ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ’ਤੇ ਚੋਣ ਸਬੰਧੀ ਇਸ਼ਤਿਹਾਰ ਪਾਉਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਤੇ ਉਮੀਦਵਾਰ ਐਮ ਸੀ ਐਮ ਸੀ ਕਮੇਟੀ ਤੋਂ ਪੂਰਵ ਪ੍ਰਵਾਨਗੀ ਲੈਣ- ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਨਵਾਂਸ਼ਹਿਰ ਵਿਖੇ ਐਮ ਸੀ ਐਮ ਸੀ ਸੈਲ ਕਾਰਜਸ਼ੀਲ
ਨਵਾਂਸ਼ਹਿਰ, 17 ਜਨਵਰੀ:- ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਇੱਥੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਲਈ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਪਾਉਣ ਤੋਂ ਪਹਿਲਾਂ ਮੀਡੀਆ ਸਰਟੀਫਿਕੇਸ਼ਨ ਅਤੇ ਮਨੋਟਰਿੰਗ ਕਮੇਟੀ (ਐਮ ਸੀ ਐਮ ਸੀ) ਤੋਂ ਪੂਰਵ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਇਸ ਲਈ ਐਮ ਸੀ ਐਮ ਸੀ ਸੈਲ, ਕਮਰਾ ਨੰਬਰ 414 , ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨਵਾਂਸ਼ਹਿਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਟੀ ਵੀ ਚੈਨਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਵੀ ਸਿਆਸੀ ਇਸ਼ਤਿਹਾਰ ਚਲਾਉਣ ਤੋਂ ਪਹਿਲਾਂ ਸਬੰਧਤ ਵਿਅਕਤੀ ਕੋਲ ਉਸ ਦੀ ਸਟੇਟ ਜਾਂ ਜ਼ਿਲ੍ਹਾ ਪੱਧਰੀ ਐਮ ਸੀ ਐਮ ਸੀ ਪਾਸੋਂ ਜਾਰੀ ਸਰਟੀਫ਼ਿਕੇਸ਼ਨ ਦੀ ਕਾਪੀ ਜ਼ਰੂਰ ਜਾਂਚਣ।

ਉਨ੍ਹਾਂ ਦੱਸਿਆ ਕਿ ਸਟੇਟ ਪੱਧਰੀ ਐਮ ਐਮ ਸੀ ਮਾਨਤਾ ਪ੍ਰਾਪਤ ਅਤੇ ਰਜਿਸਟ੍ਰਡ ਪਾਰਟੀਆਂ ਵੱਲੋਂ ਇਲੈਕਟ੍ਰਾਨਿਕ ਮੀਡੀਆ/ਸੋਸ਼ਲ ਮੀਡੀਆ ਵਿੱਚ ਚਲਾਏ ਜਾਣ ਵਾਲੇ ਇਸ਼ਤਿਹਾਰ ਸਰਟੀਫ਼ਾਈ ਕਰਨ ਲਈ ਸਮਰੱਥ ਹੈ ਜਦ ਕਿ ਜ਼ਿਲ੍ਹਾ ਪੱਧਰੀ ਐਮ ਸੀ ਐਮ ਸੀ ਕਿਸੇ ਵਿਅਕਤੀ ਜਾਂ ਉਮੀਦਵਾਰ ਵੱਲੋਂ ਚਲਾਏ ਜਾਣ ਵਾਲੇ ਇਸ਼ਤਿਹਾਰ ਦੀ ਪ੍ਰਵਾਨਗੀ ਦੇਣ ਲਈ ਸਮਰੱਥ ਹੈ।

ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਵੱਲੋਂ ਇਲੈਕਟ੍ਰੋਨਿਕ ਮੀਡੀਆ, ਜਿਸ ਵਿਚ ਰੇਡੀਓ, ਟੀ ਵੀ, ਈ-ਪੇਪਰ, ਸਿਨੇਮਾ ਹਾਲ ਅਤੇ ਸੋਸ਼ਲ ਮੀਡੀਆ (ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਗੂਗਲ, ਯੂਟਿਊਬ ਆਦਿ), ਬਹੁ ਗਿਣਤੀ ਲੋਕਾਂ ਤੱਕ ਮੋਬਾਇਲ ਫ਼ੋਨ ਰਾਹੀਂ ਭੇਜੇ ਜਾਣ ਵਾਲੇ ਐਸ ਐਮ ਐਸ ਅਤੇ ਵਾਇਸ ਮੈਸੇਜਜ਼ ਆਦਿ ਸ਼ਾਮਿਲ ਹਨ, ਵਿਚ ਇਸ਼ਤਿਹਾਰ ਦੇਣ ਲਈ ਐਮ ਸੀ ਐਮ ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ) ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਲੈਕਟ੍ਰਾਨਿਕ ਮੀਡੀਆ ਤੋਂ ਇਲਾਵਾ ਆਊਟਰ ਥਾਂਵਾਂ 'ਤੇ ਆਡੀਓ-ਵਿਜ਼ੂਅਲ ਚੋਣ ਇਸ਼ਤਿਹਾਰ ਲਈ ਵੀ ਪ੍ਰਵਾਨਗੀ ਲਾਜ਼ਮੀ ਹੈ। ਕਮੇਟੀ ਇਸ ਇਸ਼ਤਿਹਾਰ ਦੀ ਜਿੱਥੇ ਸਕਰਪਿਟ ਵੇਖੇਗੀ, ਉਥੇ ਇਸ਼ਤਾਹਰ ਬਣਾਉਣ ਅਤੇ ਲਗਾਉਣ ਉਤੇ ਆਏ ਖਰਚੇ ਦੀ ਜਾਣਕਾਰੀ ਲੈ ਕੇ, ਇਹ ਆਗਿਆ ਦੇਵੇਗੀ। ਇਸ ਲਈ ਲਿਖਤੀ ਸਕਰਿਪਟ ਦੇ ਨਾਲ-ਨਾਲ ਨਿਰਧਾਰਿਤ ਅਰਜ਼ੀ ਫਾਰਮ ਵਿਚ ਤਿਆਰ ਇਸ਼ਤਿਹਾਰ ਦੀਆਂ 2 ਕਾਪੀਆਂ, ਜੇਕਰ ਆਡੀਓ-ਵੀਡੀਓ ਵੀ ਸ਼ਾਮਿਲ ਹੈ, ਉਹ ਵੀ ਪੂਰੀ ਤਰਾਂ ਤਿਆਰ ਕਰਕੇ ਦਿੱਤਾ ਜਾਵੇ। ਲਿਖਤੀ ਸਕਰਪਿਟ ਉਮੀਦਵਾਰ ਜਾਂ ਉਸ ਦੇ ਇਲੈਕਸ਼ਨ ਏਜੰਟ ਵੱਲੋਂ ਤਸਦੀਕ ਕੀਤੀ ਹੋਣੀ ਜ਼ਰੂਰੀ ਹੈ। ਉਕਤ ਪ੍ਰਵਾਨਗੀ ਲਈ 48 ਘੰਟੇ ਦੇ ਵਿੱਚ-ਵਿੱਚ ਜਾਰੀ ਕਰ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਦਾਰਾ ਉਮੀਦਵਾਰ ਦੀ ਲਿਖਤੀ ਆਗਿਆ ਅਤੇ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਇਸ਼ਤਹਾਰ ਲਗਾ ਦਿੰਦਾ ਹੈ ਤਾਂ ਉਸ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 171ਐਚ ਤਹਿਤ ਕਾਰਵਾਈ ਕੀਤੀ ਜਾ ਸਕੇਗੀ। ਇਸੇ ਤਰਾਂ ਚੋਣਾਂ ਵਾਲੇ ਦਿਨ ਅਤੇ ਚੋਣਾਂ ਤੋਂ ਇਕ ਦਿਨ ਪਹਿਲਾਂ ਪਿ੍ਰੰਟ ਮੀਡੀਆ ਵਿਚ ਵੀ ਲੱਗਣ ਵਾਲੇ ਇਸ਼ਤਹਾਰ ਵੀ ਉਕਤ ਕਮੇਟੀ ਤੋਂ ਪ੍ਰਵਾਨ ਕਰਵਾਉਣੇ ਜ਼ਰੂਰੀ ਹਨ। ਇਸੇ ਤਰ੍ਹਾਂ ਅਖ਼ਬਾਰਾਂ ਜਾਂ ਹੋਰ ਮਾਧਿਅਮਾਂ ਰਾਹੀਂ ਵੰਡੇ ਜਾਣ ਵਾਲੇ ਚੋਣ ਪੈਂਫ਼ਲੈਟ/ਪੋਸਟਰ ਵੀ ਜੇਕਰ ਪ੍ਰਕਾਸ਼ਕ/ਛਪਵਾਉਣ ਵਾਲੇ ਦੇ ਨਾਮ ਅਤੇ ਪਤੇ, ਛਾਪਣ ਵਾਲੀ ਪਿ੍ਰੰਟਿੰਗ ਪ੍ਰੈੱਸ ਦੇ ਨਾਮ ਅਤੇ ਪਤੇ ਅਤੇ ਛਪਣ ਗਿਣਤੀ ਤੋਂ ਬਿਨਾਂ ਪਾਏ ਗਏ ਤਾਂ ਉਸ ਮਾਮਲੇ ਵਿੱਚ ਵੀ ਉਕਤ ਧਾਰਾ ਅਧੀਨ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜੇਕਰ ਕੋਈ ਉਮੀਦਵਾਰ ਮੁੱਲ ਦੀ ਖਬਰ ਭਾਵ ਪੇਡ ਨਿਊਜ਼ ਕਿਸੇ ਵੀ ਮੀਡੀਆ ਵਿਚ ਲਗਵਾਉਂਦਾ ਜਾਂ ਛਪਾਉਂਦਾ ਹੈ ਤਾਂ ਉਕਤ ਉਮੀਦਵਾਰ ਦੇ ਚੋਣ ਖਰਚੇ ਵਿਚ ਇਸ ਖ਼ਬਰ ਦਾ ਖਰਚਾ ਸ਼ਾਮਿਲ ਕੀਤਾ ਜਾਵੇਗਾ।

ਪੇਡ ਨਿਊਜ਼ ਦੇ ਕੇਸ ਵਿਚ ਐਮ ਸੀ ਐਮ ਸੀ ਵੱਲੋਂ ਰਿਟਰਨਿੰਗ ਅਧਿਕਾਰੀ ਰਾਹੀਂ ਸਬੰਧਤ ਉਮੀਦਵਾਰ ਨੂੰ ਨੋਟਿਸ ਭੇਜਿਆ ਜਾਵੇਗਾ। ਜੇਕਰ ਉਮੀਦਵਾਰ ਨੇ ਉਸਦਾ ਜਵਾਬ 48 ਘੰਟਿਆਂ ਅੰਦਰ ਨਾ ਦਿੱਤਾ ਤਾਂ ਉਸ ਖ਼ਬਰ ਨੂੰ ਪੇਡ ਨਿਊਜ਼ ਮੰਨ ਲਿਆ ਜਾਵੇਗਾ। ਉਮੀਦਵਾਰ ਐਮ ਸੀ ਐਮ ਸੀ ਦੇ ਫ਼ੈਸਲੇ ਨੂੰ ਰਾਜ ਪੱਧਰੀ ਐਮ ਸੀ ਐਮ ਸੀ ਕਮੇਟੀ ਵਿਚ ਚੁਣੌਤੀ ਦੇ ਸਕਦਾ ਹੈ, ਜਿਨ੍ਹਾਂ ਕੋਲ ਫ਼ੈਸਲੇ ਲਈ 96 ਘੰਟਿਆਂ ਦਾ ਸਮਾਂ ਹੋਵੇਗਾ। ਉਮੀਦਵਾਰ ਸਟੇਟ ਐਮ ਸੀ ਐਮ ਸੀ ਦੇ ਫੈਸਲੇ ਵਿਰੁੱਧ ਚੋਣ ਕਮਿਸ਼ਨ ਆਫ ਇੰਡੀਆ ਕੋਲ ਵੀ 48 ਘੰਟਿਆਂ ਵਿਚ ਅਪੀਲ ਕਰਨ ਦਾ ਹੱਕਦਾਰ ਹੈ।