ਸਿੱਖਿਆ ਵਿਭਾਗ ਚੰਡੀਗੜ੍ਹ ਤੋਂ ਬਤੌਰ ਪੰਜਾਬੀ ਲੈਕਚਰਾਰ ਵਜੋਂ ਦੇ ਚੁੱਕੇ ਹਨ ਸੇਵਾਵਾਂ - ਜੋਤਿਸ਼ ਵਿੱਚ ਵੀ ਹਾਸਲ ਕਰ ਚੁੱਕੇ ਹਨ ਡਾਕਟਰੇਟ ਦੀ ਡਿਗਰੀ
ਹੁਸ਼ਿਆਰਪੁਰ, 29 ਦਸੰਬਰ: ਪੰਜਾਬ ਦੀ ਪ੍ਰਸਿੱਧ ਕਵਿਤਰੀ ਅਤੇ ਕਹਾਣੀਕਾਰ ਹੁਸ਼ਿਆਰਪੁਰ ਦੀ ਡਾ. ਨੀਨਾ ਸੈਣੀ ਨੂੰ ਹਾਲ ਹੀ ਵਿੱਚ 'ਭਾਰਤ ਰਤਨ ਅਟਲ ਸਨਮਾਨ-2022' ਨਾਲ ਸਨਮਾਨਿਤ ਕੀਤਾ ਗਿਆ। 25 ਦਸੰਬਰ ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ ਪੱਤਰਕਾਰਾਂ ਦੀ ਕੌਮੀ ਸੰਸਥਾ ਪ੍ਰਿੰਟ ਮੀਡੀਆ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਉਨ੍ਹਾਂ ਦੇ ਇਸ ਸਨਮਾਨ 'ਤੇ ਸਾਹਿਤਕ ਖੇਤਰ ਵਿਚ ਖੁਸ਼ੀ ਦਾ ਮਾਹੌਲ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਪੰਜਾਬੀ ਲੈਕਚਰਾਰ ਡਾ. ਨੀਨਾ ਸੈਣੀ ਨੇ 10 ਕਹਾਣੀਆਂ ਅਤੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕੇ ਹਨ। ਐਮ.ਏ., ਬੀ.ਐਡ, ਐਮ.ਐੱਡ ਅਤੇ ਪੀ.ਐਚ.ਡੀ (ਜੋਤਿਸ਼ ਅਤੇ ਵਾਸਤੂ) ਹੋਣ ਦੇ ਬਾਵਜੂਦ ਪੰਜਾਬੀ ਕਵਿਤਾ ਅਤੇ ਕਹਾਣੀ ਲਿਖਣ ਵਿੱਚ ਉਨ੍ਹਾਂ ਦੀ ਰੁਚੀ ਨੇ ਉਨ੍ਹਾਂ ਨੂੰ ਸਾਹਿਤ ਦੇ ਇਸ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਅਵਾਰਡ ਆਫ ਆਨਰ(ਜੋਤਿਸ਼ ਪ੍ਰਾਂਗਣ) ਅਤੇ ਅਵਾਰਡ ਆਫ਼ ਆਨਰ ਅਖਿਲ ਭਾਰਤੀ ਜੋਤਿਸ਼ ਮੰਚ ਤੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਉਹ ਇੱਕ ਪ੍ਰਮਾਣਿਤ ਮੈਗਾ ਵਾਸਤੂ ਮਾਹਿਰ ਵੀ ਹੈ। ਸਾਹਿਤ ਅਤੇ ਜੋਤਿਸ਼ ਦੇ ਖੇਤਰ ਵਿਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀ ਨੀਨਾ ਸੈਣੀ ਦਾ ਕਹਿਣਾ ਹੈ ਕਿ ਬਚਪਨ ਵਿਚ ਮਾਂ ਅਤੇ ਗ੍ਰੈਜੂਏਸ਼ਨ ਕਰਦੇ ਸਮੇਂ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿਚ ਪ੍ਰਗਟ ਕੀਤਾ, ਜਿਸ ਤੋਂ ਬਾਅਦ ਕਵਿਤਾ ਲੇਖਣ ਪ੍ਰਤੀ ਊਨਾ ਦਾ ਰੁਝਾਨ ਵਧਿਆ। ਐਮ.ਐੱਡ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵਿੱਚ ਪੰਜਾਬੀ ਅਧਿਆਪਕ ਵਜੋਂ ਨੌਕਰੀ ਕਰਨ ਲੱਗ ਪਿਆ, ਪਰ ਸਾਹਿਤ ਨਾਲ ਉਨ੍ਹਾਂ ਦਾ ਮੋਹ ਕਾਇਮ ਰਿਹਾ। ਲਿਖਦੇ-ਲਿਖਦੇ ਉਨ੍ਹਾਂ ਦੇ ਹੁਣ ਤੱਕ ਦਸ ਸਾਂਝੇ ਕਾਵਿ ਅਤੇ ਕਹਾਣੀ ਸੰਗ੍ਰਹਿ ਜਿਨ੍ਹਾਂ ਵਿੱਚ ਰੰਗਰੇਜ਼, ਦੁਖਾਂਤ, ਕਲਮਾਂ ਦੀ ਸਾਂਝ, ਵੇਹੜੇ ਦੀਆ ਰੌਣਕਾਂ, ਕਾਵਿਆਂਜਲੀ, ਧੀਆਂ ਭੈਣਾਂ ਸਾਂਝੀਆਂ, ਸਿਰਜਕ, ਗੁਲਦਾਨ ਅਤੇ ਸਾਂਝੀ ਕਹਾਣੀ ਸੰਗ੍ਰਹਿ ਵਿੱਚ ਜਜ਼ਬਾਤਾਂ ਦੇ ਪਰਦੇ, ਨਾਰੀ ਮਨ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਇਸ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਮੌਲਿਕ ਪੁਸਤਕ 'ਸੱਧਰਾਂ ਦੀ ਹਵੇਲੀ' ਵੀ ਲੋਕ ਅਰਪਿਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਵਿਤਾ ਲਿਖਣ ਦੇ ਨਾਲ-ਨਾਲ ਉਨਾ ਦੀ ਜੋਤਿਸ਼ ਦੇ ਖੇਤਰ ਵਿਚ ਵੀ ਰੁਚੀ ਵਧੀ, ਜਿਸ ਵਿਚ ਉਨਾ ਨੇ ਵੱਖ-ਵੱਖ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਦੇ ਹੋਏ ਡਾਕਟਰੇਟ ਦੀ ਡਿਗਰੀ ਅਤੇ ਹੋਰ ਕਈ ਸਨਮਾਨ ਹਾਸਲ ਕੀਤੇ। ਡਾ: ਨੀਨਾ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਿਤਕ ਸਫ਼ਰ ਵਿੱਚ ਉਨ੍ਹਾਂ ਦੇ ਪਤੀ ਸੇਵਾਮੁਕਤ ਬੈਂਕ ਮੈਨੇਜਰ ਅਜੀਤ ਸਿੰਘ ਧਨੋਆ ਦਾ ਬਹੁਤ ਸਹਿਯੋਗ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕ ਹੋਰ ਮੌਲਿਕ ਪੁਸਤਕ ਵੀ 2023 ਵਿੱਚ ਜਲਦੀ ਹੀ ਲੋਕਾਂ ਤੱਕ ਪਹੁੰਚ ਜਾਵੇਗੀ। ਉਨ੍ਹਾਂ ਦੱਸਿਆ ਕਿ ਰੇਕੀ ਗ੍ਰੈਂਡ ਮਾਸਟਰ, ਜੋਤਿਸ਼, ਨਾੜੀ ਜੋਤਿਸ਼, ਅੰਕ ਜੋਤਿਸ਼, ਟੈਰੋ ਕਾਰਡ ਰੀਡਰ, ਵਾਸਤੂ ਮਾਹਿਰ, ਪਾਸਟ ਲਾਈਫ ਰਿਗਰੈਸ਼ਨ, ਫੇਸ ਰੀਡਰ, ਪਾਮਿਸਟ, ਸਵਿਚ ਵਰਡਜ਼, ਏਂਜਲ ਥੈਰੇਪਿਸਟ, ਈ.ਐੱਫ.ਟੀ. ਦਾ ਊਨਾ ਨੂੰ ਕਾਫੀ ਤਜਰਬਾ ਹੈ ਅਤੇ ਇਨ੍ਹਾਂ ਵਿਸ਼ਿਆਂ 'ਤੇ ਉਹ ਹਮੇਸ਼ਾ ਲੋਕਾਂ ਤੱਕ ਆਪਣੀ ਰਾਏ ਪਹੁੰਚਾਉਂਦੇ ਰਹੇ ਹਨ।