ਜ਼ਿਲ੍ਹੇ ਵਿੱਚ ਈ ਵੀ ਐਮ ਮਸ਼ੀਨਾਂ ਦੀ 'ਰੈਂਡੇਮਾਈਜ਼ੇਸ਼ਨ' 18 ਨੂੰ
ਮਸ਼ੀਨਾਂ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਇੰਤਾਜ਼ਾਮਾਤ ਬਾਰੇ ਕੀਤੀ ਮੀਟਿੰਗ
ਨਵਾਂਸ਼ਹਿਰ, 17 ਜਨਵਰੀ : -ਜ਼ਿਲ੍ਹੇ ਦੇ 614 ਚੋਣ ਬੂਥਾਂ 'ਚ ਵਰਤੀਆਂ ਜਾਣ ਵਾਲੀਆਂ ਈ ਵੀ ਐਮਜ਼/ਵੀ ਵੀ ਪੈਟ ਦੀ 'ਰੈਂਡੇਮਾਈਜ਼ੇਸ਼ਨ' ਪ੍ਰਕਿਰਿਆ 18 ਜਨਵਰੀ ਨੂੰ ਮੁਕੰਮਲ ਕਰਨ ਉਪਰੰਤ, ਇਨ੍ਹਾਂ ਨੂੰ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਸਟਰਾਂਗ ਰੂਮਜ਼ ਵਿੱਚ ਰੱਖਣ ਲਈ ਸੌਂਪ ਦਿੱਤਾ ਜਾਵੇਗਾ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਜ਼ਿਲ੍ਹੇ ਦੇ ਏ ਡੀ ਸੀਜ਼ ਅਤੇ ਰਿਟਰਨਿੰਗ ਅਫ਼ਸਰਾਂ ਨਾਲ ਮਸ਼ੀਨਾਂ ਦੀ ਸੁਰੱਖਿਆ ਸਬੰਧੀ ਕੀਤੇ ਜਾਣ ਵਾਲੇ ਇੰਤਾਜ਼ਾਮਾਤ ਦੀ ਸਮੀਖਿਆ ਕਰਨ ਉਪਰੰਤ ਕੀਤਾ। ਡਿਪਟੀ ਕਮਿਸ਼ਨਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਜਿਨ੍ਹਾਂ ਸਟਰਾਂਗ ਰੂਮਜ਼ ਵਿੱਚ ਇਨ੍ਹਾਂ ਮਸ਼ੀਨਾਂ ਨੂੰ ਰੱਖਿਆ ਜਾਣਾ ਹੈ, ਉੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਾਊਂ ਪ੍ਰਬੰਧ ਸੋਮਵਾਰ ਸ਼ਾਮ ਤੱਕ ਹੀ ਮੁਕੰਮਲ ਕਰ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਟਰਾਂਗ ਰੂਮਜ਼ ਨੂੰ ਦੋਹਰੇ ਦਰਵਾਜ਼ਿਆਂ ਵਾਲੇ ਮਜ਼ਬੂਤ ਤਾਲਿਆਂ ਨਾਲ ਲੈਸ, ਛੱਤ ਆਦਿ ਵਾਟਰ ਪਰੂਫ਼, ਅੰਦਰ ਮਸ਼ੀਨਾਂ ਰੱਖਣ ਤੋਂ ਬਾਅਦ ਬਿਜਲੀ ਸਪਲਾਈ 'ਡਿਸ-ਕੁਨੈਕਟ' ਰੱਖਣੀ ਯਕੀਨੀ ਬਣਾਉਣ ਤਾਂ ਜੋ ਸ਼ਾਰਟ ਸਰਟਕਟ ਨਾਲ ਨੁਕਸਾਨ ਦੀ ਗੁੰਜਾਇਸ਼ ਨਾ ਰਹੇ, ਲਈ ਚੌਕਸ ਕੀਤਾ। ਇਸ ਦੇ ਨਾਲ ਹੀ ਮਸ਼ੀਨਾਂ ਨੂੰ ਨਵਾਂਸ਼ਹਿਰ ਤੋਂ ਆਪਣੋ-ਆਪਣੇ ਹਲਕਿਆਂ ਨਾਲ ਸਬੰਧਤ ਸਟਰਾਂਗ ਰੂਮਜ਼ ਤੱਕ ਸੁਰੱਖਿਆ ਪਹੁੰਚਾਉਣ ਲਈ ਲੋੜੀਂਦੀ ਪੁਲਿਸ ਫ਼ੋਰਸ, ਸੀ ਸੀ ਟੀ ਵੀ ਅਤੇ ਜੀ ਪੀ ਐਸ ਪ੍ਰਣਾਲੀ ਨਾਲ ਲੈਸ ਵਾਹਨ ਦਾ ਪ੍ਰਬੰਧ ਕਰਨ ਲਈ ਵੀ ਕਿਹਾ।
ਸ੍ਰੀ ਸਾਰੰਗਲ ਨੇ ਸਟਰਾਂਗ ਰੂਮਜ਼ ਦੇ ਬਾਹਰ ਦੋਹਰੇ ਸੀ ਸੀ ਟੀ ਵੀ ਕੈਮਰੇ ਲਗਾਉਣ, ਉਨ੍ਹਾਂ ਦੀ ਲਾਈਵ ਤਸਵੀਰ ਸਿਆਸੀ ਪਾਰਟੀਆਂ ਅਤੇ ਸੁਰੱਖਿਆ ਬਲਾਂ ਨੂੰ ਦਿਖਾਉਣ ਲਈ ਟੀ ਵੀ ਸਕ੍ਰੀਨ ਦਾ ਵੀ ਇਨ੍ਹਾਂ ਸਟਰਾਂਗ ਰੂਮਜ਼ ਦੀ ਦੋ ਪੜਾਵੀ ਸੁਰੱਖਿਆ ਤੋਂ ਬਾਹਰ ਪ੍ਰਬੰਧ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸੀਲਡ ਸਟਰਾਂਗ ਰੂਮ ਦੇ ਬਾਹਰ ਤੱਕ ਆਉਣ ਵਾਲੇ ਲੋਕਾਂ 'ਤੇ ਨਜ਼ਰ ਲਈ, ਬਾਕਾਇਦਾ ਲਾਗ ਬੁੱਕ ਲਗਾ ਕੇ, ਉਸ ਵਿੱਚ ਐਂਟਰੀ ਪਾਉਣੀ ਯਕੀਨੀ ਬਣਾਉਣ ਲਈ ਵੀ ਕਿਹਾ।
ਇਸ ਦੇ ਨਾਲ ਹੀ ਜ਼ਿਲ੍ਹਾ ਚੋਣ ਅਫ਼ਸਰ ਨੇ ਰਿਟਰਨਿੰਗ ਅਫ਼ਸਰਾਂ ਨੂੰ ਇਨ੍ਹਾਂ ਸਾਰੇ ਪ੍ਰਬੰਧਾਂ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਸਰਟੀਫ਼ਿਕੇਟ ਵੀ ਅਗਾਊਂ ਰੂਪ 'ਚ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਚੋਣ ਅਮਲ ਨੂੰ ਨਿਰਪੱਖਤਾ ਅਤੇ ਸ਼ਾਂਤੀਪੂਰਣ ਢੰਗ ਨਾਲ ਨੇਪਰੇ ਚਾੜ੍ਹਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਢਲੀ ਜ਼ਿੰਮੇਂਵਾਰੀ ਹੈ ਅਤੇ ਇਸ ਵਿੱਚ ਕਿਸੇ ਵੀ ਪੱਧਰ 'ਤੇ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਅਮਲ ਸਬੰਧੀ ਸਮੂਹ ਰਿਟਰਨਿੰਗ ਅਫ਼ਸਰਾਂ ਦੀ ਇੱਕ ਵਿਸ਼ੇਸ਼ ਟ੍ਰੇਨਿੰਗ ਵੀ ਅਗਲੇ ਦਿਨਾਂ 'ਚ ਲਾਈ ਜਾਵੇਗੀ, ਜਿਸ ਵਿੱਚ ਨਾਮਜ਼ਦਗੀ ਸ਼ੁਰੂ ਹੋਣ ਤੋਂ ਲੈ ਕੇ ਪੜਤਾਲ, ਵਾਪਸੀ, ਚੋਣ ਨਿਸ਼ਾਨ ਦੀ ਅਲਾਟਮੈਂਟ ਆਦਿ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਜੋ ਨਾਮਜ਼ਦਗੀ ਅਮਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰਾਂ ਜਸਵੀਰ ਸਿੰਘ, ਅਮਿਤ ਸਰੀਨ, ਅਮਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਐਸ ਡੀ ਐਮਜ਼ ਨਵਨੀਤ ਕੌਰ ਬੱਲ, ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਦੀਪਕ ਰੋਹੇਲਾ ਮੌਜੂਦ ਸਨ।
ਫ਼ੋਟੋ ਕੈਪਸ਼ਨ: ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਏ ਡੀ ਸੀ ਜ਼ ਅਤੇ ਐੇਸ ਡੀ ਐਮਜ਼ ਨਾਲ ਸਟਰਾਂਗ ਰੂਮਜ਼ ਦੀ ਸੁਰੱਖਿਆ ਸਬੰਧੀ ਮੀਟਿੰਗ ਕਰਦੇ ਹੋਏ।