ਸੈਲਫੀ ਪੁਆਇੰਟ ਨਾਲ ਵੋਟਰ ਜਾਗਰੂਕਤਾ ਵਿੱਚ ਆਈ ਤੇਜ਼ੀ



ਨਵਾਂਸ਼ਹਿਰ, 5 ਜਨਵਰੀ : ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਡਾ. ਬਲਜਿੰਦਰ ਸਿੰਘ ਢਿੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-47 ਨਵਾਂਸ਼ਹਿਰ ਦੀ ਅਗਵਾਈ ਵਿੱਚ ਸਵੀਪ ਟੀਮ ਵੱਲੋਂ ਸੁਵਿਧਾ ਸੈਂਟਰ ਨਵਾਂਸ਼ਹਿਰ ਵਿਖੇ ਸੈਲਫੀ ਪੁਆਇੰਟ ਤੇ ਈ.ਵੀ.ਐਮ. ਦਾ ਵੋਟਰ ਜਾਗਰੂਕਤਾ ਹਿੱਤ ਪ੍ਰਦਰਸ਼ਨ ਕੀਤਾ ਗਿਆ। ਇਸ ਟੀਮ ਦੇ ਇੰਚਾਰਜ ਸੁਰਜੀਤ ਮਝੂਰ ਅਤੇ ਜਗਤ ਰਾਮ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਨੇ ਸੁਵਿਧਾ ਸੈਂਟਰ 'ਤੇ ਆਉਣ ਵਾਲੇ ਲੋਕਾਂ ਨੂੰ ਈ.ਵੀ.ਐਮ ਦੀ ਭਰੋਸੇਯੋਗਤਾ ਅਤੇ ਵੋਟ ਪਾਉਣ ਦੇ ਸਹੀ ਤਰੀਕੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਮ ਲੋਕਾਂ ਨੂੰ ਵਿਧਾਨ ਸਭਾ ਚੋਣਾ ਵਿੱਚ ਵੋਟ ਦੇ ਹੱਕ ਦੀ ਵੱਧ ਤੋਂ  ਵੱਧ ਵਰਤੋਂ ਕਰਨ ਸਬੰਧੀ, ਬਿਨਾਂ ਕਿਸੇ ਡਰ, ਪਾਰਟੀ ਪੱਧਰ, ਜਾਤ, ਧਰਮ ਤੋਂ ਉਪਰ ਉੱਠ ਕੇ ਵੋਟ ਪਾਉਣ ਸਬੰਧੀ ਜਾਗਰੂਕ ਕੀਤਾ ਗਿਆ।  ਇਸ ਮੌਕੇ ਰਣਜੀਤ ਸਿੰਘ ਚੋਣ ਇੰਚਾਰਜ, ਜਤਿੰਦਰ ਕੁਮਾਰ, ਸ਼ਾਮ ਲਾਲ, ਲਵਜੀਤ,  ਇੰਦਰਪਾਲ ਸਿੰਘ, ਅਨੁਰਾਧਾ, ਲਖਵੀਰ ਸਿੰਘ ਅਤੇ ਸੁਵਿਧਾ ਸੈਂਟਰ ਦੇ ਇੰਚਾਰਜ ਤਰਵਿੰਦਰ ਸਿੰਘ, ਰਾਕੇਸ਼ ਸਮੇਤ ਸਾਰਾ ਸਟਾਫ ਅਤੇ ਸੁਵਿਧਾ ਸੈਂਟਰ ਵਿਖੇ ਵੱਖ ਵੱਖ ਕੰਮਾਂ ਹਿੱਤ ਆਏ ਲੋਕ ਹਾਜ਼ਰ ਸਨ।