ਪਟਿਆਲਾ, 24 ਦਸੰਬਰ: ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਮੈਂਬਰਾਂ ਅਤੇ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਸਿੱਖਿਆਰਥੀਆਂ ਲਈ ਮਹੀਨਾਵਾਰ ਲੈਕਚਰਾਂ ਦੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਵਿਸ਼ੇਸ਼ ਲੈਕਚਰ ਕਰਵਾਇਆਗਿਆ। ਜੀ.ਐਸ.ਐਸ. ਡੀ.ਜੀ.ਐਸ ਖਾਲਸਾ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ.ਮੰਜੂ ਮਿੱਤਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਤਾਕਤ, ਕਮਜ਼ੋਰੀ, ਮੌਕੇ ਅਤੇ ਔਕੜਾਂ ਬਾਰੇ ਪੜਤਾਲ ਕਰਨ ਸੰਬੰਧੀ ਕੁੱਝ ਤਕਨੀਕਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਮੇਂ ਦਾ ਸਦਉਪਯੋਗ ਕਰਨ ਸੰਬੰਧੀ ਅਤੇ ਸਕਾਰਾਤਮਿਕ ਸੋਚ ਰੱਖਣ ਸੰਬੰਧੀ ਪ੍ਰੇਰਨਾ ਦਿੱਤੀ। ਇਨ੍ਹਾਂ ਲੜੀਵਾਰ ਲੈਕਚਰਾਂ ਦਾ ਆਯੋਜਨ, ਸੈਂਟਰਲ ਲਾਇਬ੍ਰੇਰੀ ਵਿਖੇ ਰੋਜ਼ਾਨਾ ਪ੍ਰਤੀਯੋਗਤਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਵਿੱਚ ਮਦਦ ਮਿਲ ਸਕੇ। ਸਪੀਕਰ ਮੈਡਮ ਨੇ ਲੈਕਚਰ ਦੇ ਦੌਰਾਨ ਵਿਦਿਆਰਥੀਆਂ ਨਾਲ ਛੋਟੀਆਂ-ਛੋਟੀਆਂ ਰੋਚਕ ਤਕਨੀਕਾਂ ਰਾਹੀਂ ਆਪਣੇ ਆਪ ਨੂੰ ਜਾਣਨਾ ਅਤੇ ਪੜਤਾਲ ਕਰਨਾ ਸਿਖਾਇਆ। ਡਾ. ਪ੍ਰਭਜੋਤ ਕੌਰ ਚੀਫ਼ ਲਾਇਬ੍ਰੇਰੀਅਨ ਨੇ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਇਸ ਰੋਚਕ ਅਤੇ ਇੰਟਰਐਕਟਿਵ ਸੈਸ਼ਨ ਲਈ ਧੰਨਵਾਦ ਕੀਤਾ ।
ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਕਰਵਾਇਆ ਲੈਕਚਰ

Posted by
NawanshahrTimes.Com