"ਮਿਸ਼ਨ100 % ਗਿਵ ਯੂਅਰ ਬੈਸਟ" ਦੀ ਪਾ੍ਰਪਤੀ ਲਈ ਸਕੂਲ ਮੁੱਖੀ ਸਕੂਲ ਪੱਧਰ ਤੇ ਮਾਈ ਕਰੋਪਲਾਨਿੰਗ ਕਰਨ :- ਜ਼ਿਲ੍ਹਾ ਸਿੱਖਿਆ ਅਫ਼ਸਰ

ਨਵਾਂਸਹਿਰ 14 ਦਸੰਬਰ : ਪੰਜਾਬ ਸਰਕਾਰ, ਸਿੱਖਿਆ ਵਿਭਾਗ ਪੰਜਾਬ ਵੱਲੋਂ ਆਉਣ ਵਾਲੀਆਂ 8ਵੀਂ 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਸਰਕਾਰੀ ਸਕੂਲਾਂ ਦੇ ਨਤੀਜੇ ਨੂੰ ਸੌ ਪ੍ਰਤੀਸ਼ਤ ਪ੍ਰਾਪਤ ਕਰਨ ਲਈ ਅਰੰਭ ਕੀਤੇ ਗਏ ਮਿਸ਼ਨ "ਮਿਸ਼ਨ100 % ਗਿਵ ਯੂਅਰ ਬੈਸਟ"ਦੇ ਸੰਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਕੁਲਤਰਨਜੀਤ ਸਿੰਘ ਵੱਲੋਂ ਬਲਾਕ  ਔੜ ਦੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨਾਲ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਸਕੂਲ ਇੰਚਾਰਜ ਹਿਤੈਸ਼ ਸਹਿਗਲ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਤਰਨਜੀਤ ਸਿੰਘ ਨੂੰ ਜੀ ਆਇਆਂ ਨੂੰ ਆਖਿਆ ਗਿਆ ।ਇਸ ਮੌਕੇ ਸਕੂਲ ਸਕੂਲ ਮੁੱਖੀਆਂ ਨੂੰ ਸੰਬੋਧਨ ਕਰਦੇ ਹੋਏ ਕੁਲਤਰਨਜੀਤ ਸਿੰਘ ਜਿਲਾ ਸਿੱਖਿਆ ਅਫਸਰ(ਸੈ.ਸਿ) ਨੇ ਕਿਹਾ ਕਿ ਵਿਭਾਗ ਵਲੋਂ  ਸੁਰੂ ਕੀਤੀ ਗਈ ਮੁਹਿੰਮ "ਮਿਸ਼ਨ100 % ਗਿਵ ਯੂਅਰ ਬੈਸਟ"ਵਿੱਚ ਉਹਨਾਂ ਦਾ ਜਿਲਾ  ਪੰਜਾਬ ਦਾ ਮੋਹਰੀ ਜਿਲਾ ਬਣੇਗਾ ਇਸ ਲਈ ਸਖਤ ਮਿਹਨਤ ਦੀ ਲੋੜ ਹੈ ਅਤੇ ਇਸ ਲਈ ਸਕੂਲ ਮੁੱਖੀਆਂ ਵਲੋਂ ਕੀਤੀ ਮਿਹਨਤ ਨਾਲ ਹੀ ਇਹ 100 ਫੀਸਦੀ ਦਾ ਟੀਚਾ ਪੂਰਾ ਕੀਤਾ ਜਾਵੇਗਾ।ਉਹਨਾਂ ਸਕੂਲ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਲਈ ਸਕੂਲ ਪੱਧਰ ਤੇ ਅਧਿਆਪਕਾਂ ਨਾਲ ਮੀਟਿੰਗ ਕਰਕੇ ਮਾਈਕਰੋ ਪਲਾਨਿੰਗ ਕਰਨੀ ਚਾਹੀਦੀ ਹੈ ਤੇ ਅਧਿਆਪਕਾਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈਉਹਨਾਂ ਕਿਹਾ ਕਿ ਸਾਡੇ ਕੋਲ ਸਮਾਂ ਬਹਤੁ ਹੀ ਘੱਟ ਹੈ ਇਸ ਲਈ ਇਸ ਥੋੜੈ ਸਮੇਂ ਵਿੱਚ ਸਾਨੂਮ ਇਸ ਟੀਚੇ ਦੀ ਪਾ੍ਰਪਤੀ ਲਈ ਅੱਜ ਤੋਂ ਲੱਗ ਜਾਣਾ ਚਾਹੀਦਾ ਹੈ ਇਸ ਮੌਕੇ ਤੇ ਰਾਜੇਸ ਕੁਮਾਰ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ),ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ,ਰਾਜਨ ਭਾਰਦਵਾਜ  ਬਲਾਕ ਨੋਡਲ ਅਫਸਰ ਔੜ,ਪ੍ਰਿੰ.ਪਰਮਜੀਤ ਕੌਰ, ਪ੍ਰਿੰ. ਅਲਕਾ ਰਾਣੀ, ਹੈਡ ਮਸਟਰ ਨਵੀਨ ਗੁਲਾਟੀ,ਨਿਰਮਲ ਸਿੰਘ ਜਿਲਾ ਮੀਡੀਆ ਕੋਆਰਡੀਨੇਟਰ , ਵਿਨੇ ਕੁਮਾਰ ਸ਼ਰਮਾ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ,ਕੇਵਲ ਰਾਮ ਸਹਾਇਕ ਬਲਾਕ ਨੋਡਲ ਅਫਸਰ ਸਮੇਤ ਬਲਾਕ ਦੇ ਸਮੂਹ ਸਕੂਲ ਮੁਖੀ ਸਾਹਿਬਾਨ ਹਾਜ਼ਰ ਸਨ ।