ਅੰਮ੍ਰਿਤਸਰ 4 ਦਸੰਬਰ : - ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ
ਜੀ ਵਲੋਂ ਮਿਤੀ 03/12/2022 ਅਤੇ 04/12/2022 ਨੂੰ ਸਪੈਸ਼ਲ ਸਰਸਰੀ ਸੁਧਾਈ ਲਈ ਪੰਜਾਬ
ਰਾਜ ਵਿੱਚ ਜੋ ਸਪੈਸ਼ਲ ਕੈਂਪ ਲਗਾਉਣ ਲਈ ਹਦਾਇਤ ਕੀਤੀ ਗਈ ਸੀ, ਉਨ੍ਹਾਂ ਮਿਤੀਆਂ ਦੌਰਾਨ
ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਵਧੀਕ ਮੁੱਖ ਪ੍ਰਸ਼ਾਸਕ,
ਅੰਮ੍ਰਿਤਸਰ ਵਿਕਾਸ ਅਥਾਰਿਟੀ, ਅੰਮ੍ਰਿਤਸਰ ਡਾ. ਰਜਤ ਓਬਰਾਏ ਵਲੋਂ ਪੋਲਿੰਗ ਸਟੇਸ਼ਨ
ਉਪਰ ਬੀ.ਐਲ.ਓਜ਼ ਦੀ ਹਾਜਰੀ ਚੈਕ ਕੀਤੀ ਗਈ ਅਤੇ ਚੈਕਿੰਗ ਦੌਰਾਨ ਉਨ੍ਹਾਂ ਵਲੋਂ
ਬੀ.ਐਲ.ਓਜ਼ ਨੂੰ 18-19 ਸਾਲ ਦੇ ਵੱਧ ਤੋਂ ਵੱਧ ਨਵਯੁਵਕ ਵੋਟਰਾਂ ਦੀਆਂ ਵੋਟਾਂ ਬਣਾਉਣ
ਲਈ ਫਾਰਮ ਨੰ. 6 ਪੁਰ ਕਰਨ ਦੀ ਹਦਾਇਤ ਕੀਤੀ ਅਤੇ ਵੋਟਾ ਨੂੰ ਆਧਾਰ ਕਾਰਡ ਨਾਲ ਲਿੰਕ
ਕਰਨ ਲਈ ਫਾਰਮ ਨੰ. 6ਬੀ ਵੱਧ ਤੋਂ ਵੱਧ ਪੁਰ ਕਰਨ ਦੀ ਹਦਾਇਤ ਕੀਤੀ ਗਈ । ਇਸ ਦੇ ਨਾਲ
ਹੀ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉੱਤਰੀ ਦੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ
ਅਫਸਰ-1-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2 ਸ਼੍ਰੀਮਤੀ ਅੰਜਲੀ ਸਿੰਘ ਜੀ
ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-2-ਕਮ-ਜਨਰਲ ਮੈਨੇਂਜਰ, ਪੰਜਾਬ ਰੋਡਵੇਜ
ਅੰਮ੍ਰਿਤਸਰ-2 ਸ਼੍ਰੀ ਹਰਬਿੰਦਰ ਸਿੰਘ ਗਿੱਲ ਅਤੇ ਐਡਿਸ਼ਨਲ ਚੋਣਕਾਰ ਰਜਿਸਟ੍ਰੇਸ਼ਨ
ਅਫਸਰ-3-ਕਮ-ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ), ਅੰਮ੍ਰਿਤਸਰ ਸ਼੍ਰੀ ਰਜੇਸ਼ ਸ਼ਰਮਾਂ ਜੀ
ਵੱਲੋਂ ਵੀ ਵੱਖ- ਵੱਖ ਪੋਲਿੰਗ ਸਟੇਸ਼ਨ ਤੇ ਬੀ.ਐਲ.ਓ ਦੀ ਹਾਜਰੀ ਚੈੱਕ ਕੀਤੀ ਗਈ । ਇਸ
ਦੇ ਨਾਲ ਪੁਰਾਣੇ ਵੋਟਰਾਂ ਦੀ ਕਿਸੇ ਤਰ੍ਹਾ ਦੀ ਦਰੁੱਸਤੀ ਵਾਸਤੇ ਫਾਰਮ ਨੰ. 8 ਅਤੇ ਵੋਟ
ਕਟਵਾਉਣ ਲਈ ਫਾਰਮ ਨੰ. 7 ਵੀ ਭਰੇ ਜਾ ਸਕਦੇ ਹਨ । ਇਹ ਫਾਰਮ ਆਮ ਨਾਗਰਿਕਾਂ ਵੱਲੋ
ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ਜਾਂ ਵੋਟਰ ਹੈਲਪਲਾਈਨ ਐਪ (Voter
Helpline App) ਤੇ ਭਰਿਆ ਜਾ ਸਕਦਾ ਹੈ । ਇਸ ਸਬੰਧ ਵਿੱਚ ਉਨ੍ਹਾਂ ਵੱਲੋ ਵੱਖ-ਵੱਖ
ਫਾਰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਵੇਂ ਵੋਟਰ ਆਪਣਾ E-Epic ਵੀ
ਡਾਊਨਲੋਡ ਕਰ ਸਕਦੇ ਹਨ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ਜਾਂ ਵੋਟਰ
ਹੈਲਪਲਾਈਨ ਐਪ (Voter Helpline App) ਘਰੇ ਬੈਠੇ ਹੀ ਆਪਣਾ ਵੋਟਰ ਕਾਰਡ ਅਪਲਾਈ ਕੀਤਾ
ਜਾ ਸਕਦਾ ਹੈ । ਇਸ ਦੌਰਾਨ ਵਿਧਾਨ ਸਭਾ ਚੋਣ ਹਲਕੇ ਦੇ ਚੋਣ ਕਾਨੂੰਗੋ ਸ਼੍ਰੀ ਵਰਿੰਦਰ
ਕੁਮਾਰ ਸ਼ਰਮਾ ਅਤੇ ਚੈਕਿੰਗ ਦੌਰਾਨ ਪੋਲਿੰਗ ਸਟੇਸ਼ਨ ਤੇ ਬੀ.ਐਲ.ਓਜ਼ ਅਤੇ ਸੈਕਟਰ ਅਫਸਰ
ਹਾਜਰ ਰਹੇ ।