ਪਟਿਆਲਾ, 4 ਦਸੰਬਰ:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ
ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕੁੱਲ ਅੱਠ ਵਿਧਾਨ
ਸਭਾ ਚੋਣ ਹਲਕਿਆਂ, ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ,
ਸਮਾਣਾ ਅਤੇ ਸ਼ੁਤਰਾਣਾ ਵਿੱਚ ਬੀ.ਐਲ.ਓਜ਼ ਵੱਲੋਂ ਮਿਤੀ 3 ਅਤੇ ਅੱਜ 4 ਦਸੰਬਰ ਨੂੰ ਸਮੂਹ
ਪੋਲਿੰਗ ਬੂਥਾਂ ਉਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਯੋਗਤਾ ਮਿਤੀ 1 ਜਨਵਰੀ 2023 ਦੇ ਆਧਾਰ 'ਤੇ ਫੋਟੋ ਵੋਟਰ
ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ ਤਹਿਤ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇਦੱਸਿਆ ਕਿ ਬੀ.ਐਲ.ਓਜ਼ ਨੇ ਆਪਣੇ ਸਬੰਧਤ ਬੂਥਾਂ 'ਤੇ
ਬੈਠ ਕੇ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ ਨੰਬਰ 6 (ਨਵੀਂ
ਰਜਿਸਟ੍ਰੇਸ਼ਨ), 6 ਬੀ (ਆਧਾਰ ਕਾਰਡ ਨਾਲ ਵੋਟਰ ਕਾਰਡ ਲਿੰਕ ਕਰਵਾਉਣ ਲਈ), 7 (ਵੋਟ
ਕਟਵਾਉਣ ਜਾਂ ਪਤਾ ਬਦਲਾਉਣ) ਅਤੇ 8 (ਮੌਜੂਦਾ ਵੋਟ ਦੇ ਇੰਦਰਾਜ 'ਚ ਦਰੁਸਤੀ) ਪ੍ਰਾਪਤ
ਕੀਤੇ ਗਏ ਹਨ।