ਢਾਹਾਂ ਕਲੇਰਾਂ ਹਸਪਤਾਲ ਵਿਖੇ ਦੋ ਦਿਨਾਂ ਮੈਡੀਕਲ ਇੰਸਟਰੂਮੈਂਟ ਟਰੇਨਿੰਗ ਹੋਈ
ਬੰਗਾ : 22 ਦਸੰਬਰ () ਅਮਰੀਕਾ ਦੀ ਸੰਸਥਾ ਰੋਅਰ ਫਾਰ ਚੇਂਜ਼, ਅਜੂਬਾ ਫਾਊਡੇਸ਼ਨ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਜੂਬਾ ਇਨੋਵੇਟਿਵ ਮੈਡੀਕਲ ਕੰਪਨੀ, ਆਈ. ਵੀ. ਐਚ. ਹੈਲਥ ਸੋਲਿਊਸ਼ਨਜ਼ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਕਲੇਰਾਂ ਦੇ ਸਹਿਯੋਗ ਨਾਲ ਦੋ ਦਿਨਾਂ ਅਜੂਬਾ ਇਨੋਵੇਟਿਵ ਮੈਡੀਕਲ ਸੋਲਿਊਸ਼ਨਜ਼ ਇੰਸਟਰੂਮੈਂਟ ਟਰੇਨਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਦੁਨੀਆਂ ਦੀ ਅਤਿ ਆਧੁਨਿਕ ਪੀ.ਏ.ਡੀ. (ਖੂਨ ਦੀਆਂ ਨਾੜਾਂ ਦੀਆਂ ਬਿਮਾਰੀਆਂ) ਮਸ਼ੀਨ, ਡਾਇਲਸਿਸ ਮਸ਼ੀਨ, ਕੰਨਾਂ ਦੇ ਸੁਣਾਈ ਦੇ ਟੈਸਟ ਲਈ ਉਟੋਸਕੋਪ ਵਾਲੀ ਆਡੀਉਮੀਟਰੀ ਮਸ਼ੀਨ, ਅੱਖਾਂ ਵਿਚ ਪਾਣੀ ਦਾ ਸੁਕਣਾ, ਅੱਖਾਂ ਦਾ ਖੁਸ਼ਕ ਹੋਣਾ, ਅੱਖਾਂ ਦੇ ਰੈਟੀਨਾ ਦੀ ਜਾਂਚ, ਦਿਲ ਦੇ ਰੋਗਾਂ ਦਾ ਟੈਸਟ ਈ.ਸੀ.ਜੀ. ਕਿੱਟਾਂ ਬਾਰੇ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਟੀਮ ਵਿਚ ਆਈ.ਵੀ.ਐਚ ਹੈਲਥ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ ਦੇ ਕੋ-ਫਾਊਂਡਰ ਸ੍ਰੀ ਐਲਫ੍ਰੇਡ ਮਾਈਕਲ ਅਰਮਭਾਨ, ਕੋ-ਫਾਊਂਡਰ ਤੇ ਸੀ.ਈ.ਉ. ਮੈਡਮ ਪੂਜਾ ਅਰਮਭਾਨ, ਕੋ-ਫਾਊਂਡਰ-ਸਪਲਾਈ ਚੇਨ ਸ਼ਪੈਸ਼ਲਿਸਟ ਮੈਡਮ ਆਰਾਥੀ ਅਰਮਭਾਨ, ਸ੍ਰੀ ਸ੍ਰੀ ਨਿਵਾਸ ਜੋਸ਼ੀ, ਸ੍ਰੀ ਟੀ. ਉਦੈ ਰਾਗਾ ਕਿਰਨ ਅਤੇ ਮੈਡਮ ਵਿਜੈਸ਼੍ਰੀ ਬਾਹੂਬਲੀ ਨਾਗਵੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਸਾਹਿਬਾਨ ਅਤੇ ਮੈਡੀਕਲ ਸਟਾਫ ਨੂੰ ਬਿਮਾਰੀਆਂ ਦੀ ਨਵੀਨਤਮ ਤਰੀਕਿਆਂ ਨਾਲ ਤਸੱਲੀਬਖਸ਼ ਜਾਂਚ ਕਰਨ ਦੀ ਟਰੇਨਿੰਗ ਦਿੱਤੀ। ਉਹਨਾਂ ਦੱਸਿਆ ਕਿ ਇਸਰਾਈਲ ਅਤੇ ਅਮਰੀਕਾ ਦੀਆਂ ਆਧੁਨਿਕ ਏ.ਆਈ. ਤਕਨੀਕ ਨਾਲ ਤਿਆਰ ਇਹਨਾਂ ਮੈਡੀਕਲ ਇੰਸਟਰੂਮੈਂਟਾਂ, ਸਾਫਟਵੇਅਰਾਂ ਦੀ ਮਦਦ ਨਾਲ ਮਰੀਜ਼ਾਂ ਦੀ ਬਿਮਾਰੀਆਂ ਦਾ ਸਹੀ ਡਾਇਗਨੋਜ਼ ਕੀਤਾ ਜਾਂਦਾ ਹੈ ਅਤੇ ਬਿਮਾਰੀਆਂ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਬਿਮਾਰੀ ਪਤਾ ਲਗਾਇਆ ਜਾ ਸਕਦਾ ਹੈ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਕਲੇਰਾਂ ਅਤੇ ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਰੋਅਰ ਫਾਰ ਚੇਂਜ਼, ਅਜੂਬਾ ਇਨੋਵੇਟਿਵ ਮੈਡੀਕਲ ਅਤੇ ਆਈ.ਵੀ.ਐਚ ਹੈਲਥ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ ਦਾ ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ ਨੂੰ ਆਧੁਨਿਕ ਟਰੇਨਿੰਗ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਇਸ ਦੋ ਦਿਨਾਂ ਮੈਡੀਕਲ ਇੰਸਟਰੂਮੈਂਟ ਟਰੇਨਿੰਗ ਵਿਚ ਡਾ. ਅਨੂਰੀਤ ਕੌਰ ਚੰਡੀਗੜ੍ਹ, ਮੈਡਮ ਪਰਮਜੀਤ ਕੌਰ ਚੀਫ ਪ੍ਰੌਜੈਕਟ ਕੁਆਰਡੀਨੇਟਰ, ਸ. ਅਵਤਾਰ ਸਿੰਘ ਪ੍ਰੌਜੈਕਟ ਕੁਆਰਡੀਨੇਟਰ, ਸ੍ਰੀ ਯੋਗੇਸ਼ ਅਤਰੀ ਪ੍ਰੌਜੈਕਟ ਕੁਆਰਡੀਨੇਟਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ, ਡਾ. ਜਸਦੀਪ ਸਿੰਘ ਸੈਣੀ, ਡਾ. ਜੁਗਬਦਲ ਸਿੰਘ ਨੰਨੂਆਂ, ਡਾ. ਰੋਹਿਤ ਮਸੀਹ, ਡਾ. ਨਵਜੋਤ ਸਿੰਘ ਸਹੋਤਾ, ਡਾ. ਚਾਂਦਨੀ ਬੱਗਾ, ਡਾ. ਦੀਪਕ ਦੁੱਗਲ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਜਗਜੀਤ ਕੌਰ ਆਈ.ਸੀ.ਐਨ. ਤੋਂ ਇਲਾਵਾ ਮੈਡੀਕਲ ਅਫਸਰ, ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਅਜੂਬਾ ਟੀਮ ਅਤੇ ਆਈ.ਆਈ.ਵੀ. ਦੀ ਟੀਮ ਦਾ ਸਨਮਾਨ ਕਰਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਡਾ. ਐਸ ਐਸ ਗਿੱਲ ਮੈਡੀਕਲ ਡਾਇਰੈਕਟਰ