਨਗਰ ਦੇ ਪ੍ਰਧਾਨ ਜਸਵਿੰਦਰ ਔਜਲਾ,ਸਕੱਤਰ ਮਨੋਹਰ ਲਾਲ,ਮੀਤ ਪ੍ਧਾਨ ਸ਼ੰਕਰ ਦਾਸ,ਮੀਤ ਪ੍ਰਧਾਨ ਅਜੇ ਚਾਹੜ ਮਜਾਰਾ ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ(ਜਿਲ੍ਹਾ ਰੂਪਨਗਰ) ਵਿਖੇ ਪਿਛਲੇ 50 ਦਿਨਾਂ ਤੋਂ ਪੱਕੇ ਧਰਨੇ ਤੇ ਬੈਠੇ ਬੇਰੁਜਗਾਰਾਂ ਵਿੱਚੋ ਇੱਕ ਅਧਿਆਪਿਕਾ ਬਲਵਿੰਦਰ ਕੌਰ ਵੱਲੋਂ 21 ਅਕਤੂਬਰ ਨੂੰ ਆਤਮ ਹੱਤਿਆ ਦੀ ਦੁਖਦਾਇਕ ਘਟਨਾ ਵਾਪਰੀ ਸੀ । ਆਤਮ ਹੱਤਿਆ ਨੋਟ ਵਿੱਚ ਲਿਖੇ ਬਿਆਨਾਂ 'ਤੇ ਸੁਹਿਰਦਤਾ ਨਾਲ ਗੱਲਬਾਤ ਕਰਕੇ ਮਾਮਲੇ ਦਾ ਵਾਜਿਬ ਹੱਲ ਕਰਨ ਦੀ ਥਾਂ ਸਰਕਾਰ ਵਲੋਂ ਗੈਰ ਸੰਵੇਦਨਸ਼ੀਲ ਰਵੱਈਆਂ ਦਿਖਾਉਣ ਵਾਲੇ ਸਿੱਖਿਆ ਮੰਤਰੀ ਨੂੰ ਸਪਸ਼ਟ ਤੌਰ ਤੇ ਜਿੰਮੇਵਾਰ ਹੋਣ ਦੇ ਬਾਵਜੂਦ ਆਪ ਸਰਕਾਰ ਵਲੋਂ ਸਿੱਖਿਆ ਮੰਤਰੀ ਨੂੰ ਬਚਾਉਣ ਤੇ ਲੱਗੀ ਹੋਈ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਬਣਦਾ ਇਨਸਾਫ ਨਾ ਦੇਣ ਕਾਰਨ ਲੋਕਾਂ ਵਿੱਚ ਸਖਤ ਰੋਸ ਹੈ ।  ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ , ਜਿਸ ਵਿੱਚ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਸੰਘਰਸ਼ੀ 1158 ਸਹਾਇਕ ਪੋ੍ਰਫੈਸਰ ਅਤੇ ਲਾਇਬਰੇਰੀਅਨ ਫਰੰਟ ਨਾਲ ਗੱਲਬਾਤ ਕਰਕੇ ਭਰਤੀ ਤੁਰੰਤ ਮੁਕੰਮਲ ਕੀਤੀ ਜਾਵੇ । ਅੱਜ ਦੇ ਧਰਨੇ ਵਿੱਚ  ਕੁਲਵਿੰਦਰ ਖਟਕੜ, ਸਤਨਾਮ ਮੀਰਪੁਰੀ, ਚੰਦਰ ਸ਼ੇਖਰ,ਸਤਵਿੰਦਰ ਸੈਂਭੀ, ਜਗਦੀਪ ਸੈਂਪਲੇ, ਬਲਵੀਰ ਰੱਕੜ, ਸੁਰਿੰਦਰ ਨਾਈਮਜਾਰਾ, ਅਮਰਜੀਤ ਜਾਡਲਾ, ਵਿਨਾਇਕ ਲਖਨਪਾਲ, ਜੋਧਪਾਲ ਮਝੂਰ, ਨਰਿੰਦਰ ਪਾਲ ਸੋਇਤਾ , ਸੁਖਜਿੰਦਰ ਸਿੰਬਲ ਮਜਾਰਾ, ਨਿਰਮਲ ਮਾਹੀ, ਗਗਨ ਸੁਨਿਆਰਾ, ਨਰਿੰਦਰ ਲੰਗੜੋਆ ਆਦਿ ਵੱਡੀ ਗਿਣਤੀ ਵਿੱਚ ਇਨਸਾਫ ਪਸੰਦ ਅਧਿਆਪਕ ਸਾਥੀ ਧਰਨੇ ਵਿੱਚ ਸ਼ਾਮਲ ਹੋਏ।

Fwd: 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਾਉਣ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ (Punjabi, English)


18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਾਉਣ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਹਰੀ ਝੰਡੀ ਦਿਖਾ ਕੇ ਸਾਈਕਲੋਥਨ ਰੈਲੀ ਨੂੰ ਕੀਤਾ ਰਵਾਨਾ

ਨਵਾਂਸ਼ਹਿਰ, 27 ਅਕਤੂਬਰ :-    ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਨੌਜਵਾਨਾਂ/ ਵਿਅਕਤੀਆਂ ਦੀ ਮਿਤੀ 01.01.2024 ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਉਮਾਰ ਹੋ ਗਈ ਹੈ, ਉਨ੍ਹਾਂ ਨੂੰ ਵੋਟ ਬਣਾਉਣ ਅਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਚੋਣ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਈਕਲੋਥਨ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲੋਥਨ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੀ ਹਾਜ਼ਰ ਸਨ।

            ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਆਮ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਇਹ ਸਾਈਕਲੋਥਨ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਮਿਤੀ 01.01.2024 ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਹੋ ਗਈ ਹੈ, ਉਹ ਨੌਜਵਾਨ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ, ਬਲਾਚੌਰ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ 2024 ਦੀ ਸੁਧਾਈ ਦੀ ਮੁਹਿੰਮ 27 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ ਮੁਹਿੰਮ 9 ਦਸੰਬਰ, 2023 ਤੱਕ ਚਲੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰ ਆਪਣੀ ਜਾਂ ਕਿਸੇ ਵੀ ਮ੍ਰਿਤਕ ਵਿਅਕਤੀ ਦੀ ਵੋਟ ਕਟਵਾਉਣਾ ਚਾਹੁੰਦੇ ਹਨ, ਉਹ ਫਾਰਮ ਨੰ:7 ਭਰ ਸਕਦੇ ਹਨ ਅਤੇ ਇਸੇ ਤਰ੍ਹਾਂ ਆਪਣੀ ਵੋਟ ਦੇ ਇੰਦਰਾਜਾਂ ਵਿੱਚ ਕੋਈ ਦਰੁੱਸਤੀ ਕਰਵਾਉਣਾ ਚਾਹੁੰਦੇ ਹੋਣ ਜਾਂ ਇੱਕੋ ਚੋਣ ਹਲਕੇ ਵਿੱਚ ਆਪਣੀ ਵੋਟ ਬਦਲਾਉਣਾ ਚਾਹੁੰਦੇ ਹੋਣ, ਤਾਂ ਉਹ ਫਾਰਮ ਨੰ: 8 ਭਰ ਕੇ ਆਪਣਾ ਦਾਅਵਾ ਜਾਂ ਇਤਰਾਜ ਪੇਸ਼ ਕਰ ਸਕਦੇ ਹਨ।

              ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ 4 ਅਤੇ 5 ਨਵੰਬਰ 2023, 2 ਅਤੇ 3 ਦਸੰਬਰ, 2023 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਉਸੇ ਦਿਨ 10 ਵਜੇ ਤੋਂ 5 ਵਜੇ ਤੱਕ ਬੂੱਥ ਲੈਵਲ ਅਫ਼ਸਰ ਆਪਣੇ-ਆਪਣੇ ਬੂੱਥਾਂ ਤੇ ਬੈਠਣਗੇ, ਕੋਈ ਵੀ ਵਿਅਕਤੀ ਉਸ ਦਿਨ ਉਨ੍ਹਾਂ ਕੋਲ ਵੋਟ ਬਣਵਾ/ਕਟਵਾ ਅਤੇ ਸੋਧ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਜਾਣਕਾਰੀ ਲਈ ਵੋਟਰ ਸੂਚੀ ਹਰੇਕ ਪੋਲਿੰਗ ਬੂਥ ਤੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੀ.ਐਲ.ਓ., ਈ.ਆਰ.ਓ. ਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਵੇਖਣ ਲਈ ਉਪਲੱਬਧ ਹੋਵੇਗੀ।

             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਜੀਵ ਵਰਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਵੋਟਰ ਸੂਚੀ 2024 ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਿੰਨ੍ਹਾਂ ਨੌਜਵਾਨਾਂ ਦੀ ਉਮਰ 01.01.2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਫਾਰਮ ਨੰ: 6 ਭਰ ਕੇ ਆਪਣੇ ਬੀ.ਐਲ.ਓਜ਼ ਰਾਹੀਂ ਵੋਟ ਜ਼ਰੂਰ ਬਣਾਉਣ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਦਾ ਕੰਮ 9 ਦਸੰਬਰ, 2023 ਤੱਕ ਚਲੇਗਾ।

            ਇਸ ਤੋਂ ਇਲਾਵਾ ਇਹ ਵੋਟਰ ਸੂਚੀ www.ceopunjab.nic.in 'ਤੇ ਵੀ ਵੇਖਣ ਲਈ ਉਪਲੱਬਧ ਹੋਵੇਗੀ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਹਾਇਕ ਸਵੀਪ ਨੋਡਲ ਅਫ਼ਸਰ ਸਤਨਾਮ ਸਿੰਘ, ਚੋਣ ਕਾਨੂੰਗੋ ਦਲਜੀਤ ਸਿੰਘ, ਕੁਲਬੀਰ ਸਿੰਘ ਨੇਗੀ, ਮਹਿੰਦਰ ਸਿੰਘ ਹਾਜ਼ਰ ਸਨ।


Fwd: ਪਲੇਸਮੈਂਟ ਕੈਂਪ ਵਿੱਚ 41 ਉਮੀਦਵਾਰਾਂ ਨੇ ਲਿਆ ਭਾਗ, 10 ਉਮੀਦਵਾਰਾਂ ਨੂੰ ਕੀਤਾ ਸ਼ਾਰਟਲਿਸਟ: ਸੰਜੀਵ ਕੁਮਾਰ ਜ਼ਿਲ੍ਹਾ ਰੋਜਗਾਰ ਅਫ਼ਸਰ

31 ਅਕਤੂਬਰ ਨੂੰ ਬਿਊਰੋ ਵਿੱਚ ਆਯੋਜਿਤ ਕੀਤਾ ਜਾਵੇਗਾ ਪਲੇਸਮੈਂਟ ਕੈਂਪ: ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ

ਨਵਾਂਸ਼ਹਿਰ, 27 ਅਕਤੂਬਰ :-  ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ () ਰਾਜੀਵ ਵਰਮਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬਿਊਰੋ ਵਿੱਚ ਪਲੇਸਮੈਟ ਕੈਂਪ ਦਾ ਆਯੋਜਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਲਗਾਏ ਗਏ ਪਲੇਸਮੈਂਟ ਕੈਂਪ ਦੌਰਾਨ 41 ਉਮੀਦਵਾਰਾਂ ਨੇ ਭਾਗ ਲਿਆ।      

          ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਪਲੇਸਮੈਂਟ ਕੈਂਪ ਦੌਰਾਨ ਡੈਰਿਕ ਇੰਟਰਨੈਸ਼ਨਲ ਪਬਲਿਕ ਸਕੂਲ ਬੰਗਾ ਦੇ ਪ੍ਰਿੰਸੀਪਲ ਅਤੇ ਸਟਾਫ਼ ਨੇ ਬਤੌਰ ਨਿਯੋਜਕ ਭਾਗ ਲਿਆ। ਸਕੂਲ ਵੱਲੋਂ ਅਧਿਆਪਕ, ਲੇਖਾਕਾਰ, ਆਈ.ਟੀ. ਇੰਚਾਰਜ, ਡਰਾਈਵਰ ਅਤੇ ਹੈਲਪਰਜ਼ ਅਸਾਮੀਆਂ ਲਈ ਇੰਟਰਵਿਊ ਲਈ ਗਈ।ਸਕੂਲ ਵੱਲੋਂ 10 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਅਗਲੇ ਰਾਊਂਡ ਦੀ ਇੰਟਰਵਿਊ ਲਈ ਸਕੂਲ ਵਿਖੇ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਊਰੋ ਵਿੱਚ ਰਜਿਸਟਰ ਹੋਏ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੌਗਤਾ ਅਤੇ ਰੂਚੀ ਅਨੁਸਾਰ ਵੱਖ-ਵੱਖ ਕੰਪਨੀਆਂ ਨਾਲ ਤਾਲਮੇਲ ਕਰਕੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।

          ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ 31 ਅਕਤੂਬਰ ਨੂੰ ਬਿਊਰੋ ਵਿੱਚ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਏਜਾਈਲ ਹਰਬਲਜ਼ ਵੱਲੋਂ ਵੈਲਨੈੱਸ ਐਡਵਾਈਜ਼ਰ ਦੀ ਅਸਾਮੀ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਲੜਕੀਆਂ ਜਿਹਨਾਂ ਦੀ ਉਮਰ 1830 ਸਾਲ ਅਤੇ 12ਵੀਂ ਪਾਸ ਹਨ, ਉਹ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੀਆਂ ਹਨ। ਪਲੇਸਮੈਂਟ ਕੈਂਪ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਰਹੇਗਾ।