ਗੁਰਮਤਿ ਸੰਗੀਤ ਅਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਖ਼ਾਲਸਾ ਪੰਥ ਵੱਡੀ ਸ਼ਖ਼ਸੀਅਤ ਤੋਂ ਹੋਇਆ ਵਾਂਝਾ : ਪ੍ਰੋ. ਬਡੂੰਗਰ

ਪਟਿਆਲਾ   3 ਜਨਵਰੀ : -ਗੁਰਮਤਿ ਸੰਗੀਤ ਅਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ  ਪਦਮਸ੍ਰੀ ਕਰਤਾਰ ਸਿੰਘ ਉਸ ਨੇ ਆਪਣੀ ਸਾਰੀ ਉਮਰ ਗੁਰਮਤਿ ਸੰਗੀਤ ਦੇ ਲੇਖੇ ਲਾਈ   ਤੇ ਉਹ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਚੇਅਰਮੈਨ ਵਜੋਂ  ਸੇਵਾਵਾਂ ਨਿਭਾ ਰਹੇ ਸਨ  । ਉਨ੍ਹਾਂ ਕਿਹਾ ਕਿ ਸੰਗੀਤ ਆਚਾਰੀਆ ਕਰਤਾਰ ਸਿੰਘ ਵੱਲੋਂ ਪੁਰਾਤਨ ਕੀਰਤਨ ਸ਼ੈਲੀ ਰਾਹੀਂ ਹਜ਼ਾਰਾਂ ਰਾਗੀ ਸਿੰਘਾਂ  ਦੇ ਜਥਿਆਂ ਨੂੰ ਕੀਰਤਨ ਦੀ ਸਿਖਲਾਈ ਦੇਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ  । ਪ੍ਰੋ ਬਡੂੰਗਰ ਨੇ ਕਿਹਾ ਕਿ ਸੰਗੀਤ ਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ  ਖ਼ਾਲਸਾ ਪੰਥ ਬਹੁਤ ਵੱਡੀ  ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ  ।