​ਗਰਭਵਤੀ ਮਾਤਾਵਾਂ ਨੂੰ ਤਿੰਨ ਕਿਸ਼ਤਾਂ ਵਿਚ ਮਿਲਦੀ ਹੈ 5 ਹਜ਼ਾਰ ਰੁਪਏ ਦੀ ਰਾਸ਼ੀ- ਕੁਲਦੀਪ ਕੌਰ

ਪੋਸਣ ਅਭਿਆਨ ਚਲਾਇਆ ਜਾ ਰਿਹਾ ਹੈ 1 ਸਤੰਬਰ ਤੋਂ 30 ਸਤੰਬਰ ਤਕ
ਅੰਮ੍ਰਿਤਸਰ 8 ਸਤੰਬਰ 2022: -ਭਾਰਤ ਸਰਕਾਰ ਵੱਲੋਂ 1 ਸਤੰਬਰ ਤੋਂ 30 ਸਤੰਬਰ ਤਕ ਪੋਸਣ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਅਧੀਨ ਬਲਾਕ ਅਟਾਰੀ ਦੇ ਸਾਰੇ ਪਿੰਡਾਂ ਵਿੱਚ ਆਂਗਨਵਾੜੀ ਸੈਂਟਰਵਿੱਚ ਪੋਸਣ ਸਬੰਧੀ ਜਾਗਰੁਕਤਾ ਪੈਦਾ ਕੀਤੀ ਜਾ ਰਹੀ ਹੈ। ਇਸ ਲੜੀ ਅਧੀਨ ਪਿੰਡ ਕੋਟਲੀ ਨਕੀਰ ਖਾਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਆਂਗਨਵਾੜੀ ਸੈਂਟਰ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਇੱਕ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਵਿੱਚ ਪਿੰਡ ਦੀਆਂ ਗਰਭਵਤੀ ਮਾਵਾਂ, ਨਰਸਿੰਗ ਮਾਵਾਂ, ਸਕੂਲ ਦੀਆਂ ਬੱਚੀਆਂ, ਅਤੇ ਪਿੰਡ ਵਾਸੀਆਂ ਨੂੰ ਪੋਸਣ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਦੱਸਿਆ ਗਿਆ । ਇਸ ਮੌਕੇ ਤੇ ਸੀਡੀਪੀਓ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕੀ ਜੇ ਗਰਭਵਤੀ ਮਾਤਾ ਅਤੇ ਨਰਸਿੰਗ ਮਾਤਾ ਸੰਤੁਲਿਤ ਭੋਜਨ ਲੈਣਗੀਆਂ ਤਾਂ ਬੋਨਾਪਨ, ਘੱਟ ਭਾਰ ਅਤੇ ਦੁਰਬਲਾਪਨ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਬਲਾਕ ਅਟਾਰੀ ਵਿੱਚ  ਹੁਣ ਤੱਕ  ਬਾਰਾਂ ਸੌ ਤੋਂ ਵੱਧ ਮਹਿਲਾਵਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ। ਇਸ ਸਮੇਂ ਕੈਂਪ ਵਿੱਚ ਆਈਆਂ ਗਰਭਵਤੀ ਮਾਵਾਂ ਅਤੇ ਨਰਸਿੰਗ ਮਾਵਾਂ ਦੇ ਫਾਰਮ ਵੀ ਭਰੇ ਗਏ। ਇਸ ਮੌਕੇ ਤੇ ਸੁਪਰਵਾਈਜਰ ਸਰਨਜੀਤ ਕੌਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਪਹਿਲੇ ਜੀਵਤ ਬੱਚੇ ਦੇ ਜਨਮ ਦੌਰਾਨ ਗਰਭਵਤੀ ਮਾਤਾ ਨੂੰ ਤਿੰਨ ਕਿਸਤਾ ਵਿੱਚ 5000 ਰੁਪਏ ਦੀ ਰਾਸ਼ੀ ਮਿਲਦੀ ਹੈ। ਪ੍ਰੰਤੂ ਇਹ ਰਾਸ਼ੀ ਪ੍ਰਾਪਤ ਕਰਨ ਲਈ ਗਰਭਵਤੀ ਮਾਵਾਂ ਅਤੇ ਨਰਸਿੰਗ ਮਾਵਾਂ ਨੂੰ ਕੁੱਝ ਜਰੂਰੀ ਸਰਤਾਂ ਪੂਰੀਆਂ ਕਰਨ ਉਪਰੰਤ ਹੀ ਲਾਭ ਮਿਲ ਸਕਦਾ ਹੈ। ਇਸ ਤੋ ਇਲਾਵਾ ਇਸ ਮੌਕੇ ਤੇ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ ਗਈ। ਸਾਰੇ ਪਿੰਡਾਂ ਦੀਆਂ ਆਂਗਨਵਾੜੀ ਵਰਕਰਾਂ ਵੱਲੋਂਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤਾਂ ਕਿ ਇਕ ਸਵਸਥ ਸਮਾਜ ਦੀ ਸਿਰਜਣਾ ਕੀਤੀ ਜਾ  ਸਕੇ। ਇਸ ਕੈਂਪ ਦੌਰਾਨ ਸਾਬਕਾ ਸਰਪੰਚ ਸੁਰਿੰਦਰ ਕੌਰ ਪੰਚਾਇਤ ਮੈਂਬਰ ਜਗਤਾਰ ਸਿੰਘ ਤੇ ਕੁਲਦੀਪ ਸਿੰਘ, ਸਕੂਲ ਦੇ ਅਧਿਆਪਕ ਮੈਡਮ ਨਵਦੀਪ ਕੌਰ, ਮੈਡਮ ਸੀਮਾ, ਮੈਡਮ ਜਗਰੂਪ ਕੌਰ ਆਗਨਵਾੜੀ ਵਰਕਰ ਰਾਜਵਿੰਦਰ ਕੌਰ, ਪਰਮਜੀਤ ਕੌਰ , ਗੁਰਸਰਨਜੀਤ ਕੌਰ , ਸੰਤੋਸ , ਰਾਜਬੀਰ ਕੌਰ ਅਤੇ ਆਂਗਨਵਾੜੀ ਹੈਲਪਰ ਗੁਰਮੀਤ ਕੌਰ ਸੰਦੀਪ ਕੌਰ ਮੌਜੂਦ ਸਨ।