ਨਵਾਂਸ਼ਹਿਰ, 23 ਨਵੰਬਰ:- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ ਦੀ ਮੀਟਿੰਗ ਕਰਦਿਆਂ ਪਿਛਲੀ ਮੀਟਿੰਗ ਦੌਰਾਨ ਕਾਰਵਾਈ ਦੀ ਪ੍ਰਗਤੀ ਵਾਚੀ ਗਈ। ਮੀਟਿੰਗ ਦੀ ਕਨਵਿੰਨਰ ਪਰਮਜੀਤ ਕੌਰ, ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ ਨੇ ਜ਼ਿਲ੍ਹੇ ਦੀਆਂ 142 ਤੋਂ ਵੱਧ ਬਹੁਮੰਤਵੀ ਸਹਿਕਾਰੀ ਸਭਾਵਾ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ ਵਲੋਂ ਮੋਨੀਟਰ ਕੀਤੀਆਂ ਜਾਂਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੇ ਹਰ ਇਕ ਲੋੜਵੰਦ ਵਿਅਕਤੀ ਤੱਕ ਪਹੁੰਚਾਣ ਲਈ ਯੋਗ ਉਪਰਾਲੇ ਕੀਤੇ ਜਾਣ। ਇਸ ਸਮੇਂ ਭਾਰਤ ਸਰਕਾਰ ਦੀਆਂ ਸਕੀਮਾ ਅਨੁਸਾਰ 140 ਸਹਿਕਾਰੀ ਸਭਾਵਾ ਵਿੱਚ ਕੰਪਿਊਟਰਾਇਜੇਸ਼ਨ ਦਾ ਕੰਮ, 49 ਸਹਿਕਾਰੀ ਸਭਾਵਾਂ ਵਿਚ ਕਾਮਨ ਸਰਵਿਸ ਸੈਂਟਰ ਅਤੇ ਵੱਖ-2 ਸਭਾਵਾਂ ਵਿੱਚ ਪੈਟਰੋਲ ਪੰਪ/ਡੀਜਲ ਪੰਪ/ਜਨਔਸ਼ਧੀ ਕੇਂਦਰਾ ਦਾ ਕੰਮ ਚਲਾਉਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿਤੀ ਗਈ ਹੈ।ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਰਾਜੀਵ ਵਰਮਾ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਵੈਟਰਨਰੀ ਅਫ਼ਸਰ ਡਾ. ਅੱਛਰ ਸਿੰਘ, ਡੇਅਰੀ ਵਿਕਾਸ ਵਿਭਾਗ ਦੇ ਡੀ.ਡੀ-1 ਰਾਮ ਸ਼ਰਨ, ਮੱਛੀ ਪਾਲਣ ਵਿਭਾਗ ਦੇ ਏ.ਡੀ.ਐਫ. ਰਾਜੀਵ ਕੁਮਾਰ, ਖੇਤੀਬਾੜੀ ਅਫ਼ਸਰ ਨਰੇਸ਼ ਕਟਾਰੀਆ, ਕੇਂਦਰੀ ਸਹਿਕਾਰੀ ਬੈਂਕ ਦੇ ਸੀਨੀਅਰ ਮੈਨੇਜਰ ਕਮਲ ਕੁਮਾਰ ਗੋਗਨਾ, ਏ.ਜੀ.ਐਮ ਨਬਾਰਡ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾ ਬਲਾਚੌਰ ਜੋਗਿੰਦਰ ਪਾਲ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾ ਨਵਾਂਸ਼ਹਿਰ ਹਰਪ੍ਰੀਤ, ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿਲ ਦੇ ਅਧਿਕਾਰੀ ਸੁਖਪਾਲ, ਮਾਰਕਫੈਡ ਤੋਂ ਅਨਿਲ ਕੁਮਾਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜਰ ਸਨ।
ਸਹਿਕਾਰੀ ਸਭਾਵਾਂ ਰਾਹੀਂ ਸਰਕਾਰੀ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੇ ਹਰ ਇਕ ਨੂੰ ਪਹੁੰਚਾਉਣ ਲਈ ਯੋਗ ਉਪਰਾਲੇ ਕੀਤੇ ਜਾਣ: ਡਿਪਟੀ ਕਮਿਸ਼ਨਰ

Posted by
NawanshahrTimes.Com