ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਵੱਲੋਂ ਖੂਨਦਾਨ ਅਤੇ ਮੈਡੀਕਲ ਚੈਕ-ਅਪ ਕੈਂਪ

ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਸਿੰਘ ਪੰਨੂ, ਐਮ.ਐਲ.ਏ ਅਜੀਤ ਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤੀ ਸ਼ਿਰਕਤ
-ਖੂਨਦਾਨ ਕੈਂਪ ਵਿਚ 70 ਯੂਨਿਟ ਖੂਨ ਦਾਨ ਤੇ ਮੈਡੀਕਲ ਚੈਕਅਪ ਕੈਂਪ ਵਿੱਚ ਸੌ ਤੋਂ ਵੱਧ ਲੋਕਾਂ ਦਾ  ਮੈਡੀਕਲ ਚੈਕਅਪ
ਪਟਿਆਲਾ, 8 ਦਸੰਬਰ: ਪਟਿਆਲਾ ਦੇ ਪੱਤਰਕਾਰਾਂ ਦੀ ਸੰਸਥਾ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਨੇ  ਅੱਜ ਸ਼ੇਰਾਂ ਵਾਲਾ ਗੇਟ ਨੇੜੇ ਇੱਕ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ। ਐਚ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਸ. ਬਲਤੇਜ ਸਿੰਘ ਪੰਨੂੰ ਅਤੇ ਗੈਸਟ ਆਫ ਆਨਰ ਵਜੋਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਸ਼ੇਸ ਤੌਰ ਉਤੇ ਸ਼ਿਰਕਤ ਕੀਤੀ।
 ਖੂਨਦਾਨ ਕੈਂਪ ਵਿੱਚ ਪੱਤਰਕਾਰਾਂ ਸਮੇਤ ਸਮਾਜ ਸੇਵੀ ਸੰਸਥਾਵਾਂ, ਸਮਾਜ ਸੇਵਕਾਂ ਅਤੇ ਹੋਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਵਿਚ ਪਲਵਿੰਦਰ ਪਹਿਲਵਾਨ, ਰੁਪਿੰਦਰ ਰੂਪੀ, ਭਗਵਾਨ ਦਾਸ ਗੁਪਤਾ, ਜਸਬੀਰ ਗਰੇਵਾਲ ਅਤੇ ਹੋਰਾਂ ਨੇ ਵੀ ਖੂਨਦਾਨ ਕੀਤਾ। ਇਸ ਮੌਕੇ 'ਤੇ ਮੁੱਖ ਮਹਿਮਾਨ ਬਲਤੇਜ ਸਿੰਘ ਪਨੂੰ ਨੇ ਇਲੈਕਟ੍ਰੋਨਿਕ ਮੀਡਿਆ ਵੈਲਫੇਅਰ ਕਲੱਬ ਵੱਲੋਂ ਆਯੋਜਿਤ ਖੂਨਦਾਨ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਮਰਨ ਉਪਰੰਤ ਆਪਣੇ ਸਰੀਰ ਦੇ ਸਾਰੇ ਅੰਗ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਹੈ।
 ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਖੂਨ ਦਾਨ ਕੈਂਪ ਵਿਚ ਪਹੁੰਚ ਕੇ ਇਲੈਕਟਰੋਨਿਕ ਮੀਡਿਆ ਵੈਲਫੇਅਰ ਕਲੱਬ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਵਿਸ਼ੇਸ਼ ਉਪਰਾਲੇ ਦੀ ਤਾਰੀਫ਼ ਕਰਦਿਆਂ ਸਮੂਹ ਜਨਮਾਨਸ ਨੂੰ ਮਾਨਵਤਾ ਦੀ ਭਲਾਈ ਲਈ ਖੂਨਦਾਨ ਦੇਣ ਲਈ ਪ੍ਰੇਰਿਤ ਕੀਤਾ।
ਕੈਂਪ ਵਿੱਚ ਸ਼ਿਰਕਤ ਕਰਨ ਆਏ ਸਮੂਹ ਮਹਿਮਾਨਾਂ ਨੇ ਖ਼ੂਨਦਾਨ ਕਰ ਰਹੇ ਖੂਨਦਾਨੀਆਂ ਨੂੰ ਮਿਲਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
 ਸਮਾਜ ਸੇਵੀ ਸ਼ਖ਼ਸੀਅਤਾਂ ਰਣਜੀਤ ਸਿੰਘ ਨਿੱਕੜਾ, ਕਿਸਾਨ ਮੋਰਚੇ ਦੇ ਸਲਾਹਕਾਰ ਐਡਵੋਕੇਟ ਪ੍ਰਭਜੀਤ ਪਾਲ ਸਿੰਘ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ ਖਾਸ ਤੌਰ 'ਤੇ ਪਹੁੰਚੇ। ਐਚ ਡੀ ਐਫ ਸੀ ਬੈਂਕ ਤੋਂ ਮਿਸਟਰ ਰੋਚਕ ਸ਼ਰਮਾ ਸਰਕਲ ਹੈਡ ਐਚ ਡੀ ਐਫ ਸੀ, ਪਟਿਆਲਾ , ਮਿਸਟਰ ਨਵਨੀਤ ਗੋਇਲ ਸਿਟੀ  ਹੈਡ , ਚਰਨਪ੍ਰੀਤ ਸਿੰਘ ਸਿੱਧੂ ਯੂਨਟੀ ਹੈਡ , ਹਰਿੰਦਰ ਸਿੰਘ ਵੀ ਮੌਜੂਦ ਰਹੇ।ਇਸ ਖੂਨਦਾਨ ਕੈਂਪ ਵਿੱਚ 70 ਯੂਨਿਟ ਖ਼ੂਨਦਾਨ ਤੇ ਮੈਡੀਕਲ ਚੈਕਅਪ ਕੈਂਪ ਵਿੱਚ ਸੌ ਤੋਂ ਵੱਧ ਲੋਕਾਂ ਨੇ ਚੈੱਕਅਪ ਕਰਵਾਇਆ।