ਇੰਨੋਡਰ ਥਾਂਵਾਂ ’ਤੇ ਇਕੱਠ ਦੀ ਸੀਮਾ 50 ਅਤੇ ਆਊਟਡੋਰ ਥਾਂਵਾਂ ’ਤੇ ਵੱਧੋ-ਵੱਧ ਸੀਮਾ 100 ਨਿਰਧਾਰਿਤ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਪਾਬੰਦੀਆਂ 'ਚ 25 ਜਨਵਰੀ ਤੱਕ ਵਾਧਾ

ਨਵਾਂਸ਼ਹਿਰ, 16 ਜਨਵਰੀ :
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਪ੍ਰਾਪਤ ਨਵੀਂਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿੱਚ, ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਜਾਰੀ ਆਪਣੇ 31 ਦਸੰਬਰ, 2021 ਅਤੇ 4 ਜਨਵਰੀ, 2022 ਦੇ ਹੁਕਮਾਂ ਨੂੰ 15 ਜਨਵਰੀ ਤੋਂ 25 ਜਨਵਰੀ, 2022 ਤੱਕ ਵਧਾ ਦਿੱਤਾ ਹੈ। 
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਨ੍ਹਾਂ ਤਾਜ਼ਾ ਹੁਕਮਾਂ ਅਨੁਸਾਰ ਕੋਵਿਡ ਸਾਵਧਾਨੀਆਂ ਦੀ ਪਾਲਣਾ ਦੀ ਸ਼ਰਤ 'ਤੇ ਇੰਨਡੋਰ ਹਾਲਾਂ ਵਿੱਚ 50 ਤੋਂ ਜ਼ਿਆਦਾ ਅਤੇ ਆਊਟਡੋਰ ਥਾਂਵਾਂ 'ਤੇ 100 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠ 'ਤੇ ਪਾਬੰਦੀ ਹੋਵੇਗੀ।  
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਸਬੰਧਤ ਧਾਰਾਵਾਂ ਅਧੀਨ ਕਾਨੂੰਨੀ ਕਾਰਵਾਈ ਅਤੇ ਆਈ ਪੀ ਸੀ ਦੀ ਧਾਰਾ 188 ਅਧੀਨ ਸਜ਼ਾਯੋਗ ਹੋਵੇਗੀ।