-ਟੈਗ ਲਗਾਏ ਜਾਣ ਨਾਲ ਸੜਕਾਂ 'ਤੇ ਬੇਸਹਾਰਾ ਘੁੰਮਣ ਵਾਲੇ ਗਊਧਨ 'ਚ ਕਮੀ ਆਈ-ਸਚਿਨ ਸ਼ਰਮਾ
-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੀਆਂ ਗਊਸ਼ਾਲਾਵਾਂ ਬਣ ਰਹੀਆਂ ਹਨ ਆਤਮ ਨਿਰਭਰ-ਸਚਿਨ ਸ਼ਰਮਾ
ਪਟਿਆਲਾ, 3 ਜੁਲਾਈ: ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਸਥਾਨਕ ਸਰਕਾਰਾਂ ਆਦਿ ਵਿਭਾਗਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਬੇਸਹਾਰਾ ਗਊਧਨ ਦੀ ਸੰਭਾਲ ਮੁਹਿੰਮ ਦਾ ਚੌਥਾ ਪੜਾਅ ਅੱਜ ਪਟਿਆਲਾ ਤੋਂ ਸ਼ੁਰੂ ਕੀਤਾ ਗਿਆ। ਇੱਥੇ ਪਟਿਆਲਾ ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਗਊਧਨ ਨੂੰ ਫੜਕੇ ਗਊਸ਼ਾਲਾਵਾਂ 'ਚ ਪਹੁੰਚਾਉਣ ਦੀ ਇਸ ਰਾਜ ਵਿਆਪੀ ਮੁਹਿੰਮ ਦਾ ਆਗਾਜ਼ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਰਵਾਇਆ। ਸ੍ਰੀ ਸ਼ਰਮਾ ਨੇ ਕਿਹਾ ਕਿ ਭਾਵੇਂ ਕਿ ਬੇਸਹਾਰਾ ਗਊਧਨ ਨੂੰ ਪਹਿਲਾਂ ਹੀ ਫੜਕੇ ਗਊਸ਼ਾਲਾਵਾਂ 'ਚ ਭੇਜਿਆ ਜਾ ਰਿਹਾ ਸੀ, ਪਰੰਤੂ ਕੋਰੋਨਾ ਲਹਿਰ ਦੇ ਪ੍ਰਭਾਵ ਕਰਕੇ ਇਸ 'ਚ ਥੋੜੀ ਰੁਕਾਵਟ ਆਈ ਸੀ ਅਤੇ ਹੁਣ ਇਸ ਮੁਹਿੰਮ ਨੂੰ ਵੱਡੇ ਪੱਧਰ 'ਤੇ ਪੂਰੇ ਰਾਜ ਭਰ 'ਚ ਮੁੜ ਸ਼ੁਰੂ ਕੀਤਾ ਗਿਆ ਹੈ। ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਅੰਦਰ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਕਮਿਸ਼ਨ ਵੱਲੋਂ ਅਰੰਭੇ ਉਪਰਾਲਿਆਂ ਨੂੰ ਬੂਰ ਪਿਆ ਹੈ, ਜਿਸ ਕਰਕੇ ਅੱਜ ਸੂਬੇ ਦੀਆਂ ਗਊਸ਼ਾਲਾਵਾਂ ਤੇ ਕੈਟਲ ਪੌਂਡਸ ਬੇਸਹਾਰਾ ਗਊਧਨ ਨੂੰ ਸੰਭਾਲਣ ਦੇ ਸਮਰੱਥ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਗਊਧਨ ਨੂੰ ਟੈਗ ਲਗਾਏ ਜਾ ਚੁੱਕੇ ਹਨ, ਜਿਸ ਕਰਕੇ ਸੜਕਾਂ 'ਤੇ ਬੇਸਹਾਰਾ ਘੁੰਮਣ ਵਾਲੇ ਗਊਧਨ 'ਚ ਹੁਣ ਕਾਫ਼ੀ ਕਮੀ ਦਰਜ ਕੀਤੀ ਗਈ ਹੈ।
ਚੇਅਰਮੈਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫ਼ਰੀਦਕੋਟ, ਪਠਾਨਕੋਟ ਅਤੇ ਗੁਰਦਾਸਪੁਰ ਵਿਖੇ ਸੜਕਾਂ ਤੇ ਗਲੀ ਮੁਹੱਲਿਆਂ 'ਚ ਘੁੰਮ ਰਹੇ ਬੇਸਹਾਰਾ ਗਊਧਨ ਨੂੰ ਪਸ਼ੂ ਪਾਲਣ, ਸਥਾਨਕ ਸਰਕਾਰਾਂ ਤੇ ਪੰਚਾਇਤੀ ਰਾਜ ਵਿਭਾਗਾਂ ਦੇ ਸਹਿਯੋਗ ਨਾਲ ਫੜਕੇ ਗਊਸ਼ਾਲਾਵਾਂ 'ਚ ਪੁੱਜਦਾ ਕਰਨਾ ਸ਼ੁਰੂ ਕੀਤਾ ਜਾ ਚੁੱਕਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਪਟਿਆਲਾ ਜ਼ਿਲ੍ਹੇ 'ਚ ਪਿਛਲੇ ਇੱਕ ਵਰ੍ਹੇ ਦੌਰਾਨ 543 ਗਊਧਨ ਨੂੰ ਫੜਿਆ ਜਾ ਚੁੱਕਾ ਹੈ।
:ਅੱਜ ਪਟਿਆਲਾ ਵਿਖੇ ਬੇਸਹਾਰਾ ਗਊਧਨ ਨੂੰ ਫੜਕੇ ਸੰਭਾਲਣ ਲਈ ਸਰਕਾਰੀ ਅਤੇ ਗ਼ੈਰਸਰਕਾਰੀ ਗਊਸ਼ਾਲਾਵਾਂ 'ਚ ਲਿਜਾਣ ਦੀ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਸ੍ਰੀ ਸਚਿਨ ਸ਼ਰਮਾ ਦੇ ਨਾਲ ਡਾ. ਦੀਪਕ ਘਈ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਟਿਆਲਾ ਡਾ. ਗੁਰਚਰਨ ਸਿੰਘ, ਸੁਪਰਡੈਂਟ ਜਗਦੀਸ਼ ਸਿੰਘ, ਸੈਨੇਟਰੀ ਇੰਸਪੈਕਟਰ ਨਗਰ ਨਿਗਮ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਗਊਮਾਤਾ ਨੂੰ ਰਾਸ਼ਟਰੀ ਜੀਵ ਐਲਾਨੇ ਜਾਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਵੀ ਪੱਤਰ ਲਿਖਿਆ ਹੈ, ਕਿਉਂਕਿ ਜਿਸ ਤਰ੍ਹਾਂ ਧਰਤੀ ਮਾਤਾ ਸਾਨੂੰ ਫ਼ਸਲਾਂ ਤੇ ਵਨਸਪਤੀ ਆਦਿ ਦੇ ਕੇ ਜੀਵਤ ਰੱਖਦੀ ਹੈ, ਉਸੇ ਤਰ੍ਹਾਂ ਗਊ ਵੀ ਸਾਨੂੰ ਦੁੱਧ ਦੇ ਕੇ ਸਾਡਾ ਪੋਸ਼ਣ ਕਰਦੀ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਗਊ ਦੁੱਧ ਦਿੰਦੀ ਹੈ, ਉਸ ਸਮੇਂ ਤੱਕ ਤਾਂ ਇਹ ਸਾਡੀ ਹੈ ਪਰ ਜਦੋਂ ਇਹ ਦੁੱਧ ਨਾ ਦੇਵੇ ਤਾਂ ਅਸੀਂ ਇਸ ਦੀ ਸੰਭਾਲ ਕਰਨ ਦੀ ਥਾਂ ਇਸ ਨੂੰ ਬੇਸਹਾਰਾ ਛੱਡ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਦੀ ਮਿਸਾਲ ਅੱਜ ਫੜੀਆਂ ਗਈਆਂ ਗਊਆਂ ਤੋਂ ਵੀ ਦੇਖਣ ਨੂੰ ਮਿਲੀ, ਇਨ੍ਹਾਂ 'ਚੋਂ ਕਈ ਗਊਆਂ ਬਿਮਾਰ ਹਾਲਤ 'ਚ ਸਨ, ਜਿਨ੍ਹਾਂ ਦਾ ਇਲਾਜ ਪਸ਼ੂ ਪਾਲਣ ਵਿਭਾਗ ਵੱਲੋਂ ਕੀਤਾ ਜਾਵੇਗਾ।
ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਗਊ ਸੇਵਾ ਕਮਿਸ਼ਨ ਗਊਧਨ ਨੂੰ ਸੜਕਾਂ ਤੋਂ ਗਊਸ਼ਾਲਾਵਾਂ ਤੱਕ ਪੁੱਜਦਾ ਕਰਕੇ ਗਊਧਨ ਦੀ ਰੱਖਿਆ ਕਰਨ ਸਮੇਤ ਇਸ ਦੀ ਸੰਭਾਂਲ ਅਤੇ ਪੋਸ਼ਣ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਨੇ ਗਊਧਨ ਦੀ ਸੰਭਾਲ ਲਈ ਮੈਡੀਕਲ ਕੈਂਪ ਲਾਉਣੇ ਵੀ ਸ਼ੁਰੂ ਕੀਤੇ ਸਨ ਜਿਸ ਦੇ ਬਹੁਤ ਹੀ ਸਾਰਥਿਕ ਸਿੱਟੇ ਸਾਹਮਣੇ ਆਏ ਹਨ।