ਨਵਾਂਸ਼ਹਿਰ,14 ਦਸੰਬਰ : ਜਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਿਲ੍ਹਾ ਪੱਧਰੀ ਬਾਲ ਸਾਇੰਸ ਕਾਂਗਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਕਾਹਮਾ ਵਿਖੇ ਮਿਤੀ 15-12-2022 ਨੂੰ ਹੋਣ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਡਾ: ਕੁਲਤਰਨਜੀਤ ਸਿੰਘ ਅਤੇ ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਾਲ ਸਾਇੰਸ ਕਾਂਗਰਸ-2022-23 ਦਾ ਮੁੱਖ ਥੀਮ 'ਸਿਹਤ ਤੇ ਤੰਦਰੁਸਤੀ ਲਈ ਈਕੋਸਿਸਟਮ ਨੂੰ ਸਮਝਣਾ' ਹੈ ਅਤੇ ਪੰਜ ਸਬ-ਥੀਮ (1) ਆਪਣੇ ਵਾਤਾਵਰਣ ਨੂੰ ਸਮਝੋ' (2) ਸਿਹਤ,ਪੋਸ਼ਣ,ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ (3) ਵਾਤਾਵਰਣ ਤੇ ਸਿਹਤ ਲਈ ਸਮਾਜਿਕ ਤੇ ਸੱਭਿਆਚਾਰਕ ਅਭਿਆਸ (4) ਸਵੈ ਨਿਰਭਰਤਾ ਲਈ ਈਕੋਸਿਸਟਮ ਆਧਾਰਿਤ ਪਹੁੰਚ (5) ਈਕੋਸਿਸਟਮ ਅਤੇ ਸਿਹਤ ਲਈ ਤਕਨੀਕੀ ਨਵੀਨਤਾ ਹਨ। ਜਿਲ੍ਹਾ ਪੱਧਰੀ ਬਾਲ ਸਾਇੰਸ ਕਾਂਗਰਸ ਦਾ ਆਯੋਜਨ ਕਰਨ ਲਈ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਹੈ। ਨੋਡਲ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਦੋ ਵਰਗ ਭਾਗ ਲੈਣਗੇ, 10-14 ਸਾਲ ਦੇ ਵਿਿਦਆਰਥੀਆਂ ਦਾ ਜੂਨੀਅਰ ਵਰਗ ਅਤੇ 15-17 ਦੀ ਉਮਰ ਦੇ ਵਿਿਦਆਰਥੀਆਂ ਦਾ ਸੀਨੀਅਰ ਵਰਗ। ਇਸ ਮੁਕਾਬਲੇ ਵਿੱਚ ਜਿਲ੍ਹੇ ਦੇ ਸਮੂਹ ਸਰਕਾਰੀ/ ਏਡਡ/ ਪ੍ਰਾਈਵੇਟ ਸਕੂਲ ਭਾਗ ਲੈਣਗੇ ਅਤੇ ਇਸਦਾ ਮੁਕੰਮਲ ਪ੍ਰਬੰਧ ਕਰ ਲਿਆ ਗਿਆ ਹੈ।