ਨਵਾਂਸ਼ਹਿਰ, 14 ਜਨਵਰੀ:- ਵਿਧਾਨ ਸਭਾ ਚੋਣ-2022 ਸਬੰਧੀ ਚੋਣ ਅਮਲ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਚੋਣਕਾਰ ਰਜਿਸਟ੍ਰੇਸ਼ਨ ਅਫਸਰ 047 ਨਵਾਂਸ਼ਹਿਰ ਕਮ-ਉਪ-ਮੰਡਲ ਮੈਜਿਸਟ੍ਰੇਟ ਡਾ. ਬਲਜਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ।
ਇਸ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਗਤੀਵਿਧੀਆਂ ਆਦਰਸ਼ ਚੋਣ ਜ਼ਾਬਤੇ ਅਤੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਨਿਰਧਾਰਿਤ ਕੀਤੇ ਗਏ ਨਿਯਮਾਂ ਦੇ ਤਹਿਤ ਹੀ ਕੀਤੀਆਂ ਜਾਣ ਤਾਂ ਜੋ ਚੋਣ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਅੱਗੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣ ਗਤੀਵਿਧੀਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਪ੍ਰਚਾਰ ਲਈ ਅਗਾਊਂ ਪ੍ਰਵਾਨਗੀਆਂ ਲਾਜ਼ਮੀ ਹਨ, 15 ਜਨਵਰੀ ਤੱਕ ਮੀਟਿੰਗਾਂ, ਰੈਲੀਆਂ ਆਦਿ 'ਤੇ ਪਾਬੰਦੀ ਹੈ। ਘਰ-ਘਰ ਪ੍ਰਚਾਰ ਦੌਰਾਨ ਵੱਧ ਤੋਂ ਵੱਧ 5 ਵਿਅਕਤੀ ਇਕੱਠੇ ਪ੍ਰਚਾਰ ਕਰਨ ਹਿੱਤ ਜਾ ਸਕਦੇ ਹਨ। ਉਮੀਦਵਾਰ ਦੀ ਚੋਣ ਖਰਚਾ ਹੱਦ 40 ਲੱਖ ਤੱਕ ਨਿਰਧਾਰਿਤ ਹੈ। ਕਿਸੇ ਧਾਰਮਿਕ ਸਥਾਨ ਤੋਂ ਚੋਣ ਪ੍ਰਚਾਰ ਨਾ ਕੀਤਾ ਜਾਵੇ ਅਤੇ ਨਾ ਹੀ ਧਰਮ, ਜਾਤੀ ਦੇ ਨਾਂ 'ਤੇ ਪ੍ਰਚਾਰ ਕੀਤਾ ਜਾਵੇ, ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਕਿਸੇ ਪ੍ਰਕਾਰ ਦਾ ਪ੍ਰਲੋਭਨ ਨਾ ਦਿੱਤਾ ਜਾਵੇ ਅਤੇ ਨਾ ਹੀ ਡਰਾਇਆ ਧਮਕਾਇਆ ਜਾਵੇ। ਉਮੀਦਵਾਰਾਂ ਵੱਲੋਂ ਵੋਟਰ ਸੂਚੀਆਂ ਪ੍ਰਾਪਤ ਕਰਕੇ ਚੈੱਕ ਕਰ ਲਈਆਂ ਜਾਣ। ਨਾਮਜ਼ਦਗੀ ਭਰਨ ਤੋਂ ਪਹਿਲਾ ਚੈੱਕ ਲਿਸਟ ਚੰਗੀ ਤਰ੍ਹਾਂ ਪੜ੍ਹ ਲਈ ਜਾਵੇ, ਮੀਟਿੰਗ ਵਿੱਚ ਹਾਜ਼ਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਨਿਯਮਾਂ ਸਬੰਧੀ ਦਸਤਾਵੇਜ਼ਾਂ ਦਾ ਕਿਤਾਬਚਾ (ਹੈੱਡ ਬੁੱਕ) ਵੀ ਦਿੱਤਾ ਗਿਆ।
ਮੀਟਿੰਗ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਰਬਿਲਾਸ ਬੱਧਣ (ਬਸਪਾ), ਮਹਿੰਦਰ ਸਿੰਘ (ਆਮ ਆਦਮੀ ਪਾਰਟੀ), ਮੁਕੇਸ਼ (ਕਾਂਗਰਸ ਪਾਰਟੀ), ਵਿਸ਼ਾਲ ਸ਼ਰਮਾ (ਭਾਰਤੀ ਜਨਤਾ ਪਾਰਟੀ) ਸ਼ਾਮਿਲ ਹੋਏ ਅਤੇ ਇਸ ਸਮੇਂ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ, ਪਵਨ ਕੁਮਾਰ ਨਾਇਬ ਤਹਿਸੀਲਦਾਰ ਡਾ. ਸੁਰਿੰਦਰਪਾਲ ਅਗਨੀਹੋਤਰੀ, ਰਣਜੀਤ ਸਿੰਘ ਇੰਚਾਰਜ ਚੋਣ ਦਫ਼ਤਰ, ਸੁਰਜੀਤ ਮਝੂਰ, ਜਗਤ ਰਾਮ, ਜਤਿੰਦਰ ਕੁਮਾਰ ਤੋਂ ਇਲਾਵਾ ਦਫਤਰ ਦੇ ਹੋਰ ਮੈਂਬਰ ਵੀ ਸ਼ਾਮਿਲ ਸਨ।