ਦੋਆਬਾ ਟਾਇਰਾ ਵਾਲੇ ਵਰਿੰਦਰ ਸਿੰਘ ਨੇ ਅਪਣਾ 34 ਵਾਂ ਜਨਮ ਦਿਨ ਫੁੱਟਬਾਲ ਮੈਚ ਕਰਵਾ ਕੇ ਮਨਾਇਆ
4 ਜੁਲਾਈ (ਵਿਸ਼ੇਸ਼ ਪ੍ਰਤੀਨਿਧੀ) ਨਵਾਂਸ਼ਹਿਰ ਤੰਦਰੁਸਤ ਮਿਸ਼ਨ ਪੰਜਾਬ ਅਤੇ ਨਸਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਿਆ ਤੋ ਦੂਰ ਰਹਿਣ ਦਾ ਸੰਦੇਸ਼ ਦਿਦਿਆ ਅੱਜ ਰੋਜਾਨਾ ਸਵੇਰ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਕੁਮਾਰ ਦੀ ਅਗਵਾਈ ਵਿਚ ਫੁੱਟਬਾਲ ਮੈਚ ਕਰਵਾਇਆ ਗਿਆ। ਇਹ ਫੁੱਟਬਾਲ ਮੈਚ ਵਰਿੰਦਰ ਸਿੰਘ ਦੇ 34ਵੇਂ ਜਨਮ ਦਿਨ ਨੂੰ ਸਮਰਪਿਤ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜਾਨਾ ਸਵੇਰ ਫੁੱਟਬਾਲ ਕਲੱਬ ਦੇ ਸੀਨੀਅਰ ਖਿਡਾਰੀ ਤਰਸੇਮ ਲਾਲ ਬਲਾਕ ਐਕਸਟੇਂਸਨਐਜੂਕੈਟਰ ਸੀ ਐੱਚ ਸੀ ਸੜੋਆ ਨੇ ਦੱਸਿਆ ਕਿ ਸਵੇਰੇ ਇਹ ਮੈਚ ਅਵਤਾਰ ਸਿੰਘ ਇਲੈਵਨ ਅਤੇ ਜੈਨ ਇਲੈਵਨ ਵਿਚਕਾਰ ਜੈ ਐੱਸ ਐੱਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਖੇਡਿਆ ਗਿਆ। ਪਹਿਲੇ ਅੱਧ ਵਿਚ ਅਵਤਾਰ ਸਿੰਘ ਇਲੈਵਨ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਖੇਡਿਆ ਗਿਆ ਅਤੇ 01 ਗੋਲ ਧੀਰਜ ਕੁਮਾਰ ਦੇ ਵਧੀਆ ਪਾਸ 'ਤੇ ਵਿਕਰਮ ਵੱਲੋਂ ਕੀਤਾ ਗਿਆ। ਪਰ ਦੂਜੇ ਹਾਫ ਵਿੱਚ ਅਵਤਾਰ ਸਿੰਘ ਇਲੈਵਨ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ ਅਤੇ ਟੀਮ ਦੇ ਖਿਡਾਰੀਆਂ ਨੇ 01 ਹੋਰ ਗੋਲ ਅਰਸ਼ ਗੰਗੜ ਵੱਲੋਂ 3 ਖਿਡਾਰੀਆ ਨੂੰ ਕੱਟ ਕੇ ਕੀਤਾ ਗਿਆ। ਜੈਨ ਇਲੈਵਨ ਦੀ ਟੀਮ ਵੱਲੋਂ ਗੋਲ ਬਰਾਬਰ ਕਰਨ ਦੀ ਕਾਫੀ ਕੋਸਿਸ਼ ਕੀਤੀ ਗਈ ਪਰ ਉਨ੍ਹਾਂ ਦੀ ਟੀਮ ਕੋਈ ਗੋਲ ਨਹੀਂ ਕਰ ਸਕੀ, ਇਸ ਤਰ੍ਹਾਂ ਅਵਤਾਰ ਸਿੰਘ ਇਲੈਵਨ ਦੀ ਟੀਮ ਵੱਲੋਂ ਦੋ ਗੋਲਾਂ ਨਾਲ ਮੈਚ ਜਿੱਤ ਲਿਆ ਗਿਆ। ਮੈਚ ਦੇ ਆਖਰ ਵਿੱਚ ਦੋਨਾਂ ਟੀਮਾਂ ਨੂੰ ਵਰਿੰਦਰ ਸਿੰਘ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ । ਰੋਜਾਨਾ ਸਵੇਰ ਕਲੱਬ ਦੇ ਪ੍ਰਧਾਨ ਅਜੇ ਕੁਮਾਰ ਅਤੇ ਤਰਸੇਮ ਲਾਲ ਨੇ ਦੱਸਿਆ ਕਿ ਸਾਡੀ ਕਲੱਬ ਵਲੋਂ ਸਰੀਰਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਤੇ ਕੋਈ ਵੀ ਖਿਡਾਰੀ ਪਾਸ ਤੋ ਬਿਨਾ ਗੋਲ ਨਹੀਂ ਕਰ ਸਕਦਾ। ਅਜੇ ਕੁਮਾਰ ਨੇ ਕਿਹਾ ਕਿ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਵਲੋ ਵੀ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਵੇਰੇ ਜੈ ਐੱਸ ਐੱਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਚ ਫੁੱਟਬਾਲ ਖੇਡ ਸਕਦਾ ਤੇ ਆਪਣੇ ਬੱਚਿਆ ਨੂੰ ਖੇਡਾਂ ਨਾਲ ਜੋੜਨ ਲਈ ਭੇਜ ਸਕਦਾ ਹੈ। ਇਸ ਮੌਕੇ ਵਰਿੰਦਰ ਸਿੰਘ ਨੂੰ ਤਾੜੀਆ ਮਾਰ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ । ਮੈਚ ਵਿੱਚ ਰਘਵਿੰਦਰ ਸਿੰਘ ਵਲੋ ਰੈਫਰੀ ਵਜੋਂ ਭੂਮਿਕਾ ਨਿਭਾਈ ਗਈ ਇਸ ਮੋਕੇ ਵਰਿੰਦਰ ਸਿੰਘ ਮੋਹਿਤ, ਅਜੇ ਮਹਿਰਾ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਪੁਨੀਤ ਜੈਨ, ਰਾਹੁਲ, ਸੌਰਵ, ਪਰਦੀਪ ਕੁਮਾਰ, ਰਗੂਵਿੰਦਰ ਸਿੰਘ, ਕਰਨਜੀਤ ਸਿੰਘ, ਵਰਿੰਦਰ ਸਿੰਘ, ਪਰਵੀਨ ਕੁਮਾਰ ਅਤੇ ਸਾਰੇ ਖਿਡਾਰੀ ਹਾਜ਼ਰ ਸਨ।