208 'ਵਲਨਰਏਬਲ' ਚੋਣ ਬੂਥਾਂ 'ਤੇ ਵੈਬਕਾਸਟਿੰਗ ਤੋਂ ਇਲਾਵਾ ਮਾਈਕ੍ਰੋ ਅਬਜ਼ਰਵਰ ਅਤੇ ਅਰਧ ਸੈਨਿਕ ਬਲ ਤਾਇਨਾਤ ਰਹਿਣਗੇ
ਨਵਾਂਸ਼ਹਿਰ, 19 ਜਨਵਰੀ :- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਾਰੇ 614 ਚੋਣ ਬੂਥਾਂ 'ਤੇ ਵਿਧਾਨ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਤੀਸਰੀ ਅੱਖ ਰਾਹੀਂ ਨਿਗਰਾਨੀ ਰੱਖਣ ਲਈ ਲਾਈਵ ਸਟ੍ਰੀਮਿੰਗ (ਵੈਬ ਕਾਸਟਿੰਗ) ਦਾ ਪ੍ਰਬੰਧ ਕੀਤਾ ਜਾਵੇਗਾ। ਇਸੇ ਤਰ੍ਹਾਂ ਸਾਰੇ 208 'ਵਲਨਰਏਬਲ' ਚੋਣ ਬੂਥਾਂ 'ਤੇ ਮਾਈਕਰੋ ਆਬਜ਼ਰਵਰ ਅਤੇ ਅਰਧ ਸੈਨਿਕ ਬਲ, ਵੈਬਕਾਸਟਿੰਗ ਤੋਂ ਇਲਾਵਾ ਤਾਇਨਾਤ ਕੀਤੇ ਜਾਣਗੇ। ਦੇਰ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਐਸ ਕਰੁਨਾ ਰਾਜੂ ਨਾਲ ਜ਼ਿਲ੍ਹੇ 'ਚ ਚੋਣ ਪ੍ਰਬੰਧਾਂ ਸਬੰਧੀ ਵੀਡਿਓ ਕਾਨਫ੍ਰੰਸਿੰਗ ਕਰਨ ਉਪਰੰਤ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 614 ਪੋਲਿੰਗ ਬੂਥ ਹਨ ਜਿਨ੍ਹਾਂ ਵਿੱਚ ਬੰਗਾ ਵਿੱਚ 200, ਨਵਾਂਸ਼ਹਿਰ ਵਿੱਚ 217 ਅਤੇ ਬਲਾਚੌਰ ਹਲਕੇ ਵਿੱਚ 197 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 614 ਪੋਲਿੰਗ ਸਟੇਸ਼ਨਾਂ 'ਤੇ ਲਾਈਵ ਸਟ੍ਰੀਮਿੰਗ ਹੋਵੇਗੀ, ਜਿਸ ਰਾਹੀਂ ਪ੍ਰਸ਼ਾਸਨ ਕਤਾਰਾਂ 'ਚ ਖੜ੍ਹੇ ਵੋਟਰਾਂ ਦੀ ਗਿਣਤੀ 'ਤੇ ਨਜ਼ਰ ਰੱਖੇਗਾ, ਸਹੀ ਸਮੇਂ 'ਚ ਪੋਲਿੰਗ ਪ੍ਰਕਿਰਿਆ ਅਤੇ ਕੰਟਰੋਲ ਰੂਮ ਰਾਹੀਂ ਸਮੁੱਚੀ ਪੋਲਿੰਗ ਪ੍ਰਕਿਰਿਆ 'ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ 614 ਸੁਰੱਖਿਅਤ ਪੋਲਿੰਗ ਸਟੇਸ਼ਨਾਂ ਤੋਂ ਵਿਜ਼ੂਅਲ ਦੇ ਨਿਰੰਤਰ ਪ੍ਰਸਾਰਣ ਨੂੰ ਯਕੀਨੀ ਬਣਾਉਣ ਲਈ ਹਾਈ-ਸਪੀਡ ਇੰਟਰਨੈਟ ਨਾਲ ਉੱਚ-ਰੈਜ਼ੋਲਿਊਸ਼ਨ ਵੈਬਕੈਮ ਜੁੜੇ ਹੋਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਦੇ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਵੀ ਹੋਵੇਗੀ, ਜਿਸ ਲਈ ਤਿੰਨਾਂ ਹਲਕਿਆਂ ਦੇ 208 'ਵਲਨਰਏਬਲ' ਪੋਲਿੰਗ ਸਟੇਸ਼ਨਾਂ 'ਤੇ ਸੀਏਪੀਐਫ ਦੇ ਨਾਲ ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਬੰਗਾ ਦੇ 79, ਨਵਾਂਸ਼ਹਿਰ ਦੇ 69 ਅਤੇ ਬਲਾਚੌਰ ਹਲਕੇ ਦੇ 60 ਸ਼ਾਮਲ ਹਨ। ਸ੍ਰੀ ਸਾਰੰਗਲ ਨੇ ਵਿਧਾਨ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਘ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਉਹ ਲੋਕਤੰਤਰ ਦੇ ਤਿਉਹਾਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਏ.ਡੀ.ਸੀਜ਼ ਜਸਬੀਰ ਸਿੰਘ, ਮੇਜਰ ਅਮਿਤ ਸਰੀਨ ਅਤੇ ਅਮਰਦੀਪ ਸਿੰਘ ਬੈਂਸ, ਐਸ.ਡੀ.ਐਮਜ਼ ਨਵਨੀਤ ਕੌਰ ਬੱਲ, ਦੀਪਕ ਰੋਹੇਲਾ, ਡਾ: ਬਲਜਿੰਦਰ ਸਿੰਘ ਢਿੱਲੋਂ ਅਤੇ ਏ.ਸੀ.(ਜੀ) ਦੀਪੰਕਰ ਗਰਗ ਆਦਿ ਹਾਜ਼ਰ ਸਨ।

ਫ਼ੋਟੋ ਕੈਪਸ਼ਨ: ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ, ਏ ਡੀ ਸੀਜ਼ ਅਤੇ ਐਸ ਡੀ ਐਮਜ਼ ਨਾਲ ਮੁੱਖ ਚੋਣ ਅਫ਼ਸਰ ਦੀ ਵੀਡਿਓ ਕਾਨਫ੍ਰੰਸਿੰਗ 'ਚ ਸ਼ਾਮਿਲ ਹੁੰਦੇ ਹੋਏ।