ਪਾਈਟੈਕਸ ਪਹੁੰਚੀ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਅੱਠ ਮਹੀਨੇ ਵਿੱਚ ਹੋਇਆ 27 ਹਜਾਰ ਕਰੋੜ ਦਾ ਪੂੰਜੀ ਨਿਵੇਸ਼
ਅੰਮ੍ਰਿਤਸਰ 9 ਦਸੰਬਰ - ਪੰਜਾਬ ਦੀ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ
ਮਾਨ ਨੇ ਉਦਯਗਪਤੀਆਂ ਨੂੰ ਪੰਜਾਬ ਵਿਚ ਪੂੰਜੀ ਨਿਵੇਸ਼ ਅਤੇ ਆਪਣਾ ਦੇ ਯੋਗਦਾਨ ਦਾ
ਵਿਸਥਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਵਲ ਸਿੰਗਲ ਵਿੰਡੋ
ਸਿਸਟਮ ਨੂੰ ਮਜਬਤ ਕਰੇਗੀ ਬਲਕਿ ਉਦਯੋਗਪਤੀਆਂ ਨੂੰ ਵੀ ਕਈ ਪ੍ਰਕਾਰ ਦੀਆਂ ਸਹੂਲਤਾਂ
ਦੇਵੇਗੀ। ਅਨਮੋਲ ਗਗਨ ਮਾਨ ਪੀਐਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਤ
16ਵੇ ਪੰਜਾਬ ਟ੍ਰੇਡ ਐਕਸਪੋ ਪਾਈਟੈਕਸ ਦੌਰਾਨ ਇਨਵੈਸਟਮੈਂਟ ਅਪ੍ਰਚੁਨਿਟੀ ਆਫ ਪੰਜਾਬ
ਵਿਸੇ ਉੱਤੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਨਿਵੇਸ਼ ਦੇ
ਅਨੁਕੂਲ ਮਾਹੌਲ ਹੈ। ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ
ਹੈ। ਮਾਨ ਨੇ ਕਿਹਾ ਕਿ ਉਦਯੋਗਪਤੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਨਵੀਆਂ
ਨੀਤੀਆਂ ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਪੰਜਾਬ ਵਿੱਚ
ਵੱਧ ਤੋਂ ਵੱਧ ਉਦਯੋਗ ਪੰਜਾਬ ਵਿੱਚ ਆਉਣ ਤਾਂ ਜੋ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ
ਸਕਣ ਤੇ ਬੇਰੋਜ਼ਗਾਰੀ ਦਾ ਖਾਤਮਾ ਕੀਤਾ ਜਾ ਸਕੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ
ਯਤਨ ਹੈ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਇਆ ਜਾਵੇ। ਇਸ
ਤੋਂ ਪਹਿਲਾ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪੀ ਐਚ ਡੀ ਚੈਂਬਰ ਆਫ ਕਾਮਰਸ
ਐਂਡ ਇੰਡਸਟਰੀ ਦੇ ਪ੍ਰਧਾਨ ਸਾਕੇਤ ਡਾਲਮੀਆ ਨੇ ਕਿਹਾ ਕਿ ਚੈਂਬਰ ਵਿਯੋਗ ਅਤੇ ਸਰਕਾਰ ਦੇ
ਵਿਚਕਾਰ ਇਕ ਪੁਲ ਦੇ ਰੂਪ ਵਿਚ ਕੰਮ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿਚ
ਉਦਯੋਗਿਕ ਵਿਕਾਸ ਦੀ ਬਹੁਤ ਸੰਭਾਵਨਾ ਹੈ ਅਤੇ ਉਦਯੋਗਾਂ ਦੇ ਵਿਸਥਾਰ ਲਈ ਹਰ ਸੰਭਵ ਯਤਨ
ਕਰਨਗੇ।
ਇਸ ਮੌਕੇ ਬੋਲਦੇ ਹੋਏ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਮੋਸ਼ਨ ਦੇ
ਸੀ ਸੀ ਓ ਕੇ ਕੇ ਯਾਦਵ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਦੌਰਾਨ ਪੰਜਾਬ ਵਿਚ 27
ਹਜ਼ਾਰ ਕਰੋੜ ਦਾ ਨਿਵੇਸ਼ ਹੋ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੂੰਜੀ ਨਿਵੇਸ਼
ਨੂੰ ਉਤਸ਼ਾਹਿਤ ਕਰਨ ਲਈ ਮੁਹਾਲੀ ਵਿੱਚ 23 ਅਤੇ 24 ਫਰਵਰੀ ਨੂੰ ਆਯੋਜਿਤ ਕੀਤਾ ਜਾ
ਰਿਹਾ ਹੈ। ਯਾਦਵ ਨੇ ਅੰਮ੍ਰਿਤਸਰ ਦੇ ਉਦਮੀਆਂ ਨੂੰ ਸੱਦਾ ਦਿੱਤਾ ਕਿ ਉਹ ਉਦਯੋਗਾਂ ਦਾ
ਵਿਸਥਾਰ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ। ਇਸ
ਮੌਕੇ ਬੋਲਦੇ ਹੋਏ ਪੰਜਾਬ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਧਾਨ ਸਕੱਤਰ ਦਲੀਪ ਕੁਮਾਰ ਨੇ
ਕਿਹਾ ਕਿ ਅੰਮ੍ਰਿਤਸਰ ਸੈਰ ਸਪਾਟੇ ਦੇ ਖੇਤਰ ਵਿੱਚ ਬਣ ਚੁੱਕਿਆ ਹੈ ਅਤੇ ਇੱਥੇ ਫੂਡ ਅਤੇ
ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ ਅਤੇ ਨਵੀਂ
ਉਦਯੋਗਿਕ ਨੀਤੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸਮਾਗਮ ਦੌਰਾਨ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ
ਚੇਅਰ ਆਰ ਐਚ ਸੱਚਦੇਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਈ
ਟੈਕਸ ਦੀ ਸ਼ੁਰੂਆਤ ਸਾਲ 2015 ਵਿੱਚ 100 ਕਾਰੋਬਾਰੀਆਂ ਨਾਲ ਹੋਈ ਸੀ। ਇਸ ਮੌਕੇ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਸਮੇਤ ਕਈ ਹੋਰ ਮੌਜ਼ੂਦ ਸਨ।