ਨਵਾਂਸ਼ਹਿਰ ਚ ਹਫ਼ਤਾਵਾਰੀ ਔਰਗੈਨਿਕ ਮੰਡੀ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ

ਨਵਾਂਸ਼ਹਿਰ, 15 ਦਸੰਬਰ : ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੁਦਰਤੀ ਅਤੇ ਜੈਵਿਕ
ਖੇਤੀ ਅਧੀਨ ਰਕਬਾ ਵਧਾਉਣ ਨੂੰ ਲੈ ਕੇ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ
ਪੰਜਾਬ ਐਗਰੋ ਦੇ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਇਹ
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੁਪਰਵਾਈਜ਼ਰ (ਪੰਜਾਬ ਐਗਰੋ) ਸਤਵਿੰਦਰ ਸਿੰਘ ਪੈਲ਼ੀ ਨੇ
ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਿਛਲੇ 5 ਸਾਲਾਂ ਤੋਂ ਪੰਜਾਬ ਐਗਰੀ
ਐਕਸਪੋਰਟ (ਪੰਜਾਬ ਐਗਰੋ) ਵੱਲੋਂ ਪ੍ਰਮਾਣਿਤ ਜੈਵਿਕ/ਔਰਗੈਨਿਕ ਖੇਤੀ ਕਰਵਾਈ ਜਾ ਰਹੀ
ਹੈ। ਕੀੜੇਮਾਰ ਜ਼ਹਿਰਾਂ ਤੇ ਨਦੀਨਨਾਸ਼ਕਾਂ ਰਹਿਤ ਖੇਤੀ ਨੂੰ ਹੋਰ ਹੁਲਾਰਾ ਦੇਣ ਲਈ
ਜਿੱਥੇ ਨਿਗਮ ਵੱਲੋਂ ਪ੍ਰਮਾਣਿਕਤਾ ਸੁਵਿਧਾ ਮੁਫ਼ਤ ਦਿੱਤੀ ਜਾ ਰਹੀ ਹੈ ਉੱਥੇ ਹੀ ਹੁਣ
ਕਿਸਾਨ ਤੋਂ ਸਿੱਧਾ ਖਪਤਕਾਰ ਤੱਕ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਵੀ ਨਿਗਮ ਵੱਲੋਂ
ਮੰਡੀਕਰਨ ਦਾ ਪ੍ਰਬੰਧ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇਸ ਖੇਤੀ
ਨਾਲ ਮਿੱਟੀ ਤੇ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਇਆ ਜਾਂਦਾ ਹੈ, ਉੱਥੇ ਦੂਜੇ ਪਾਸੇ
ਖਪਤਕਾਰਾਂ ਨੂੰ ਵੀ ਸ਼ੁੱਧ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਤਾਜ਼ੀਆ ਸਬਜੀਆਂ ਅਤੇ ਹੋਰ
ਬਣੇ ਉਤਪਾਦ ਮਿਲਣਗੇ। ਇਹ ਮੰਡੀ ਹਰ ਐਤਵਾਰ ਪੰਜਾਬ ਐਗਰੋ ਦੇ ਜ਼ਿਲ੍ਹਾ ਦਫ਼ਤਰ ਵਿਖੇ
ਸਵੇਰੇ 11.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਲੱਗੇਗੀ, ਜਿਸਦੀ ਸ਼ੁਰੂਆਤ ਮਿਤੀ 18
ਦਸੰਬਰ ਤੋਂ ਕੀਤੀ ਜਾ ਰਹੀ ਹੈ।। ਇਸੇ ਮੀਟਿੰਗ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਦੇ ਜੈਵਿਕ ਕਿਸਾਨ ਬਲਜੀਤ ਸਿੰਘ ਕੰਗ, ਸਤਨਾਮ ਸਿੰਘ ਕਿਸ਼ਨਪੁਰਾ, ਚਰਨਜੀਤ ਕੌਰ ਬੈਂਸ
ਆਦਿ ਜੋ ਕਿ ਪੰਜਾਬ ਐਗਰੀ ਐਕਸਪੋਰਟ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਵੀ ਮੌਜੂਦ
ਸਨ