ਲੋਕ ਸਭਾ ਹਲਕੇ ਦੇ ਵਿਕਾਸ ਨੂੰ ਪਹਿਲ : ਸੰਸਦ ਮੈਂਬਰ ਤਿਵਾੜੀ

ਵਿਧਾਨ ਸਭਾ ਬੰਗਾ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਬੰਗਾ, 19 ਨਵੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ
ਮੰਤਰੀ ਮਨੀਸ਼ ਤਿਵਾੜੀ ਵੱਲੋਂ ਬੰਗਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਮੇਹਲੀ
ਅਤੇ ਭੂਖੜੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਵੀ
ਮੁਲਾਕਾਤ ਕੀਤੀ ਅਤੇ ਪਿੰਡਾਂ ਦੀਆਂ ਵਿਕਾਸ ਲੋੜਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਨਾਲ ਹੀ ਦੇਸ਼ ਦਾ ਵਿਕਾਸ ਸੰਭਵ
ਹੈ ਅਤੇ ਉਨ੍ਹਾਂ ਨੇ ਹਮੇਸ਼ਾ ਲੋਕ ਸਭਾ ਹਲਕੇ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ। ਇਸ
ਦੌਰਾਨ ਉਨ੍ਹਾਂ ਦਾਅਵਿਆਂ ਦੇ ਉਲਟ ਜ਼ਮੀਨੀ ਪੱਧਰ 'ਤੇ ਵੀ ਵਿਕਾਸ ਦੀ ਲੋੜ 'ਤੇ ਜ਼ੋਰ
ਦਿੱਤਾ। ਜਿਸ ਕਮੀ ਨੂੰ ਉਹ ਆਪਣੇ ਸੰਸਦੀ ਕੋਟੇ ਵਿੱਚੋਂ ਗਰਾਂਟਾਂ ਜਾਰੀ ਕਰਕੇ ਭਰਨ ਦੀ
ਕੋਸ਼ਿਸ਼ ਕਰ ਰਹੇ ਹ।
ਇਸ ਦੌਰਾਨ ਉਨ੍ਹਾ ਨੇ ਅਸਮਾਨ ਛੂਹ ਰਹੀ ਮਹਿੰਗਾਈ ਬਾਰੇ ਵੀ ਚਿੰਤਾ ਪ੍ਰਗਟਾਈ ਗਈ।
ਸੰਸਦ ਮੈਂਬਰ ਨੇ ਕਿਹਾ ਕਿ ਪਿਛਲੇ ਸਾਢੇ 9 ਸਾਲਾਂ ਦੌਰਾਨ ਰਸੋਈ ਗੈਸ ਸਿਲੰਡਰ, ਆਟਾ,
ਚਾਵਲ ਅਤੇ ਦਾਲਾਂ ਵਰਗੀਆਂ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ।
ਇਸ ਮੌਕੇ ਤਿਵਾੜੀ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਕਰੀਬ 17 ਲੱਖ ਰੁਪਏ ਦੀ
ਗ੍ਰਾਂਟ ਦੇ ਚੈੱਕ ਵੀ ਵੰਡੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਹੋਰਨਾਂ ਤੋਂ ਇਲਾਵਾ, ਸਾਬਕਾ
ਵਿਧਾਇਕ ਤਰਲੋਚਨ ਸਿੰਘ ਸੂੰਡ, ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜ਼ਿਲ੍ਹਾ
ਯੂਥ ਕਾਂਗਰਸ ਦੇ ਪ੍ਰਧਾਨ ਸੁਮਨਪ੍ਰੀਤ ਸਿੰਘ, ਦਰਵਜੀਤ ਸਿੰਘ ਪੁੰਨੀ ਸਾਬਕਾ ਚੇਅਰਮੈਨ
ਮਾਰਕੀਟ ਕਮੇਟੀ, ਹਰਭਜਨ ਸਿੰਘ ਭੜੌਲੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਸਰਪੰਚ
ਗੁਰਮੇਜ ਸਿੰਘ, ਸਰਪੰਚ ਸਤਿੰਦਰ ਪਾਲ, ਸਰਪੰਚ ਪਰਵਿੰਦਰ ਸਿੰਘ, ਸਰਪੰਚ ਰਾਮ ਸਿੰਘ,
ਸਰਪੰਚ ਯੁੱਧਵੀਰ ਸਿੰਘ, ਸਰਪੰਚ ਬਿੱਟੂ, ਸਰਪੰਚ ਹਰਪਾਲ ਸਿੰਘ, ਇੰਦਰਜੀਤ ਸਿੰਘ, ਸਾਬਕਾ
ਸਰਪੰਚ ਬਲਬੀਰ ਸਿੰਘ, ਬਲਬੀਰ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |