ਕਿਸਾਨਾਂ ਨੂੰ ਕੀੜੇਮਾਰ ਦਵਾਈਆਂ/ਬੀਜ ਮੁਹੱਈਆ ਕਰਵਾਉਣਾ ਮੁੱਖ ਉਦੇਸ਼ - ਸੰਯੁਕਤ ਡਾਇਰੈਕਟਰ ਖੇਤੀਬਾੜੀ

ਨਵਾਂਸ਼ਹਿਰ, 16 ਦਸੰਬਰ : ਸੰਯੁਕਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ,
ਪੰਜਾਬ ਡਾ. ਦਲਜੀਤ ਸਿੰਘ ਵਲੋਂ ਕਲ੍ਹ ਅਚਨਚੇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਦੌਰਾ
ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਮਖੀਜਾ ਬੀਜ ਭੰਡਾਰ ਨਵਾਂਸ਼ਹਿਰ, ਪੰਜਾਬ ਸੀਡ
ਸਟੋਰ ਨਵਾਂਸ਼ਹਿਰ, ਰਾਜਾ ਸੀਡ ਸਟੋਰ ਬੰਗਾ ਅਤੇ ਦਸ਼ਮੇਸ਼ ਖਾਦ ਸਟੋਰ ਬੰਗਾ ਦੀਆਂ ਕੀੜੇਮਾਰ
ਦਵਾਈਆਂ ਅਤੇ ਬੀਜ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ 'ਤੇ
ਸੈਂਪਲ ਭਰਵਾਏ ਗਏ। ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੇ
ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣਾ ਖੇਤੀਬਾੜੀ ਮਹਿਕਮੇ ਦੀ
ਜਿੰਮੇਵਾਰੀ ਹੈ, ਜਿਸ ਤਹਿਤ ਅੱਜ ਇਸ ਜ਼ਿਲ੍ਹੇ ਦੀ ਚੈਕਿੰਗ ਕੀਤੀ ਗਈ। ਸੰਯੁਕਤ
ਡਾਇਰੈਕਟਰ ਵਲੋਂ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਹੜਾ
ਵੀ ਡੀਲਰ ਬਿਨਾਂ ਅਡੀਸ਼ਨ ਜਾਂ ਅਣ-ਅਧਿਕਾਰਿਤ ਇਨਪੁਟਸ ਵੇਚਦਾ ਹੈ, ਉਸ ਵਿਰੁੱਧ
ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਮੁੱਖ
ਖੇਤੀਬਾੜੀ ਅਫਸਰ ਡਾ. ਹਰਵਿੰਦਰ ਲਾਲ ਚੋਪੜਾ , ਖੇਤੀਬਾੜੀ ਅਫਸਰ ਨਵਾਂਸ਼ਹਿਰ ਰਾਜ
ਕੁਮਾਰ, ਏ.ਡੀ.ਓ. ਨਵਾਂਸ਼ਹਿਰ ਡਾ. ਕੁਲਦੀਪ ਸਿੰਘ ਅਤੇ ਏ.ਡੀ.ਓ. (ਇਨਫੋਰਸਮੈਂਟ) ਡਾ.
ਵਿਜੈ ਮਹੇਸ਼ੀ ਮੌਜੂਦ ਸਨ।