ਸਵੈ-ਇਛੁੱਕਤਾ ਨਾਲ ਰਿਟਰਨਾਂ ਨਾ ਭਰਨ ਵਾਲਿਆਂ ਦੀ ਹੋਵੇਗੀ ਇੰਸਪੈਕਸ਼ਨ-ਹਰਪ੍ਰੀਤ ਸਿੰਘ
ਨਵਾਂਸ਼ਹਿਰ, 14 ਦਸੰਬਰ : ਰਾਜ ਕਰ (ਸਟੇਟ ਜੀ ਐਸ ਟੀ) ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਵਪਾਰੀਆਂ ਨੂੰ ਜੀ ਐਸ ਟੀ ਦੀਆਂ ਮਾਸਿਕ ਤੇ ਤਿਮਾਹੀ ਰਿਟਰਨਾਂ (ਜੀ ਐਸ ਟੀ ਆਰ 3 ਬੀ) ਸਮੇਂ ਸਿਰ ਭਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੈ-ਇਛੁੱਕਤਾ ਨਾਲ ਰਿਟਰਨਾਂ ਨਾ ਭਰਨ ਵਾਲਿਆਂ ਦੀਆਂ ਬਾਅਦ ਵਿੱਚ ਟੀਮ ਵੱਲੋਂ ਅਸੈਸਮੈਂਟ/ਇੰਸਪੈਕਸ਼ਨਾਂ ਕਰਨ 'ਤੇ ਉੁਨ੍ਹਾਂ ਨੂੰ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਸਹਾਇਕ ਕਮਿਸ਼ਨਰ (ਸਟੇਟ ਕਰ) ਹਰਪ੍ਰੀਤ ਸਿੰਘ ਅਨੁਸਾਰ ਕਰਾਂ ਤੋਂ ਇਕੱਤਰ ਹੋਇਆ ਮਾਲੀਆ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਵਰਤਿਆਂ ਜਾਂਦਾ ਹੋਣ ਕਰਕੇ, ਸਾਡੀ ਇਹ ਜ਼ਿੰਮੇਂਵਾਰੀ ਬਣਦੀ ਹੈ ਕਿ ਅਸੀਂ ਆਪਣੇ ਬਣਦੇ ਟੈਕਸ ਇਮਾਨਦਾਰੀ ਨਾਲ ਭਰੀਏ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ 'ਚ ਹੁਣ ਤੱਕ 5 ਕਰੋੜ ਰੁਪਏ ਤੋਂ ਵਧੇਰੇ ਦੀ ਟੈਕਸ/ਜੁਰਮਾਨਾ ਰਾਸ਼ੀ ਅਸੈਸਮੈਂਟ/ਸਕਰੂਟਨੀ/ਇੰਸਪੈਕਸ਼ਨ ਦੇ ਆਧਾਰ 'ਤੇ ਉਨ੍ਹਾਂ ਵਪਾਰੀਆਂ ਵੱਲ ਕੱਢੀ ਗਈ ਹੈ, ਜਿਨ੍ਹਾਂ ਨੇ ਆਪਣੀਆਂ ਮਾਸਿਕ/ਤਿਮਾਹੀ ਜੀ ਐਸ ਟੀ ਆਰ-3 ਬੀ ਰਿਟਰਨਾਂ ਨਹੀਂ ਭਰੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਮਾਲੀਆ ਇਕੱਤਰ ਕਰਨ ਦੀ ਪਾਰਦਰਸ਼ੀ ਨੀਤੀ ਅਨੁਸਾਰ ਜਿਹੜੇ ਵਪਾਰੀ ਰਾਜ ਕਰ ਅਧੀਨ ਬਣਦਾ ਮਾਲੀਆ ਜਮ੍ਹਾਂ ਕਰਵਾਉਣ 'ਚ ਸਹਿਯੋਗ ਨਹੀਂ ਦੇਣਗੇ, ਉਨ੍ਹਾਂ ਖਿਲਾਫ਼ ਜੀ ਐਸ ਟੀ ਐਕਟ-2017 ਅਧੀਨ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਜ਼ਿਲ੍ਹੇ ਦੇ ਵਪਾਰੀਆਂ ਨਾਲ ਮੀਟਿੰਗ ਕਰਕੇ ਰਾਜ ਕਰ ਦਾ ਮਾਲੀਆ ਸਮੇਂ ਸਿਰ ਜਮ੍ਹਾਂ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦੇ ਹੱਲ ਲਈ ਪਹਿਲ ਕੀਤੀ ਸੀ ਅਤੇ ਹੁਣ ਵੀ ਉਨ੍ਹਾਂ ਦਾ ਦਫ਼ਤਰ ਵਪਾਰੀਆਂ ਦੀ ਹਰ ਤਰ੍ਹਾਂ ਦੀ ਮੁਸ਼ਕਿਲ ਦੇ ਹੱਲ ਲਈ ਵਚਨਬੱਧ ਹੈ। ਪਰ ਉਨ੍ਹਾਂ ਨੂੰ ਟੈਕਸ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣਾ ਪਵੇਗਾ ਤਾਂ ਜੋ ਉਹ ਜੁਰਮਾਨੇ ਤੋਂ ਬਚ ਸਕਣ।